ਪਤੰਜਲੀ ਦੇ ਆਚਾਰੀਆ ਬਾਲਕ੍ਰਿਸ਼ਨ ਨੂੰ ਵੱਡੀ ਰਾਹਤ, ਫਰਜ਼ੀ ਪਾਸਪੋਰਟ ਕੇਸ ''ਚੋਂ ਬਰੀ

Monday, Sep 07, 2026 - 07:46 PM (IST)

ਪਤੰਜਲੀ ਦੇ ਆਚਾਰੀਆ ਬਾਲਕ੍ਰਿਸ਼ਨ ਨੂੰ ਵੱਡੀ ਰਾਹਤ, ਫਰਜ਼ੀ ਪਾਸਪੋਰਟ ਕੇਸ ''ਚੋਂ ਬਰੀ

ਦੇਹਰਾਦੂਨ,(ਨਵੋਦਿਆ ਟਾਈਮਜ਼)-ਫਰਜ਼ੀ ਪਾਸਪੋਰਟ ਮਾਮਲੇ ’ਚ ਦੋਸ਼ੀ ਯੋਗ ਗੁਰੂ ਬਾਬਾ ਰਾਮਦੇਵ ਦੇ ਸਹਿਯੋਗੀ ਆਚਾਰੀਆ ਬਾਲਕ੍ਰਿਸ਼ਨ ਅਦਾਲਤ ਤੋਂ ਬਰੀ ਹੋ ਗਏ ਹਨ। ਤੀਜੀ ਵਧੀਕ ਮੁੱਖ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਨੇ ਕੇਸ ’ਤੇ ਫੈਸਲਾ ਸੁਣਾਇਆ ਹੈ। ਪਤੰਜਲੀ ਯੋਗਪੀਠ ਹਰਿਦੁਆਰ ਦੇ ਜਨਰਲ ਸਕੱਤਰ ਅਤੇ ਬਾਬਾ ਰਾਮਦੇਵ ਦੇ ਸਹਿਯੋਗੀ ਆਚਾਰੀਆ ਬਾਲਕ੍ਰਿਸ਼ਨ ’ਤੇ ਫਰਜ਼ੀ ਵਿਦਿਅਕ ਸਰਟੀਫਿਕੇਟ ਦਸਤਾਵੇਜ਼ਾਂ ਦੇ ਆਧਾਰ ’ਤੇ ਭਾਰਤੀ ਨਾਗਰਿਕਤਾ ਤੋਂ ਬਿਨਾਂ ਪਾਸਪੋਰਟ ਬਣਵਾਉਣ ਦਾ ਦੋਸ਼ ਹੈ।
ਇਸ ਮਾਮਲੇ ’ਚ ਬਾਲਕ੍ਰਿਸ਼ਨ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ। ਸੀ. ਬੀ. ਆਈ. ਨੇ ਜਾਂਚ ’ਚ ਦਾਅਵਾ ਕੀਤਾ ਕਿ ਆਚਾਰੀਆ ਨੇ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਦੇ ਖੁਰਜਾ ਸਥਿਤ ਸ਼੍ਰੀ ਰਾਧਾ ਕ੍ਰਿਸ਼ਨ ਸੰਸਕ੍ਰਿਤ ਮਹਾਵਿਦਿਆਲਾ ਤੋਂ 1997 ’ਚ ਫਰਜ਼ੀ ਵਿਦਿਅਕ ਸਰਟੀਫਿਕੇਟ ਹਾਸਲ ਕੀਤਾ। ਉੱਥੋਂ ਦੇ ਪ੍ਰਿੰਸੀਪਲ ਪ੍ਰੋਫੈਸਰ ਨਰੇਸ਼ ਦਵੇਦੀ ਨੇ ਉਨ੍ਹਾਂ ਨੂੰ ਇਹ ਸਰਟੀਫਿਕੇਟ ਉਪਲਬਧ ਕਰਵਾਏ। ਇਸ ਮਾਮਲੇ ’ਚ ਪ੍ਰੋਫੈਸਰ ਦਵੇਦੀ ਨੂੰ ਵੀ ਸੀ. ਬੀ. ਆਈ. ਨੇ ਸਹਿ-ਦੋਸ਼ੀ ਬਣਾਇਆ ਸੀ।


author

Shubam Kumar

Content Editor

Related News