ਨਵੀਂ ਬਾਈਕ ਖਰੀਦਣ ਦੇ ਚਾਹਵਾਨਾਂ ਲਈ ਵੱਡੀ ਖ਼ੁਸ਼ਖ਼ਬਰੀ ! ਸਰਕਾਰ ਨੇ ਕੰਪਨੀਆਂ ਨੂੰ 2-2...

Saturday, Jun 28, 2025 - 11:21 AM (IST)

ਨਵੀਂ ਬਾਈਕ ਖਰੀਦਣ ਦੇ ਚਾਹਵਾਨਾਂ ਲਈ ਵੱਡੀ ਖ਼ੁਸ਼ਖ਼ਬਰੀ ! ਸਰਕਾਰ ਨੇ ਕੰਪਨੀਆਂ ਨੂੰ 2-2...

ਨੈਸ਼ਨਲ ਡੈਸਕ- ਨਵਾਂ 2 ਵ੍ਹੀਹਲਰ ਵਾਹਨ ਖਰੀਦਣ ਦੇ ਚਾਹਵਾਨ ਲੋਕਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸਰਕਾਰ ਨੇ ਵਾਹਨ ਕੰਪਨੀਆਂ ਨੂੰ 2 ਵ੍ਹੀਲਰ ਖਰੀਦਣ ਸਮੇਂ ਨਾਲ 2 ਹੈਲਮੇਟ ਦੇਣ ਦੇ ਵੀ ਹੁਕਮ ਜਾਰੀ ਕੀਤੇ ਹਨ। ਟਰਾਂਸਪੋਰਟ ਤੇ ਹਾਈਵੇ ਮੰਤਰਾਲੇ ਨੇ ਮੋਟਰ ਵਹੀਕਲ ਐਕਟ 1989 'ਚ ਕੁਝ ਬਦਲਾਅ ਕਰ ਕੇ ਇਸ ਹੁਕਮ ਨੂੰ ਲਾਗੂ ਕਰਨ ਦੇ ਆਦੇਸ਼ ਦਿੱਤੇ ਹਨ। 

ਸਰਕਾਰ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਮੁਤਾਬਕ ਇਕ ਨਿਯਮ ਅਗਲੇ 3 ਮਹੀਨਿਆਂ 'ਚ ਲਾਗੂ ਹੋ ਜਾਵੇਗਾ। ਇਸ 'ਚ ਲਿਖਿਆ ਗਿਆ ਹੈ ਕਿ ਟੂ-ਵਹੀਲਰ ਵਾਹਨ ਖਰੀਦਣ ਸਮੇਂ ਨਿਰਮਾਤਾ ਕੰਪਨੀ ਨੂੰ ਇਸ ਦੇ ਨਾਲ 2 ਹੈਲਮੇਟ ਦੇਣਾ ਵੀ ਲਾਜ਼ਮੀ ਹੋਵੇਗਾ। ਇਹ ਵੀ ਦੱਸਿਆ ਗਿਆ ਹੈ ਕਿ ਇਹ ਹੈਲਮੇਟ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ ਦੀਆਂ ਗਾਈਡਲਾਈਨਜ਼ ਅਨੁਸਾਰ ਸੁਰੱਖਿਆ ਪ੍ਰਦਾਨ ਕਰਨ 'ਚ ਸਮਰੱਥ ਹੋਣਾ ਚਾਹੀਦਾ ਹੈ।

ਇਹ ਵੀ ਪੜ੍ਹੋ- ਭਾਰਤ ਨਾਲ ਖੁੱਲ੍ਹਾ ਵਪਾਰ ਕਰੇਗਾ ਅਮਰੀਕਾ ! ਰਾਸ਼ਟਰਪਤੀ ਟਰੰਪ ਨੇ ਦਿੱਤੇ ਸੰਕੇਤ

ਇਸ ਤੋਂ ਇਲਾਵਾ ਟੂ-ਵਹੀਲਰ ਨਿਯਮਾਂ 'ਚ ਇਕ ਹੋਰ ਵੱਡਾ ਬਦਲਾਅ ਕਰਦੇ ਹੋਏ ਸਰਕਾਰ ਨੇ 50 ਸੀ.ਸੀ. ਤੋਂ ਜ਼ਿਆਦਾ ਦੀ ਇੰਜਣ ਪਾਵਰ ਤੇ 50 ਕਿੱਲੋਮੀਟਰ ਪ੍ਰਤੀ ਘੰਟੇ ਤੋਂ ਜ਼ਿਆਦਾ ਦੀ ਸਪੀਡ ਵਾਲੇ ਸਾਰੇ ਵਾਹਨਾਂ 'ਚ ਐਂਟੀ ਲਾਕ ਬ੍ਰੇਕਿੰਗ ਸਿਸਟਮ (ਏ.ਬੀ.ਐੱਸ.) ਫਿੱਟ ਕਰਨ ਦਾ ਵੀ ਕੰਪਨੀਆਂ ਨੂੰ ਹੁਕਮ ਸੁਣਾਇਆ ਹੈ। ਇਸ ਸਿਸਟਮ ਨਾਲ ਵਾਹਨ 'ਤੇ ਕੰਟਰੋਲ ਵਧੀਆ ਰਹੇਗਾ ਤੇ ਅਚਾਨਕ ਬ੍ਰੇਕ ਲਗਾਉਣ 'ਤੇ ਇਸ ਦੇ ਫਿਸਲ ਕੇ ਡਿੱਗ ਜਾਣ ਦਾ ਖ਼ਤਰਾ ਵੀ ਕਾਫ਼ੀ ਘੱਟ ਹੋ ਜਾਵੇਗਾ।

ਹਾਲਾਂਕਿ ਮੰਤਰਾਲੇ ਨੇ ਇਨ੍ਹਾਂ ਨਿਯਮਾਂ 'ਚ ਕਿਸੇ ਵੀ ਤਰ੍ਹਾਂ ਦੇ ਬਦਲਾਅ ਜਾਂ ਸੁਧਾਰ ਲਈ ਪਬਲਿਕ ਫੀਡਬੈਕ ਵੀ ਮੰਗੀ ਹੈ। ਇਸ ਦੌਰਾਨ ਨਾਗਰਿਕ ਤੇ ਸਟੇਕ ਹੋਲਡਰਜ਼ ਨੂੰ 30 ਦਿਨ ਦਾ ਸਮਾਂ ਦਿੱਤਾ ਗਿਆ ਹੈ, ਜਿਸ ਦੌਰਾਨ ਉਹ ਆਪਣੇ ਸੁਝਾਅ Comments-morth@Gov.in 'ਤੇ ਸਰਕਾਰ ਨੂੰ ਭੇਜ ਸਕਦੇ ਹਨ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News