ਦਿੱਲੀ ਏਅਰਪੋਰਟ ਜਾਣ ਵਾਲਿਆਂ ਲਈ ਅਹਿਮ ਖ਼ਬਰ ! 15 ਅਪ੍ਰੈਲ ਤੋਂ...
Thursday, Mar 20, 2025 - 06:23 PM (IST)

ਨਵੀਂ ਦਿੱਲੀ- ਦਿੱਲੀ ਸਥਿਤ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ਦਾ ਨਵਾਂ ਟਰਮੀਨਲ-1 (ਟੀ.1) 15 ਅਪ੍ਰੈਲ ਤੋਂ ਪੂਰੀ ਤਰ੍ਹਾਂ ਚਾਲੂ ਹੋ ਜਾਵੇਗਾ, ਜਦਕਿ ਟਰਮੀਨਲ-2 (ਟੀ-2) ਮੁਰੰਮਤ ਲਈ ਅਗਲੇ ਮਹੀਨੇ ਤੱਕ ਅਸਥਾਈ ਤੌਰ 'ਤੇ ਬੰਦ ਰਹੇਗਾ। ਹਵਾਈ ਅੱਡੇ ਦਾ ਸੰਚਾਲਨ ਕਰਨ ਵਾਲੀ ਕੰਪਨੀ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮੀਟਿਡ ਨੇ ਵੀਰਵਾਰ ਨੂੰ ਦੱਸਿਆ ਕਿ 15 ਅਪ੍ਰੈਲ ਤੋਂ ਟੀ-1 ਪੂਰੀ ਤਰ੍ਹਾਂ ਬਹਾਲ ਹੋ ਜਾਵੇਗਾ, ਜਦਕਿ ਇਸ ਸਮੇਂ ਟੀ-2 ਤੋਂ ਉਡਾਣ ਭਰਨ ਵਾਲੀਆਂ ਸਾਰੀਆਂ ਫਲਾਈਟਾਂ ਟੀ-1 'ਤੇ ਟਰਾਂਸਫਰ ਕੀਤੀਆਂ ਜਾਣਗੀਆਂ।
ਇਸ ਸਮੇਂ ਇੰਡੀਗੋ ਤੇ ਅਕਾਸਾ ਏਅਰ ਦੀਆਂ ਉਡਾਣਾਂ ਟੀ-2 ਤੋਂ ਸੰਚਾਲਿਤ ਹੁੰਦੀਆਂ ਹਨ, ਜੋ ਕਿ ਹੁਣ ਟੀ-1 'ਤੇ ਟਰਾਂਸਫਰ ਕੀਤੀਆਂ ਜਾਣਗੀਆਂ। ਇਸ ਟਰਮੀਨਲ 'ਤੇ ਰੋਜ਼ਾਨਾ 46,000 ਤੋਂ ਵੱਧ ਯਾਤਰੀ ਆਉਂਦੇ ਹਨ। ਸੰਚਾਲਨ ਕੰਪਨੀ ਨੇ ਅੱਗੇ ਕਿਹਾ ਕਿ ਫੇਜ਼ 3ਏ ਵਿਸਥਾਰ ਪ੍ਰੋਜੈਕਟ ਦੇ ਤਹਿਤ ਟੀ1 ਦਾ ਵਿਸਥਾਰ ਅਤੇ ਆਧੁਨਿਕੀਕਰਨ ਪੂਰਾ ਹੋ ਗਿਆ ਹੈ।
ਇਹ ਵੀ ਪੜ੍ਹੋ- 1007 ਸਰਕਾਰੀ ਅਧਿਆਪਕਾਂ 'ਤੇ ਡਿੱਗੇਗੀ ਗਾਜ ! ਜਾਰੀ ਹੋ ਗਏ ਸਖ਼ਤ ਨਿਰਦੇਸ਼
ਦਿੱਲੀ ਹਵਾਈ ਅੱਡੇ ਦਾ ਵਿਸਤ੍ਰਿਤ ਵਿਸ਼ਵ-ਪੱਧਰੀ ਏਕੀਕ੍ਰਿਤ ਟੀ1 ਪਿਛਲੇ ਸਾਲ ਮਾਰਚ ਵਿੱਚ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ ਸੀ। ਹਾਲਾਂਕਿ ਕੰਪਨੀ ਨੇ ਬਿਆਨ ਵਿੱਚ ਟੀ2 ਦੇ ਅਸਥਾਈ ਤੌਰ 'ਤੇ ਬੰਦ ਹੋਣ ਦਾ ਜ਼ਿਕਰ ਨਹੀਂ ਕੀਤਾ, ਪਰ ਉਸ ਨੇ 10 ਜਨਵਰੀ ਨੂੰ ਕਿਹਾ ਸੀ ਕਿ ਚਾਰ ਦਹਾਕੇ ਪੁਰਾਣਾ ਟੀ2 ਅਗਲੇ ਵਿੱਤੀ ਸਾਲ ਵਿੱਚ ਮੁਰੰਮਤ ਲਈ ਚਾਰ ਤੋਂ ਛੇ ਮਹੀਨਿਆਂ ਲਈ ਬੰਦ ਰਹੇਗਾ। ਦਿੱਲੀ ਹਵਾਈ ਅੱਡੇ ਦੇ ਕੁੱਲ ਤਿੰਨ ਟਰਮੀਨਲ ਹਨ ਜਿਨ੍ਹਾਂ ਵਿੱਚੋਂ ਟੀ1 ਅਤੇ ਟੀ2 ਸਿਰਫ਼ ਘਰੇਲੂ ਉਡਾਣਾਂ ਦੇ ਸੰਚਾਲਨ ਲਈ ਵਰਤੇ ਜਾਂਦੇ ਹਨ।
ਇਹ ਵੀ ਪੜ੍ਹੋ- ਆਖ਼ਰ ਟੁੱਟ ਗਿਆ ਧਨਸ਼੍ਰੀ ਤੇ ਚਾਹਲ ਦਾ 'ਪਵਿੱਤਰ' ਰਿਸ਼ਤਾ, 4 ਸਾਲ ਬਾਅਦ ਇਕ-ਦੂਜੇ ਤੋਂ ਵੱਖ ਕੀਤੇ ਰਾਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e