ਕਹਿਰ ! ਪਿਓ ਨੇ ਪਹਿਲਾਂ ਬਣਾਈ ਵੀਡੀਓ, ਫ਼ਿਰ 3 ਧੀਆਂ ਨਾਲ ਜੋ ਕੀਤਾ, ਜਾਣ ਕੰਬ ਜਾਏਗੀ ਰੂਹ
Saturday, Oct 04, 2025 - 09:25 AM (IST)

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਫਰੀਦਾਬਾਦ ਦੇ ਧੌਜ ਥਾਣਾ ਖੇਤਰ ਦੇ ਨੇਕਪੁਰ ਪਿੰਡ ਵਿਚ 32 ਸਾਲਾ ਇਕ ਵਿਅਕਤੀ ਕਰਮਵੀਰ ਨੇ 3 ਨਾਬਾਲਗ ਧੀਆਂ ਸਮੇਤ ਖੁਦਕੁਸ਼ੀ ਕਰ ਲਈ ਹੈ।
ਸ਼ੁੱਕਰਵਾਰ ਲਗਭਗ 5 ਵਜੇ ਪਰਿਵਾਰ ਦੇ ਹੋਰ ਲੋਕਾਂ ਨੇ ਇਨ੍ਹਾਂ ਨੂੰ ਦੇਖਿਆ ਤਾਂ 8 ਸਾਲ ਦੀ ਨਿਸ਼ੂ ਅਤੇ 6 ਸਾਲ ਦੀ ਸ੍ਰਿਸ਼ਟੀ ਦੇ ਸਾਹ ਚੱਲ ਰਹੇ ਸਨ। ਉਨ੍ਹਾਂ ਨੂੰ ਤੁਰੰਤ ਗੰਭੀਰ ਹਾਲਤ ਵਿਚ ਉਨ੍ਹਾਂ ਨੂੰ ਹਸਪਤਾਲ ’ਚ ਭਰਤੀ ਕਰਾਇਆ। ਉਥੇ ਕਰਮਵੀਰ ਅਤੇ 10 ਸਾਲ ਦੀ ਛਵੀ ਦੀ ਮੌਤ ਹੋ ਗਈ ਸੀ।
ਇਹ ਵੀ ਪੜੋ- ''ਲੰਬੇ ਸਮੇਂ ਤੱਕ ਚੱਲਿਆ ਤਾਂ...!'', ਸ਼ਟਡਾਊਨ ਨੂੰ ਲੈ ਕੇ JD ਵੈਂਸ ਨੇ ਦਿੱਤੀ ਵੱਡੀ ਚਿਤਾਵਨੀ
ਇਲਾਜ ਦੌਰਾਨ ਸ੍ਰਿਸ਼ਟੀ ਨੂੰ ਵੀ ਬਚਾਇਆ ਨਹੀਂ ਸਕਿਆ। ਬੱਚਿਆਂ ਦਾ ਗਲਾ ਘੁੱਟਣ ਅਤੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਕਰਮਵੀਰ ਨੇ ਵੀਡੀਓ ਵੀ ਬਣਾਈ ਸੀ, ਜਿਸ ਵਿਚ ਉਸਨੇ ਆਪਣੀ ਪਤਨੀ ਚੰਚਲ, ਸੱਸ ਬਬੀਤਾ, ਸਾਲੀਆਂ ਜੋਤੀ, ਪੂਜਾ ਅਤੇ ਪਤਨੀ ਦੀ ਭੂਆ ਪੂਨਮ ’ਤੇ ਗੰਭੀਰ ਦੋਸ਼ ਲਗਾਏ ਹਨ।
ਕਰਮਵੀਰ ਨੇ ਦੋਸ਼ ਲਗਾਇਆ ਕਿ ਉਸ ਦੀ ਮੌਤ ਲਈ ਇਹੀ ਲੋਕ ਜ਼ਿੰਮੇਵਾਰ ਹਨ ਅਤੇ ਪੁਲਸ ਇਨ੍ਹਾਂ ਸਾਰਿਆਂ ਦੇ ਮੋਬਾਈਲ ਫੋਨਾਂ ਦੀ ਜਾਂਚ ਕਰੇ। ਪੁਲਸ ਮੁਤਾਬਕ ਪਹਿਲੀ ਨਜ਼ਰੇ ਮਾਮਲਾ ਪਰਿਵਾਰਕ ਵਿਵਾਦ ਅਤੇ ਮਾਨਸਿਕ ਤਣਾਅ ਦਾ ਲੱਗਦਾ ਹੈ। ਮ੍ਰਿਤਕ ਵੱਲੋਂ ਬਣਾਈ ਗਈ ਵੀਡੀਓ ਦੀ ਜਾਂਚ ਕੀਤੀ ਜਾ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e