ਦੀਵਾਲੀ ਦੀਆਂ ਖੁਸ਼ੀਆਂ ਵਿਚਾਲੇ ਪੈ ਗਿਆ ਭੜਥੂ ! ਪਿੰਡ ''ਚ ਹੋ ਗਈ ਪੁਲਸ ਹੀ ਪੁਲਸ
Wednesday, Oct 22, 2025 - 12:05 PM (IST)

ਨੈਸ਼ਨਲ ਡੈਸਕ- ਇਕ ਪਾਸੇ ਜਿੱਥੇ ਪੂਰੀ ਦੁਨੀਆ ਦੀਵਾਲੀ ਦੇ ਜਸ਼ਨ ਮਨਾਉਣ 'ਚ ਰੁੱਝੀ ਹੋਈ ਸੀ, ਉੱਥੇ ਹੀ ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ਦੇ ਅਬਦੁੱਲਾ ਖਾਨ ਪਿੰਡ ਵਿੱਚ ਦੀਵਾਲੀ ਦੇ ਜਸ਼ਨਾਂ ਦੌਰਾਨ ਪਟਾਕੇ ਚਲਾਉਣ ਨੂੰ ਲੈ ਕੇ ਦੋ ਭਾਈਚਾਰਿਆਂ ਦੇ ਮੈਂਬਰਾਂ ਵਿਚਕਾਰ ਹਿੰਸਕ ਝੜਪ ਹੋ ਗਈ, ਜਿਸ ਮਗਰੋਂ ਪੁਲਸ ਨੇ 8 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਵਧੀਕ ਪੁਲਸ ਸੁਪਰਡੈਂਟ (ਏ.ਐੱਸ.ਪੀ.) ਸੰਤੋਸ਼ ਕੁਮਾਰ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸਾਬੀਰ, ਹੁਸੈਨ, ਕਾਦਿਰ, ਸੁਹੈਲ, ਮੁਕੱਦਸ, ਭੂਰਾ, ਕਾਦਿਰ ਅਤੇ ਆਜ਼ਮ ਵਜੋਂ ਹੋਈ ਹੈ। ਸਿੰਘ ਨੇ ਕਿਹਾ ਕਿ ਗ੍ਰਿਫ਼ਤਾਰੀਆਂ ਮੰਗਲਵਾਰ ਰਾਤ ਨੂੰ ਕੀਤੀਆਂ ਗਈਆਂ।
ਇਹ ਵੀ ਪੜ੍ਹੋ- ਪੰਜਾਬ ਦੇ ਹੜ੍ਹ ਪੀੜਤ ਕਿਸਾਨਾਂ ਲਈ CM ਯੋਗੀ ਦਾ ਵੱਡਾ ਕਦਮ
ਵਿਨੋਦ ਕੁਮਾਰ ਦੀ ਸ਼ਿਕਾਇਤ ਦੇ ਅਨੁਸਾਰ, ਏ.ਐੱਸ.ਪੀ. ਨੇ ਕਿਹਾ ਕਿ ਇਹ ਘਟਨਾ 21 ਅਕਤੂਬਰ ਨੂੰ ਵਾਪਰੀ ਜਦੋਂ ਕੁਝ ਲੋਕ ਪਟਾਕੇ ਚਲਾ ਰਹੇ ਸਨ। ਉਨ੍ਹਾਂ ਕਿਹਾ ਕਿ ਕੁਝ ਪਿੰਡ ਵਾਸੀਆਂ ਨੇ ਇਤਰਾਜ਼ ਕੀਤਾ, ਜਿਸ ਕਾਰਨ ਦੋਵਾਂ ਧਿਰਾਂ ਵਿਚਾਲੇ ਤਿੱਖੀ ਬਹਿਸਬਾਜ਼ੀ ਹੋ ਗਈ ਜੋ ਛੇਤੀ ਹੀ ਹਿੰਸਕ ਹੋ ਗਈ।
ਇਸ ਝੜਪ ਦੌਰਾਨ ਅੰਕੁਰ ਅਤੇ ਅਰਵਿੰਦ ਨਾਂ ਦੇ ਦੋ ਲੋਕ ਜ਼ਖਮੀ ਹੋਏ, ਜਿਸ ਮਗਰੋਂ ਅਧਿਕਾਰੀਆਂ ਨੇ ਕਿਹਾ ਕਿ ਪੁਲਸ ਨੇ ਪਿੰਡ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਹੈ ਅਤੇ ਹੋਰ ਗੜਬੜੀਆਂ ਨੂੰ ਰੋਕਣ ਲਈ ਵਾਧੂ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ।
ਇਹ ਵੀ ਪੜ੍ਹੋ- ਪ੍ਰਵਾਸੀਆਂ ਨੂੰ ਲੈ ਕੇ ਪੁਲਸ ਨੇ ਛੇੜੀ ਵੱਡੀ ਮੁਹਿੰਮ ! ਸੜਕਾਂ 'ਤੇ ਉਤਰੀਆਂ ਟੀਮਾਂ ; ਹੋਟਲਾਂ-ਢਾਬਿਆਂ 'ਤੇ ਹੋ ਰਹੀ ਚੈਕਿੰਗ