ਚੀਨ ਨੂੰ ਵੱਡਾ ਝਟਕਾ, ਮੈਟਰੋ ਪ੍ਰਾਜੈਕਟ ਲਈ ਚੀਨੀ ਕੰਪਨੀ ਦਾ ਟੈਂਡਰ ਹੋਇਆ ਰੱਦ

Saturday, Jul 04, 2020 - 03:34 PM (IST)

ਚੀਨ ਨੂੰ ਵੱਡਾ ਝਟਕਾ, ਮੈਟਰੋ ਪ੍ਰਾਜੈਕਟ ਲਈ ਚੀਨੀ ਕੰਪਨੀ ਦਾ ਟੈਂਡਰ ਹੋਇਆ ਰੱਦ

ਲਖਨਊ : ਉੱਤਰ ਪ੍ਰਦੇਸ਼ ਮੈਟਰੋ ਰੇਲ ਕਾਰਪੋਰੇਸ਼ਨ (ਯੂ ਪੀ ਐਮ ਆਰ ਸੀ) ਨੇ ਤਕਨੀਕੀ ਖਾਮੀਆਂ ਕਾਰਨ ਕਾਨਪੁਰ-ਆਗਰਾ ਮੈਟਰੋ ਲਈ ਚੀਨੀ ਕੰਪਨੀ ਦਾ ਟੈਂਡਰ ਰੱਦ ਕਰ ਦਿੱਤਾ ਹੈ। ਕਾਰਪੋਰੇਸ਼ਨ ਨੇ ਕਾਨਪੁਰ ਅਤੇ ਆਗਰਾ ਮੈਟਰੋ ਪ੍ਰਾਜੈਕਟਾਂ ਲਈ ਮੈਟਰੋ ਟ੍ਰੇਨਾਂ (ਰੋਲਿੰਗ ਸਟਾਕ) ਦੀ ਸਪਲਾਈ, ਟੈਸਟਿੰਗ ਅਤੇ ਚਾਲੂ ਕਰਨ ਦੇ ਨਾਲ-ਨਾਲ ਰੇਲਵੇ ਨਿਯੰਤਰਣ ਅਤੇ ਸਿਗਨਲਿੰਗ ਪ੍ਰਣਾਲੀ ਦਾ ਇਕਰਾਰਨਾਮਾ ਬੰਬਾਰਡੀਅਰ ਟ੍ਰਾਂਸਪੋਰਟ ਇੰਡੀਆ ਪ੍ਰਾਈਵੇਟ ਲਿਮਟਿਡ ਨੂੰ ਦਿੱਤਾ ਹੈ।

ਚੀਨ ਦੀ ਕੰਪਨੀ ਨੇ ਵੀ ਟੈਂਡਰ ਭਰੇ ਸਨ

ਇਸ ਦੇ ਲਈ ਚੀਨੀ ਕੰਪਨੀ ਸੀਆਰਆਰਸੀ ਨੈਨਜਿੰਗ ਪੂਜਹੇਨ ਲਿਮਟਿਡ ਨੇ ਵੀ ਟੈਂਡਰ ਜਮ੍ਹਾ ਕਰਵਾਏ ਸਨ ਪਰ ਤਕਨੀਕੀ ਖਾਮੀਆਂ ਕਾਰਨ ਚੀਨੀ ਕੰਪਨੀ ਅਯੋਗ ਕਰਾਰ ਦਿੱਤੀ ਗਈ। ਬੰਬਾਰਡੀਅਰ ਟ੍ਰਾਂਸਪੋਰਟ ਇੰਡੀਆ ਪ੍ਰਾਈਵੇਟ ਲਿਮਟਿਡ ਇੱਕ ਭਾਰਤੀ ਸੰਘ (ਕੰਪਨੀਆਂ ਦਾ ਸਮੂਹ) ਹੈ। ਕਾਨਪੁਰ ਅਤੇ ਆਗਰਾ ਦੋਵਾਂ ਮੈਟਰੋ ਪ੍ਰਾਜੈਕਟਾਂ ਲਈ ਕੁੱਲ 67 ਰੇਲ ਗੱਡੀਆਂ ਦੀ ਸਪਲਾਈ ਕੀਤੀ ਜਾਏਗੀ, ਜਿਨ੍ਹਾਂ ਵਿਚੋਂ ਹਰੇਕ ਵਿਚ 3 ਕੋਚ ਹੋਣਗੇ। 39 ਟ੍ਰੇਨਾਂ ਕਾਨਪੁਰ ਲਈ ਅਤੇ 28 ਰੇਲ ਗੱਡੀਆਂ ਆਗਰਾ ਲਈ ਹੋਣਗੀਆਂ। ਇਕ ਰੇਲ ਗੱਡੀ ਦੀ ਯਾਤਰੀ ਸਮਰੱਥਾ ਲਗਭਗ 980 ਹੋਵੇਗੀ ਭਾਵ ਹਰੇਕ ਕੋਚ ਵਿਚ ਲਗਭਗ 315-350 ਯਾਤਰੀ ਯਾਤਰਾ ਕਰ ਸਕਣਗੇ। 

ਇਹ ਵੀ ਦੇਖੋ : ਹੁਣ ਰੇਲਵੇ ਮਾਰਗਾਂ 'ਤੇ ਜਲਦ ਦੌੜਨਗੀਆਂ ਨਿੱਜੀ ਰੇਲ ਗੱਡੀਆਂ; ਮਿਲਣਗੀਆਂ ਵਿਸ਼ੇਸ਼ ਸਹੂਲਤਾਂ

ਇਹ ਵੀ ਦੇਖੋ : ਸਰੋਂ ਦਾ ਖੁੱਲ੍ਹਾ ਤੇਲ ਵੇਚਣ ਵਾਲੇ ਸਾਵਧਾਨ! ਲੱਖਾਂ ਦੇ ਜੁਰਮਾਨੇ ਸਮੇਤ ਜਾਣਾ ਪਵੇਗਾ ਜੇਲ੍ਹ


author

Harinder Kaur

Content Editor

Related News