ਮਣੀਪੁਰ : ਧਮਾਕੇ ਨਾਲ ਕੰਬਿਆ ਇੰਫਾਲ ਪੱਛਮੀ ਦਾ ਪਿੰਡ

Thursday, Oct 31, 2024 - 01:01 AM (IST)

ਮਣੀਪੁਰ : ਧਮਾਕੇ ਨਾਲ ਕੰਬਿਆ ਇੰਫਾਲ ਪੱਛਮੀ ਦਾ ਪਿੰਡ

ਇੰਫਾਲ, (ਭਾਸ਼ਾ)- ਇੰਫਾਲ ਦੇ ਪੱਛਮੀ ਜ਼ਿਲੇ ਦਾ ਇਕ ਪਿੰਡ ਵਿਚ ਬੁੱਧਵਾਰ ਸ਼ਾਮ ਨੂੰ ਧਮਾਕੇ ਨਾਲ ਕੰਬ ਉੱਠਿਆ ਅਤੇ ਲੋਕਾਂ ਵਿਚ ਦਹਿਸ਼ਤ ਫੈਲ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਘਟਨਾ ਲਾਮਸ਼ਾਂਗ ਥਾਣਾ ਅਧੀਨ ਪੈਂਦੇ ਪਿੰਡ ਕਾਦੰਗਬੰਦ ਭਾਗ-2 ’ਚ ਵਾਪਰੀ। ਅਧਿਕਾਰੀਆਂ ਮੁਤਾਬਕ ਧਮਾਕੇ ’ਚ ਕੋਈ ਜ਼ਖਮੀ ਨਹੀਂ ਹੋਇਆ। ਘਟਨਾ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

ਸੁਰੱਖਿਆ ਬਲਾਂ ਨੂੰ ਇਲਾਕੇ 'ਚ ਭੇਜਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਥਾਨਕ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਧਮਾਕਾ ਡਰੋਨ ਕਾਰਨ ਹੋਇਆ ਹੈ ਪਰ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਹੋਈ ਹੈ।

ਦੱਸ ਦੇਈਏ ਕਿ ਪਿਛਲੇ ਸਾਲ ਮਈ ਵਿੱਚ ਮਣੀਪੁਰ ਵਿੱਚ ਨਸਲੀ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਕਾਂਗਪੋਕਪੀ ਜ਼ਿਲੇ ਦੇ ਤਲਹਟੀ ਦੇ ਨੇੜੇ ਸਥਿਤ ਕਦਾਂਗਬੰਦ 'ਚ ਅਜਿਹੇ ਕਈ ਹਮਲੇ ਦੇਖੇ ਗਏ ਹਨ। 


author

Rakesh

Content Editor

Related News