ਚੱਕਰਵਾਤੀ ਤੂਫ਼ਾਨ ਕਾਰਨ ਮੌਸਮ ਵਿਭਾਗ ਦਾ ਵੱਡਾ ਅਲਰਟ: 50 ਤੋਂ ਵੱਧ ਸ਼ਹਿਰਾਂ ’ਚ ਹੋਵੇਗੀ ਭਾਰੀ ਬਾਰਿਸ਼
Tuesday, May 09, 2023 - 05:12 AM (IST)
ਨਵੀਂ ਦਿੱਲੀ (ਏਜੰਸੀਆਂ)- ਸਾਲ ਦਾ ਪਹਿਲਾ ਚੱਕਰਵਾਤੀ ਤੂਫਾਨ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਚੱਕਰਵਾਤੀ ਤੂਫਾਨ ‘ਮੋਕਾ’ ਕਾਰਨ ਬੰਗਾਲ ਦੀ ਖਾੜੀ ’ਚ ਇਕ ਘੱਟ ਦਬਾਅ ਵਾਲਾ ਖੇਤਰ ਬਣ ਰਿਹਾ ਹੈ। ਇਹ ਘੱਟ ਦਬਾਅ ਇਨ੍ਹੀਂ ਦਿਨੀਂ ਮੌਸਮ ਦੇ ਪੈਟਰਨ ’ਚ ਬਦਲਾਅ ਦਾ ਵੱਡਾ ਕਾਰਨ ਬਣਿਆ ਹੋਇਆ ਹੈ। ਮਈ ਮਹੀਨੇ ’ਚ ਦੇਸ਼ ਦੇ ਕਈ ਸੂਬਿਆਂ ’ਚ ਭਾਰੀ ਮੀਂਹ ਦਾ ਦੌਰ ਜਾਰੀ ਹੈ। ਇਸ ਦੌਰਾਨ ਭਾਰਤੀ ਮੌਸਮ ਵਿਭਾਗ ਵੱਲੋਂ ਵੱਡੀ ਚਿਤਾਵਨੀ ਜਾਰੀ ਕੀਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਸ੍ਰੀ ਦਰਬਾਰ ਸਾਹਿਬ ਨੇੜੇ ਹੈਰੀਟੇਜ ਸਟਰੀਟ ’ਤੇ ਬਲਾਸਟ ਵਾਲੀ ਜਗ੍ਹਾ ਪਹੁੰਚੀ NIA ਦੀ ਟੀਮ
ਮੌਸਮ ਵਿਭਾਗ ਅਨੁਸਾਰ ਦੇਸ਼ ਦੇ ਇਕ ਦੋ ਨਹੀਂ ਸਗੋਂ 50 ਤੋਂ ਵੱਧ ਸ਼ਹਿਰਾਂ ’ਚ ਭਾਰੀ ਮੀਂਹ ਦਾ ਦੌਰ ਜਾਰੀ ਰਹੇਗਾ। ਯਾਨੀ ਤਾਪਮਾਨ ’ਚ ਗਿਰਾਵਟ ਵੀ ਦਰਜ ਕੀਤੀ ਜਾ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਉੱਤਰੀ ਭਾਰਤ ’ਚ ਸਭ ਤੋਂ ਵੱਧ ਅਸਰ ਦੇਖਣ ਨੂੰ ਮਿਲ ਸਕਦਾ ਹੈ। ਚੱਕਰਵਾਤੀ ਤੂਫਾਨ ‘ਮੋਕਾ’ ਕਾਰਨ ਪੰਜਾਬ, ਉੱਤਰ ਪ੍ਰਦੇਸ਼, ਦਿੱਲੀ-ਐੱਨ. ਸੀ. ਆਰ. ਅਤੇ ਰਾਜਸਥਾਨ ਦੇ ਕਈ ਜ਼ਿਲ੍ਹਾਆਂ ’ਚ ਤੇਜ਼ ਅਤੇ ਠੰਡੀਆਂ ਹਵਾਵਾਂ ਚੱਲਣਗੀਆਂ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।