ਭੋਪਾਲ ਗੈਸ ਤ੍ਰਾਸਦੀ : ਕੂੜੇ ਦੇ ਨਿਪਟਾਰੇ ਦੇ ਮਾਮਲੇ ’ਚ SC ਦਾ ਦਖਲ ਦੇਣ ਤੋਂ ਇਨਕਾਰ, ਜਾਣੋ ਕੀ ਕਿਹਾ
Thursday, Feb 27, 2025 - 10:37 PM (IST)

ਨਵੀਂ ਦਿੱਲੀ, (ਭਾਸ਼ਾ)- ਸੁਪਰੀਮ ਕੋਰਟ ਨੇ 1984 ਦੀ ਭੋਪਾਲ ਗੈਸ ਤ੍ਰਾਸਦੀ ਦੇ ਜ਼ਹਿਰੀਲੇ ਕੂੜੇ ਨੂੰ ਮੱਧ ਪ੍ਰਦੇਸ਼ ਦੇ ਧਾਰ ਜ਼ਿਲੇ ਦੇ ਪੀਥਮਪੁਰ ਇਲਾਕੇ ਵਿਚ ਟਰਾਂਸਫਰ ਕਰ ਕੇ ਉਸ ਦਾ ਨਿਪਟਾਰਾ ਕਰਨ ਦੇ ਮੱਧ ਪ੍ਰਦੇਸ਼ ਹਾਈ ਕੋਰਟ ਦੇ ਹੁਕਮ ਵਿਚ ਦਖਲ ਦੇਣ ਤੋਂ ਵੀਰਵਾਰ ਨੂੰ ਇਨਕਾਰ ਕਰ ਦਿੱਤਾ।
ਜਸਟਿਸ ਬੀ. ਆਰ. ਗਵਈ ਅਤੇ ਜਸਟਿਸ ਆਗਸਟੀਨ ਜਾਰਜ ਮਸੀਹ ਦੀ ਬੈਂਚ ਨੇ ਇਕ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ, ਜਿਸ ਵਿਚ ਹਾਈ ਕੋਰਟ ਦੇ 3 ਦਸੰਬਰ, 2024 ਦੇ ਉਸ ਹੁਕਮ ਨੂੰ ਚੁਣੌਤੀ ਦਿੱਤੀ ਗਈ ਸੀ, ਜਿਸ ਵਿਚ ਸੂਬਾ ਸਰਕਾਰ ਨੂੰ ਯੂਨੀਅਨ ਕਾਰਬਾਈਡ ਇੰਡੀਆ ਲਿਮਟਿਡ (ਯੂ. ਸੀ. ਆਈ. ਐੱਲ.) ਦੇ ਕੰਪਲੈਕਸ ਤੋਂ ਜ਼ਹਿਰੀਲੇ ਕੂੜੇ ਨੂੰ ਹਟਾਉਣ ਲਈ ਕਦਮ ਚੁੱਕਣ ਦਾ ਨਿਰਦੇਸ਼ ਦਿੱਤਾ ਗਿਆ ਸੀ।