ਬੀਮਾਰ ਹਨ ਭੋਲੇ ਬਾਬਾ, ਖ਼ਰਾਬ ਹੈ ਕਿਡਨੀ, ਸ਼ੂਗਰ ਅਤੇ ਬੀ.ਪੀ. ਦੇ ਵੀ ਨੇ ਮਰੀਜ਼ : ਵਕੀਲ AP ਸਿੰਘ

Friday, Jul 05, 2024 - 10:41 AM (IST)

ਨਵੀਂ ਦਿੱਲੀ - ਯੂ. ਪੀ. ਦੇ ਹਾਥਰਸ ’ਚ ਸਤਿਸੰਗ ਦੌਰਾਨ ਮਚੀ ਭਾਜੜ ’ਚ 121 ਲੋਕਾਂ ਦੀ ਮੌਤ ਤੋਂ ਬਾਅਦ ਫਰਾਰ ਚੱਲ ਰਹੇ ਨਾਰਾਇਣ ਸਾਕਾਰ ਹਰੀ ਸੂਰਜਪਾਲ ਉਰਫ਼ ਭੋਲੇ ਬਾਬਾ ਦੇ ਵਕੀਲ ਏ. ਪੀ. ਸਿੰਘ ਨੇ ਬਾਬੇ ਦਾ ਪੱਖ ਰੱਖਿਆ। ਉਨ੍ਹਾਂ ਕਿਹਾ ਕਿ ਜਾਂਚ ਚੱਲ ਰਹੀ ਹੈ। ਜਿਨ੍ਹਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਹ ਗਲਤ ਹਨ। ਜਾਂਚ ਪੂਰੀ ਹੋਣ ਦੀ ਉਡੀਕ ਕਰਨੀ ਚਾਹੀਦੀ ਹੈ। ਉਨ੍ਹਾਂ ਇਸ ਘਟਨਾ ਪਿੱਛੇ ਕਿਸੇ ਵੱਡੀ ਸਾਜ਼ਿਸ਼ ਦਾ ਖ਼ਦਸ਼ਾ ਵੀ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਭੋਲੇ ਬਾਬਾ ਬਿਮਾਰ ਹਨ। ਉਨ੍ਹਾਂ ਦਾ ਗੁਰਦਾ ਖਰਾਬ ਹੈ। ਉਹ ਹਾਈ ਬਲੱਡ ਪ੍ਰੈਸ਼ਰ ਅਤੇ ਡਾਇਬਟੀਜ਼ ਦੇ ਵੀ ਮਰੀਜ਼ ਹਨ। ਉਨ੍ਹਾਂ ਕਿਹਾ ਕਿ ਸੇਵਾਮੁਕਤ ਜੱਜ ਦੀ ਪ੍ਰਧਾਨਗੀ ਹੇਠ ਜਾਂਚ ਕਮੇਟੀ ਬਣਾਈ ਗਈ ਹੈ।

ਇਹ ਵੀ ਪੜ੍ਹੋ - Health Tips: RO ਵਾਲਾ ਪਾਣੀ ਪੀਣ ਵਾਲੇ ਲੋਕ ਹੋ ਜਾਣ ਸਾਵਧਾਨ, ਹੋ ਸਕਦੀਆਂ ਨੇ ਇਹ ਪਰੇਸ਼ਾਨੀਆਂ

ਪੁਲਸ ਨੇ ਕੱਢਵਾਈ ਬਾਬੇ ਦੀ ਕਾਲ ਡਿਟੇਲ
ਪੁਲਸ ਨੂੰ ਬਾਬੇ ਦੀ ਕਾਲ ਡਿਟੇਲ ਦੀ ਜਾਂਚ ਕਰਨ ਤੋਂ ਬਾਅਦ ਪਤਾ ਲੱਗਾ ਕਿ ਹਾਦਸੇ ਤੋਂ ਬਾਅਦ ਭੋਲੇ ਬਾਬਾ ਨੇ ਕਿਸੇ ਨਾਲ ਮੋਬਾਈਲ ’ਤੇ ਗੱਲ ਕੀਤੀ। ਜਿਸ ਨੂੰ ਲੈ ਕੇ ਪੁਲਸ ਨੂੰ ਕਈ ਅਹਿਮ ਸੁਰਾਗ ਮਿਲੇ ਹਨ। ਬਾਬਾ ਘਟਨਾ ਵਾਲੀ ਥਾਂ ਤੋਂ ਮੰਗਲਵਾਰ ਦੁਪਹਿਰ ਲੱਗਭਗ 1 ਵੱਜ ਕੇ 40 ਮਿੰਟ ’ਤੇ ਨਿਕਲ ਗਿਆ ਸੀ। ਜਿਸ ਤੋਂ ਬਾਅਦ ਬਾਬੇ ਦੀ ਸਤਿਸੰਗ ਪ੍ਰਬੰਧਕਾਂ ਅਤੇ ਹੋਰ ਲੋਕਾਂ ਨਾਲ ਲਗਾਤਾਰ ਗੱਲਬਾਤ ਹੁੰਦੀ ਰਹੀ। ਬਾਬੇ ਦੀ ਆਖਰੀ ਲੋਕੇਸ਼ਨ ਦੁਪਹਿਰ 3 ਵਜੇ ਤੋਂ 4 ਵੱਜ ਕੇ 35 ਮਿੰਟ ਤੱਕ ਮੈਨਪੁਰੀ ਸਥਿਤ ਉਸ ਦੇ ਆਸ਼ਰਮ ’ਚ ਮਿਲੀ। ਇਸ ਦੌਰਾਨ ਉਸ ਨੇ 3 ਨੰਬਰਾਂ ’ਤੇ ਗੱਲ ਕੀਤੀ। ਜਾਣਕਾਰੀ ਅਨੁਸਾਰ ਪੁਲਸ ਨੇ ਬਾਬੇ ਦਾ ਮੋਬਾਈਲ ਰਿਕਾਰਡ ਚੈੱਕ ਕੀਤਾ, ਜਿਸ ’ਚ ਪਤਾ ਲੱਗਾ ਕਿ ਉਸ ਨੂੰ ਦੁਪਹਿਰ 2 ਵੱਜ ਕੇ 48 ਮਿੰਟ ’ਤੇ ਸਤਿਸੰਗ ਪ੍ਰਬੰਧਕ ਦੇਵ ਪ੍ਰਕਾਸ਼ ਮਧੁਕਰ ਦੀ ਕਾਲ ਆਈ ਸੀ।

ਇਹ ਵੀ ਪੜ੍ਹੋ - ਸਾਵਧਾਨ! Google Maps ਨੇ ਪੰਜ ਦੋਸਤ ਕਰ ਦਿੱਤੇ 'ਲਾਪਤਾ', ਕਈ ਘੰਟਿਆਂ ਬਾਅਦ ਲੱਭੇ ਪੁਲਸ ਨੂੰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News