ਬੇਗੂਸਰਾਏ ਤੋਂ ਬੀ.ਜੇ.ਪੀ. ਸੰਸਦ ਭੋਲਾ ਸਿੰਘ ਦਾ ਦਿਹਾਂਤ

Saturday, Oct 20, 2018 - 11:11 AM (IST)

ਪਟਨਾ-ਬਿਹਾਰ 'ਚ ਬੇਗੂਸਰਾਏ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਲੋਕ ਸਭਾ ਸੰਸਦ ਦੇ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਭੋਲਾ ਸਿੰਘ ਦਾ ਅੱਜ ਨਵੀਂ ਦਿੱਲੀ ਦੇ ਇਕ ਹਸਪਤਾਲ 'ਚ ਦੇਹਾਂਤ ਹੋ ਗਿਆ । ਉਨ੍ਹਾਂ ਦੀ ਉਮਰ 79 ਸਾਲ ਸੀ। ਰਿਪੋਰਟ ਮੁਤਾਬਕ ਉਨ੍ਹਾਂ ਦਾ ਦੇਹਾਂਤ ਦਿੱਲੀ ਦੇ ਰਾਮ ਮਨੋਹਰ ਲੋਹੀਆ (ਆਰ. ਐੱਮ. ਐੱਲ.) ਹਸਪਤਾਲ 'ਚ ਹੋਇਆ ਹੈ। ਉਹ ਲੰਬੇ ਸਮੇਂ ਤੋਂ ਬੀਮਾਰ ਸੀ ਅਤੇ ਇਨ੍ਹੀਂ ਦਿਨੀਂ ਉਨ੍ਹਾਂ ਦਾ ਇਲਾਜ ਆਰ. ਐੱਮ. ਐੱਲ. 'ਚ ਚੱਲ ਰਿਹਾ ਸੀ। ਭੋਲਾ ਸਿੰਘ ਦੇ ਦੇਹਾਂਤ ਦੀ ਖਬਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਵੱਡੇ ਨੇਤਾਵਾਂ ਨੇ ਦੁੱਖ ਪ੍ਰਗਟ ਕੀਤਾ।

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਗਟਾਇਆ ਦੁੱਖ-
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਸੰਸਦ ਦੇ ਮੈਂਬਰ ਭੋਲਾ ਸਿੰਘ ਦੇ ਦੇਹਾਂਤ 'ਤੇ ਡੂੰਘਾ ਦੁੱਖ ਪ੍ਰਗਟਾਉਂਦੇ ਹੋਏ ਟਵੀਟ 'ਚ ਲਿਖਿਆ ਹੈ,''ਬੇਗੂਸਰਾਏ ਤੋਂ ਲੋਕਸਭਾ ਮੈਂਬਰ ਸ਼੍ਰੀ ਭੋਲਾ ਸਿੰਘ ਜੀ ਦੇ ਦੇਹਾਂਤ ਦਾ ਮੈਨੂੰ ਬੇਹੱਦ ਦੁੱਖ ਹੈ। ਉਨ੍ਹਾਂ ਨੂੰ ਸਮਾਜ ਦੀ ਸ਼ਾਨਦਾਰ ਸੇਵਾ ਅਤੇ ਬਿਹਾਰ ਦੇ ਵਿਕਾਸ ਦੀ ਦਿਸ਼ਾ 'ਚ ਯਤਨਾਂ ਦੇ ਲਈ ਯਾਦ ਕੀਤਾ ਜਾਵੇਗਾ।'' 

ਇਸ ਤੋਂ ਇਲਾਵਾ ਬਿਹਾਰ ਦੀ ਰਾਜਨੀਤੀ 'ਚ ਇਕ ਸ਼ਾਨਦਾਰ ਨੇਤਾ ਦੇ ਰੂਪ 'ਚ ਭੋਲਾ ਸਿੰਘ ਬੇਗੂਸਰਾਏ ਤੋਂ 8 ਵਾਰ ਵਿਧਾਇਕ ਵੀ ਰਹਿ ਚੁੱਕੇ ਸਨ ਅਤੇ ਬਿਹਾਰ ਤੋਂ ਮੰਤਰੀ ਵੀ ਰਹੇ ਸੀ। ਭੋਲਾ ਸਿੰਘ 2009 'ਚ ਨਵਾਦਾ ਲੋਕਸਭਾ ਸੀਟ ਤੋਂ ਭਾਜਪਾ ਦੇ ਸੰਸਦ ਬਣੇ ਅਤੇ 2014 'ਚ ਉਨ੍ਹਾਂ ਨੇ ਬੇਗੂਸਰਾਏ ਤੋਂ ਜਿੱਤੇ ਸਨ।


Related News