''‘ਭੋਜਸ਼ਾਲਾ’ ਦੇਵੀ ਸਰਸਵਤੀ ਦਾ ਮੰਦਰ ਹੈ, ਇਹ ਮਸਜਿਦ ਨਹੀਂ ਹੋ ਸਕਦੀ'', MP ਹਾਈ ਕੋਰਟ ’ਚ ਹਿੰਦੂ ਪੱਖ ਦਾ ਬਿਆਨ
Tuesday, Apr 07, 2026 - 08:48 AM (IST)
ਇੰਦੌਰ (ਭਾਸ਼ਾ) - ਹਿੰਦੂ ਪੱਖ ਨੇ ਮੱਧ ਪ੍ਰਦੇਸ਼ ਹਾਈ ਕੋਰਟ ’ਚ ਸੋਮਵਾਰ ਨੂੰ ਕਿਹਾ ਕਿ ਧਾਰ ਦੇ ਵਿਵਾਦਿਤ ਭੋਜਸ਼ਾਲਾ-ਕਮਾਲ ਮੌਲਾ ਮਸਜਿਦ ਕੰਪਲੈਕਸ ਦੀ ਮੂਲ ਪ੍ਰਕਿਰਤੀ ਦੇਵੀ ਸਰਸਵਤੀ ਦੇ ਮੰਦਰ ਦੀ ਹੈ ਅਤੇ ਇਹ ਇਤਿਹਾਸਕ ਯਾਦਗਾਰ ਇਕ ਮਸਜਿਦ ਨਹੀਂ ਹੋ ਸਕਦੀ। ਹਿੰਦੂ ਪੱਖ ਦੇ ਮੁਤਾਬਕ ਇਤਿਹਾਸਕ ਰਿਕਾਰਡ ਅਤੇ ਵਿਵਾਦਿਤ ਕੰਪਲੈਕਸ ’ਚ ਭਾਰਤੀ ਪੁਰਾਤੱਤਵ ਸਰਵੇਖਣ (ਏ. ਐੱਸ. ਆਈ.) ਦੇ ਵਿਗਿਆਨਕ ਸਰਵੇਖਣ ਦੀ ਰਿਪੋਰਟ ਉਸ ਦੇ ਇਸ ਦਾਅਵੇ ਦਾ ਸਮਰਥਨ ਕਰਦੀ ਹੈ। ਭੋਜਸ਼ਾਲਾ ਨੂੰ ਹਿੰਦੂ ਭਾਈਚਾਰਾ ਵਾਗਦੇਵੀ (ਦੇਵੀ ਸਰਸਵਤੀ) ਦਾ ਮੰਦਰ ਮੰਨਦਾ ਹੈ, ਜਦਕਿ ਮੁਸਲਿਮ ਪੱਖ 11ਵੀਂ ਸਦੀ ਦੇ ਇਸ ਸਮਾਰਕ ਨੂੰ ਕਮਾਲ ਮੌਲਾ ਮਸਜਿਦ ਦੱਸਦਾ ਹੈ।
ਇਹ ਵੀ ਪੜ੍ਹੋ - ਵੱਡੀ ਖ਼ਬਰ : DRDO ਦੀ ਲੈਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ, CM ਸਟਾਲਿਨ ਦੇ ਪੋਤੇ ਨੂੰ...
ਇਹ ਵਿਵਾਦਿਤ ਕੰਪਲੈਕਸ ਏ. ਐੱਸ. ਆਈ. ਵੱਲੋਂ ਸੁਰੱਖਿਅਤ ਹੈ। ਹਾਈ ਕੋਰਟ ਦੀ ਇੰਦੌਰ ਬੈਂਚ ਨੇ ਇਸ ਕੰਪਲੈਕਸ ਦੇ ਧਾਰਮਿਕ ਸਰੂਪ ਦੇ ਵਿਵਾਦ ਨੂੰ ਲੈ ਕੇ ਦਾਇਰ ਚਾਰ ਪਟੀਸ਼ਨਾਂ ਅਤੇ ਇਕ ਰਿਟ ਅਪੀਲ ’ਤੇ ਸੋਮਵਾਰ ਤੋਂ ਨਿਯਮਿਤ ਸੁਣਵਾਈ ਸ਼ੁਰੂ ਕੀਤੀ। ਪਟੀਸ਼ਨਰਾਂ ’ਚ ਸ਼ਾਮਲ ਸੰਗਠਨ ‘ਹਿੰਦੂ ਫਰੰਟ ਫਾਰ ਜਸਟਿਸ’ ਵੱਲੋਂ ਪੈਰਵੀ ਕਰਦੇ ਹੋਏ ਵਿਸ਼ਨੂੰ ਸ਼ੰਕਰ ਜੈਨ ਨੇ ਅਦਾਲਤ ’ਚ ਕਿਹਾ ਕਿ ਇਤਿਹਾਸਕ ਰਿਕਾਰਡ, ਏ. ਐੱਸ. ਆਈ. ਦੇ ਵਿਗਿਆਨੀ ਸਰਵੇਖਣ ਦੀ ਰਿਪੋਰਟ ਅਤੇ ਪਟੀਸ਼ਨ ਦੇ ਨਾਲ ਪੇਸ਼ ਸਮੱਗਰੀ ਸਾਬਤ ਕਰਦੀ ਹੈ ਕਿ ਵਿਵਾਦਿਤ ਕੰਪਲੈਕਸ ਦਾ ਮੂਲ ਚਰਿੱਤਰ ਜਾਂ ਪ੍ਰਕਿਰਤੀ ਦੇਵੀ ਸਰਸਵਤੀ ਦੇ ਮੰਦਰ ਦੀ ਹੈ।
ਇਹ ਵੀ ਪੜ੍ਹੋ - ਮਹਿੰਗਾ ਹੋਇਆ ਦੁੱਧ, ਕੀਮਤਾਂ 'ਚ ਵਾਧਾ ਹੋਣ ਨਾਲ ਲੋਕਾਂ ਨੂੰ ਲੱਗਾ ਵੱਡਾ ਝਟਕਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
