ਮਸ਼ਹੂਰ ਅਦਾਕਾਰ ਨੇ ਚੋਣਾਂ ਲੜਨ ਤੋਂ ਕੀਤਾ ਇਨਕਾਰ, ਹੁਣ ਪਤਨੀ ਉਤਰੇਗੀ ਮੈਦਾਨ 'ਚ
Monday, Oct 13, 2025 - 11:55 AM (IST)

ਬਲੀਆ/ਯੂ. ਪੀ (ਭਾਸ਼ਾ)- ਭੋਜਪੁਰੀ ਅਦਾਕਾਰ ਪਵਨ ਸਿੰਘ ਦੀ ਪਤਨੀ ਜੋਤੀ ਸਿੰਘ ਨੇ ਬਿਹਾਰ ਵਿਧਾਨ ਸਭਾ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ, ਪਰ ਅਜੇ ਇਹ ਤੈਅ ਨਹੀਂ ਹੋਇਆ ਹੈ ਕਿ ਉਹ ਕਿਸੇ ਰਾਜਨੀਤਿਕ ਪਾਰਟੀ ਤੋਂ ਚੋਣ ਲੜੇਗੀ ਜਾਂ ਆਜ਼ਾਦ ਉਮੀਦਵਾਰ ਵਜੋਂ। ਜੋਤੀ ਸਿੰਘ ਦੇ ਪਿਤਾ ਰਾਮਬਾਬੂ ਸਿੰਘ ਨੇ ਐਤਵਾਰ ਨੂੰ ਆਪਣੇ ਘਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ’ਚ ਇਹ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਲੋਕ ਚਾਹੁੰਦੇ ਹਨ ਕਿ ਜੋਤੀ ਸਿੰਘ ਕਰਾਕਟ ਸੀਟ ਤੋਂ ਚੋਣ ਲੜੇ, ਕਿਉਂਕਿ ਲੋਕ ਸਭਾ ਦੀਆਂ ਪਿਛਲੀਆਂ ਚੋਣਾਂ ’ਚ ਜਦੋਂ ਉਨ੍ਹਾਂ ਨੇ ਪਵਨ ਸਿੰਘ ਲਈ ਪ੍ਰਚਾਰ ਕੀਤਾ ਸੀ, ਤਾਂ ਉਦੋਂ ਉਨ੍ਹਾਂ ਦਾ ਕਰਾਕਟ ਦੇ ਲੋਕਾਂ ਨਾਲ ਖਾਸ ਸਬੰਧ ਬਣ ਗਿਆ ਸੀ।
ਇਹ ਵੀ ਪੜ੍ਹੋ: ਗਾਇਕ ਰਾਜਵੀਰ ਜਵੰਦਾ ਦੇ ਸਸਕਾਰ ਮੌਕੇ ਬਾਣੀ ਸੰਧੂ ਦਾ ਫੋਨ ਵੀ ਹੋਇਆ ਚੋਰੀ
ਰਾਮਬਾਬੂ ਸਿੰਘ ਨੇ ਆਪਣੇ ਜਵਾਈ ਪਵਨ ਸਿੰਘ ’ਤੇ ‘ਝੂਠ ਬੋਲਣ ਅਤੇ ਬੇਈਮਾਨੀ’ ਦਾ ਦੋਸ਼ ਵੀ ਲਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਵਨ ਸਿੰਘ ਨੂੰ ਅਪੀਲ ਕੀਤੀ ਸੀ ਕਿ ਉਹ ਜੋਤੀ ਨੂੰ ਅਪਣਾ ਲੈਣ ਪਰ ਉਨ੍ਹਾਂ ਨੂੰ ਸਿਰਫ ਅਦਾਲਤ ਦਾ ਰਸਤਾ ਵਿਖਾਇਆ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਪਵਨ ਸਿੰਘ ਨਾਲ ਤਲਾਕ ਹੋਣ ਤੱਕ ਕਾਨੂੰਨ ਅਨੁਸਾਰ ਜੋਤੀ ਸਿੰਘ ਦਾ ਪਵਨ ਸਿੰਘ ਦੇ ਨਾਲ ਰਹਿਣ ਦਾ ਅਧਿਕਾਰ ਹੈ ਅਤੇ ਅੱਗੇ ਦਾ ਫੈਸਲਾ ਅਦਾਲਤ ਕਰੇਗੀ। ਜ਼ਿਕਰਯੋਗ ਹੈ ਕਿ ਹਾਲ ਹੀ ’ਚ ਜੋਤੀ ਸਿੰਘ ਨੇ ਜਨ ਸੁਰਾਜ ਪਾਰਟੀ ਦੇ ਨੇਤਾ ਪ੍ਰਸ਼ਾਂਤ ਕਿਸ਼ੋਰ ਨਾਲ ਵੀ ਮੁਲਾਕਾਤ ਕੀਤੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8