IAS ਅਫ਼ਸਰ ਪਰੀ ਨਾਲ ਹੋਈ ਭਵਿਆ ਬਿਸ਼ਨੋਈ ਦੀ ਕੁੜਮਾਈ, ਪਰਿਵਾਰ ਨੇ ਨਵੀਂ ਨੂੰਹ ਨਾਲ ਕੀਤਾ ਡਾਂਸ
Wednesday, May 03, 2023 - 04:07 PM (IST)

ਹਿਸਾਰ- ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਚੌਧਰੀ ਭਜਨਲਾਲ ਦੇ ਪੋਤਰੇ ਅਤੇ ਆਦਮਪੁਰ ਤੋਂ ਵਿਧਾਇਕ ਭਵਿਆ ਬਿਸ਼ਨੋਈ ਦੀ ਕੁੜਮਾਈ IAS ਪਰੀ ਬਿਸ਼ਨੋਈ ਨਾਲ ਹੋਈ। ਜਿਸ ਦੀਆਂ ਤਸਵੀਰਾਂ ਖ਼ੂਬ ਵਾਇਰਲ ਹੋ ਰਹੀਆਂ ਹਨ। ਰਾਜਸਥਾਨ ਦੇ ਬੀਕਾਨਰ ਵਿਚ ਕੁੜਮਾਈ ਦਾ ਸਮਾਰੋਹ ਆਯੋਜਿਤ ਕੀਤਾ ਗਿਆ। ਕੁੜਮਾਈ ਵਿਚ ਦੋਹਾਂ ਦੀ ਜੋੜੀ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ।
ਕੁੜਮਾਈ ਵਿਚ ਸਾਬਕਾ ਸੰਸਦ ਮੈਂਬਰ ਕੁਲਦੀਪ ਬਿਸ਼ਨੋਈ, ਮਾਤਾ ਜਸਮਾ ਦੇਵੀ, ਸਾਬਕਾ ਵਿਧਾਇਕ ਰੇਣੂਕਾ ਬਿਸ਼ਨੋਈ ਨੇ ਰੀਤੀ-ਰਿਵਾਜ ਨਿਭਾਉਂਦੇ ਹੋਏ ਨੂੰਹ ਨੂੰ ਆਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਦੇ ਪਰਿਵਾਰ ਵਿਚ ਪਰੀ ਦਾ ਸਵਾਗਤ ਦਾ ਹੈ। ਕੁੜਮਾਈ 'ਚ ਕੁਲਦੀਪ ਬਿਸ਼ਨੋਈ ਦੇ ਵੱਡੇ ਭਰਾ ਸਾਬਕਾ ਡਿਪਟੀ ਮੁੱਖ ਮੰਤਰੀ ਚੰਦਰਮੋਹਨ ਬਿਸ਼ਨੋਈ ਵੀ ਸ਼ਾਮਲ ਹੋਏ। ਕੁੜਮਾਈ ਵਿਚ ਬਿਸ਼ਨੋਈ ਪਰਿਵਾਰ ਦੀਆਂ ਔਰਤਾਂ ਨੇ ਨਵੀਂ ਨੂੰਹ ਪਰੀ ਨਾਲ ਢੋਲ ਦੀ ਥਾਪ 'ਤੇ ਡਾਂਸ ਕੀਤਾ।
ਕੌਣ ਹੈ IAS ਪਰੀ ਬਿਸ਼ਨੋਈ
ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਦੇ ਨੋਖਾ ਤਹਿਸੀਲ ਦੇ ਪਿੰਡ ਕਾਕਰਾ ਵਿਚ ਪਰੀ ਬਿਸ਼ਨੋਈ ਦਾ ਜਨਮ 26 ਫਰਵਰੀ 1996 ਨੂੰ ਹੋਇਆ ਸੀ। ਉਨ੍ਹਾਂ ਦੇ ਪਿਤਾ ਮਨੀਰਾਮ ਬਿਸ਼ਨੋਈ ਵਕੀਲ ਹਨ ਤਾਂ ਉਨ੍ਹਾਂ ਦੀ ਮਾਤਾ ਸੁਸ਼ੀਲਾ ਬਿਸ਼ਨੋਈ ਰਾਜਸਥਾਨ ਜੀ. ਆਰ. ਪੀ. ਵਿਚ ਪੁਲਸ ਅਧਿਕਾਰੀ ਹੈ।
2019 ਦੀ UPSC ਪ੍ਰੀਖਿਆ ਵਿਚ ਪਰੀ ਨੂੰ 30ਵਾਂ ਸਥਾਨ ਮਿਲਿਆ ਸੀ। ਫ਼ਿਲਹਾਲ ਉਹ ਸਿੱਕਮ ਦੇ ਗੰਗਟੋਕ ਵਿਚ ਭੂਮੀ ਮਾਲ ਵਿਭਾਗ 'ਚ ਸਹਾਇਕ ਕਮਿਸ਼ਨਰ ਵਜੋਂ ਤਾਇਨਾਤ ਹੈ। ਤੀਜੀ ਕੋਸ਼ਿਸ਼ ਵਿਚ ਉਨ੍ਹਾਂ ਨੇ UPSC ਦੀ ਪ੍ਰੀਖਿਆ ਪਾਸ ਕਰ ਲਈ ਸੀ।