1 ਫ਼ੀਸਦੀ ਵੀ ਕਿਸਾਨ ਸੜਕਾਂ 'ਤੇ ਨਹੀਂ, ਅੰਦੋਲਨ 'ਚ ਦਾਖ਼ਲ ਹੋਇਆ ਟੁੱਕੜੇ-ਟੁੱਕੜੇ ਗੈਂਗ : ਭਾਜਪਾ ਨੇਤਾ

12/14/2020 4:05:53 PM

ਨੈਸ਼ਨਲ ਡੈਸਕ : ਭਾਰਤੀ ਜਨਤਾ ਪਾਰਟੀ (ਭਾਜਪਾ) ਰਾਜਸਥਾਨ ਦੇ ਇੰਚਾਰਜ ਅਰੁਣ ਸਿੰਘ ਨੇ ਪ੍ਰਦੇਸ਼ ਹੈਡਕੁਆਰਟਰ ਵਿਚ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਦਿੱਲੀ ਵਿਚ 1 ਫ਼ੀਸਦੀ ਕਿਸਾਨ ਵੀ ਸ਼ਾਮਲ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸਾਨ ਭੋਲ਼ੇ-ਭਾਲੇ ਹਨ, ਪਰ ਇਨ੍ਹਾਂ ਵਿਚ ਟੁੱਕੜੇ-ਟੁੱਕੜੇ ਗੈਂਗ ਦੇ ਲੋਕ ਦਾਖ਼ਲ ਹੋ ਗਏ ਹਨ, ਜਿਨ੍ਹਾਂ ਦੇ ਬਾਰੇ ਵਿਚ ਗੱਲ ਕਰਣਾ ਜਰੂਰੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੋਸ਼ ਲਗਾਇਆ ਕਿ ਕਾਂਗਰਸ ਅਤੇ ਵਿਰੋਧੀ ਪਾਰਟੀਆਂ ਕਿਸਾਨ ਅੰਦੋਲਨ ਨੂੰ ਹਵਾ ਦੇ ਰਹੀਆਂ ਹਨ। ਉਨ੍ਹਾਂ ਨੇ ਉਮੀਦ ਜਤਾਈ ਕਿ ਕਿਸਾਨ ਅਤੇ ਸਰਕਾਰ ਦੀ ਗੱਲਬਾਤ ਜਲਦ ਹੀ ਅਸਰ ਦਿਖਾਵੇਗੀ ਅਤੇ ਅੰਦੋਲਨ ਖ਼ਤਮ ਹੋਵੇਗਾ।  

ਇਹ ਵੀ ਪੜ੍ਹੋ: ਕਿਸਾਨਾਂ ਦੇ ਸਮਰਥਨ 'ਚ ਅੱਜ ਇਕ ਦਿਨ ਦੀ ਭੁੱਖ ਹੜਤਾਲ ਕਰਨਗੇ ਕੇਜਰੀਵਾਲ

ਇੱਥੇ ਭਾਜਪਾ ਪ੍ਰਦੇਸ਼ ਹੈਡਕੁਆਟਰ ਵਿਚ ਸਿੰਘ ਨੇ ਕਿਹਾ, 'ਦੇਸ਼ ਦਾ ਕਿਸਾਨ ਸ਼ਕਤੀਸ਼ਾਲ ੀ ਅਤੇ ਖ਼ੁਸ਼ਹਾਲ ਹੋਵੇ, ਇਸਦੇ ਲਈ ਕੇਂਦਰ ਸਰਕਾਰ ਵਚਨਬੱਧ ਹੈ। ਕਿਸਾਨਾਂ ਦੀ ਆਮਦਨੀ ਦੁੱਗਣੀ ਹੋਵੇ, ਇਸ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ।' ਉਨ੍ਹਾਂ ਨੇ ਦੋਸ਼ ਲਗਾਇਆ ਇਹ ਚਿੰਤਾ ਦੀ ਗੱਲ ਹੈ ਕਿ,' ਵਿਰੋਧੀ ਪਾਰਟੀਆਂ ਮੁੱਖ ਰੂਪ ਤੋਂ ਕਾਂਗਰਸ ਜਿਸ ਨੇ ਕਿਸਾਨਾਂ ਨੂੰ ਠੱਗਿਆ ਹੈ, ਉਨ੍ਹਾਂ ਨੂੰ ਧੋਖਾ ਦਿੱਤਾ ਹੈ ਅਤੇ ਉਨ੍ਹਾਂ ਦੇ ਲਈ ਕਦੇ ਕੁੱਝ ਭਲਾ ਨਹੀਂ ਕੀਤਾ ... ਉਹ ਕਿਸਾਨ ਅੰਦੋਲਨ ਨੂੰ ਹਵਾ ਦੇ ਰਹੀ ਹੈ।' ਸਿੰਘ ਨੇ ਦਾਅਵਾ ਕੀਤਾ ਕਿ ਦੇਸ਼ ਵਿਚ ਜ਼ਿਆਦਾਤਰ ਕਿਸਾਨ ਅੱਜ ਪ੍ਰਧਾਨ ਮੰਤਰੀ ਮੋਦੀ ਨਾਲ ਖੜ੍ਹੇ ਹਨ। ਜੋ ਵੀ ਚੋਣਾਂ ਹੋਈਆਂ ਭਾਵੇਂ ਉਹ ਬਿਹਾਰ ਵਿਚ ਹੋਈਆਂ ਚੋਣਾਂ ਹੋਣ, ਉਤਰ ਪ੍ਰਦੇਸ਼, ਮੱਧਪ੍ਰ੍ਰਦੇਸ਼ ਅਤੇ ਕਰਨਾਟਕ ਦੀਆਂ ਉਪ ਚੋਣਾਂ ਹੋਣ, ਹਰ ਪਾਸੇ ਭਾਜਪਾ ਅਤੇ ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਨੂੰ ਸਮਰਥਨ ਮਿਲਿਆ ਹੈ।  

ਇਹ ਵੀ ਪੜ੍ਹੋ: ਕਲੀਨਿਕ ਦੇ ਬਾਹਰ ਸਪਾਟ ਹੋਈ ਵਿਰਾਟ ਦੀ ਪਤਨੀ ਅਨੁਸ਼ਕਾ, ਚਿਹਰੇ 'ਤੇ ਦਿਖਿਆ ਪ੍ਰੈਂਗਨੈਂਸੀ ਗਲੋ (ਤਸਵੀਰਾਂ)

ਸਿੰਘ ਨੇ ਕਿਹਾ,  ਖੇਤੀਬਾੜੀ ਸੁਧਾਰ ਕਨੂੰਨ ਕਿਸਾਨਾਂ ਦੇ ਜੀਵਨ ਵਿਚ ਤਬਦੀਲੀ ਲਿਆਏਗਾ ਪਰ ਕਾਂਗਰਸ ਪਾਰਟੀ ਆਪਣੇ ਸਵਾਰਥ ਦੇ ਚਲਦੇ ਉਸ ਦਾ ਵਿਰੋਧ ਕਰ ਰਹੀ ਹੈ। ਅਸੀਂ ਉਨ੍ਹਾਂ ਦੀ ਨਿੰਦਿਆ ਕਰਦੇ ਹਨ। ਕੁੱਝ ਕਮਿਊਨਿਸਟ ਪਾਰਟੀਆਂ, ਵੱਖਵਾਦੀ ਸੰਗਠਨ ਵੀ ਆਪਣੀ ਰੋਟੀ ਸੇਕਣ ਦਾ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਫ਼ਸਲਾਂ ਦੀ ਖ਼ਰੀਦ ਲਈ ਘੱਟ ਤੋਂ ਘੱਟ ਸਮਰਥਨ ਮੁੱਲ ( ਐਮ.ਐਸ.ਪੀ.) ਦੀ ਵਿਵਸਥਾ ਸੀ, ਹੈ ਅਤੇ ਅੱਗੇ ਵੀ ਰਹੇਗੀ। ਇਨ੍ਹਾਂ ਕਾਨੂੰਨਾਂ ਨਾਲ ਕਿਸਾਨਾਂ ਨੂੰ ਆਪਣੀ ਫ਼ਸਲ ਕਿਤੇ ਵੀ ਵੇਚਣ ਦੀ ਆਜ਼ਾਦੀ ਮਿਲੇਗੀ। ਅਰੁਣ ਸਿੰਘ ਨੇ ਉਮੀਦ ਜਤਾਈ ਕਿ ਕਿਸਾਨਾਂ ਦਾ ਅੰਦੋਲਨ ਜਲਦ ਹੀ ਖ਼ਤਮ ਹੋ ਜਾਵੇਗਾ। ਉਨ੍ਹਾਂ ਕਿਹਾ ਸਰਕਾਰ ਖੁੱਲ੍ਹੇ ਮਨ ਨਾਲ ਕਿਸਾਨਾਂ ਨਾਲ ਗੱਲ ਕਰ ਰਹੀ ਹੈ ਅਤੇ ਉਮੀਦ ਹੈ ਕਿ ਜੋ ਕਿਸਾਨ ਧਰਨਾ ਪ੍ਰਦਰਸ਼ਨ ਕਰ ਰਹੇ ਹਨ, ਉਹ ਵੀ ਜਲਦ ਆਪਣਾ ਅੰਦੋਲਨ ਖ਼ਤਮ ਕਰ ਦੇਣਗੇ।

ਇਹ ਵੀ ਪੜ੍ਹੋ: ਵਿਰਾਟ ਕੋਹਲੀ ਦੀ ਪਹਿਲੀ Audi ਕਾਰ ਪੁਲਸ ਨੇ ਕੀਤੀ ਜ਼ਬਤ, ਜਾਣੋ ਕਾਰਨ

ਨੋਟ : ਭਾਜਪਾ ਨੇਤਾ ਦੇ ਇਸ ਬਿਆਨ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਾਵਬ।


cherry

Content Editor

Related News