'ਭਾਰਤ ਜੋੜੋ ਯਾਤਰਾ' 'ਚ ਰਾਹੁਲ ਦਾ ਹਮਸ਼ਕਲ ਬਣਿਆ ਖਿੱਚ ਦਾ ਕੇਂਦਰ, ਟੀ-ਸ਼ਰਟ ਪਹਿਨੇ ਹੋਏ ਆਇਆ ਨਜ਼ਰ
Monday, Jan 23, 2023 - 03:51 PM (IST)
ਜੰਮੂ- ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਵਿਚ ਰਾਹੁਲ ਗਾਂਧੀ ਵਾਂਗ ਸਫੈਦ ਰੰਗ ਦੀ ਅੱਧੀ ਬਾਂਹ ਵਾਲੀ ਟੀ-ਸ਼ਰਟ ਪਹਿਨੇ ਸ਼ਾਮਲ ਹੋਏ ਉਨ੍ਹਾਂ ਦੇ ਹਮਸ਼ਕਲ ਫੈਸਲ ਚੌਧਰੀ ਲੋਕਾਂ ਦਾ ਧਿਆਨ ਖਿੱਚ ਰਹੇ ਹਨ। ਯਾਤਰਾ ਵਿਚ ਸ਼ਾਮਲ ਹੋਏ ਫੈਸਲ ਨੇ ਕਿਹਾ ਕਿ ਜੋ ਲੋਕ ਕਾਂਗਰਸ ਆਗੂ ਰਾਹੁਲ ਨੂੰ ਨਹੀਂ ਮਿਲ ਸਕੇ ਅਤੇ ਉਨ੍ਹਾਂ ਨਾਲ ਤਸਵੀਰਾਂ ਨਹੀਂ ਲੈ ਸਕੇ, ਉਨ੍ਹਾਂ ਨੇ ਉਨ੍ਹਾਂ ਨਾਲ ਤਸਵੀਰਾਂ ਖਿਚਵਾਈਆਂ। 'ਭਾਰਤ ਜੋੜੋ ਯਾਤਰਾ' 'ਚ ਰਾਹੁਲ ਗਾਂਧੀ ਮਗਰੋਂ ਲੋਕਾਂ ਨੇ ਫੈਸਲ ਨਾਲ ਸਭ ਤੋਂ ਵੱਧ ਤਸਵੀਰਾਂ ਖਿਚਵਾਈਆਂ ਹਨ। ਯਾਤਰਾ ਹੁਣ ਆਪਣੇ ਆਖ਼ਰੀ ਪੜਾਅ ਵਿਚ ਹੈ।
ਇਹ ਵੀ ਪੜ੍ਹੋ- ਭਾਰਤੀਆਂ ਲਈ ਖੁਸ਼ਖ਼ਬਰੀ; ਵੀਜ਼ਾ ਦੀ ਉਡੀਕ ਘੱਟ ਕਰਨ ਲਈ US ਨੇ ਕੀਤੀ ਨਵੀਂ ਪਹਿਲ
ਫੈਸਲ ਦੀਆਂ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਫੈਸਲ ਉੱਤਰ ਪ੍ਰਦੇਸ਼-ਦਿੱਲੀ ਸਰਹੱਦ ਤੋਂ 5 ਜਨਵਰੀ ਨੂੰ ਯਾਤਰਾ ਵਿਚ ਸ਼ਾਮਲ ਹੋਏ। ਉਨ੍ਹਾਂ ਨੇ ਕਿਹਾ ਕਿ ਲੋਕ ਮੇਰੇ ਕੋਲ ਆਏ ਅਤੇ ਉਨ੍ਹਾਂ ਨੇ ਮੇਰੇ ਨਾਲ ਤਸਵੀਰਾਂ ਖਿਚਵਾਈਆਂ ਅਤੇ ਵੀਡੀਓ ਵੀ ਬਣਾਈਆਂ। ਮੈਨੂੰ ਬਹੁਤ ਚੰਗਾ ਲੱਗਾ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨਾਲ ਪਿਆਰ ਹੋਣ ਕਾਰਨ ਲੋਕ ਉਨ੍ਹਾਂ ਨਾਲ ਤਸਵੀਰਾਂ ਖਿਚਵਾਉਂਦੇ ਹਨ।
ਇਹ ਵੀ ਪੜ੍ਹੋ- J&K ਦੇ ਕਠੂਆ ਤੋਂ ਸ਼ੁਰੂ ਹੋਈ 'ਭਾਰਤ ਜੋੜੋ ਯਾਤਰਾ', ਸਖ਼ਤ ਸੁਰੱਖਿਆ 'ਚ ਚੱਲ ਰਹੇ ਰਾਹੁਲ ਗਾਂਧੀ
ਫੈਸਲ ਨੇ ਅੱਗੇ ਕਿਹਾ ਕਿ ਲੋਕ ਰਾਹੁਲ ਜੀ ਨਾਲ ਪਿਆਰ ਕਰਦੇ ਹਨ। ਮੈਨੂੰ ਉਨ੍ਹਾਂ ਦਾ ਹਮਸ਼ਕਲ ਹੋਣਾ ਪਸੰਦ ਹੈ। ਮੇਰੇ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਮੈਂ ਰਾਹੁਲ ਜੀ ਦਾ ਹਮਸ਼ਕਲ ਹਾਂ ਪਰ ਮੈਂ ਹਮੇਸ਼ਾ ਉਨ੍ਹਾਂ ਦਾ ਵਰਕਰ ਬਣਿਆ ਰਹਾਂਗਾ। ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਫੈਸਲ ਦੀ ਵੀ ਰਾਹੁਲ ਗਾਂਧੀ ਵਾਂਗ ਦਾੜ੍ਹੀ ਹੈ। ਯਾਤਰਾ ਵਿਚ ਸ਼ਾਮਲ ਹੋਰ ਲੋਕ ਜੈਕਟ ਅਤੇ ਸਵੈਟਰ ਪਹਿਨਦੇ ਹਨ ਪਰ ਫੈਸਲ ਰਾਹੁਲ ਵਾਂਗ ਸਫੈਦ ਟੀ-ਸ਼ਰਟ ਪਹਿਨੇ ਨਜ਼ਰ ਆਏ।
ਇਹ ਵੀ ਪੜ੍ਹੋ- ਬੀਅਰ ਪੀਂਦੇ ਹੋਏ ਚਲਾ ਰਿਹਾ ਸੀ ਬੁਲੇਟ, ਵੀਡੀਓ ਵਾਇਰਲ ਹੁੰਦੇ ਹੀ ਹੋਇਆ 31 ਹਜ਼ਾਰ ਰੁਪਏ ਦਾ ਚਲਾਨ
ਫੈਸਲ ਨੇ ਕਿਹਾ ਕਿ ਜੇਕਰ ਰਾਹੁਲ ਜੀ ਟੀ-ਸ਼ਰਟ ਪਹਿਨ ਸਕਦੇ ਹਨ, ਤਾਂ ਕੋਈ ਹੋਰ ਇਸ ਨੂੰ ਕਿਉਂ ਨਹੀਂ ਪਹਿਨ ਸਕਦਾ। ਮੈਂ ਟੀ-ਸ਼ਰਟ ਪਹਿਨ ਰਿਹਾ ਹਾਂ, ਮੈਨੂੰ ਕੋਈ ਸਮੱਸਿਆ ਨਹੀਂ ਹੈ। ਜੰਮੂ-ਕਸ਼ਮੀਰ ਦੇ ਲੋਕਾਂ ਨੇ ਰਾਹੁਲ ਨੂੰ ਖੁੱਲ੍ਹੇ ਦਿਲ ਨਾਲ ਪਿਆਰ ਦਿੱਤਾ ਹੈ ਅਤੇ ਉਨ੍ਹਾਂ ਦੀ ਯਾਤਰਾ ਦਾ ਸਰਮਥਨ ਕੀਤਾ ਹੈ। ਹਜ਼ਾਰਾਂ ਲੋਕ ਬਾਹਰ ਨਿਕਲ ਕੇ ਪੈਦਲ ਯਾਤਰਾ ਨਾਲ ਜੁੜ ਰਹੇ ਹਨ। ਅਸੀਂ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ। ਇਹ ਯਾਤਰਾ 100 ਫ਼ੀਸਦੀ ਸਫਲ ਰਹੇਗੀ। ਨਵਾਂ ਸਵੇਰਾ ਹੋਵੇਗਾ।
ਇਹ ਵੀ ਪੜ੍ਹੋ- ਰਾਮ ਰਹੀਮ ਨੂੰ ਮੁੜ ਮਿਲੀ 40 ਦਿਨ ਦੀ ਪੈਰੋਲ, ਸਵਾਤੀ ਮਾਲੀਵਾਲ ਬੋਲੀ- 'ਬੇਸ਼ਰਮੀ ਦੀ ਹੱਦ ਪਾਰ ਹੋ ਗਈ'