ਭਾਰਤ ਬਾਇਓਟੈਕ ਦੀ ਕੋਵੈਕਸੀਨ ਨੂੰ ਵੀ ਮਿਲੀ ਐਮਰਜੰਸੀ ਇਸਤੇਮਾਲ ਦੀ ਮਨਜ਼ੂਰੀ

Saturday, Jan 02, 2021 - 07:15 PM (IST)

ਭਾਰਤ ਬਾਇਓਟੈਕ ਦੀ ਕੋਵੈਕਸੀਨ ਨੂੰ ਵੀ ਮਿਲੀ ਐਮਰਜੰਸੀ ਇਸਤੇਮਾਲ ਦੀ ਮਨਜ਼ੂਰੀ

ਨਵੀਂ ਦਿੱਲੀ - ਭਾਰਤ ਬਾਇਓਟੈਕ ਦੀ ਕੋਰੋਨਾ ਵੈਕਸੀਨ ਕੋਵੈਕਸੀਨ ਨੂੰ ਐਮਰਜੰਸੀ ਇਸਤੇਮਾਲ ਲਈ ਮਨਜ਼ੂਰੀ ਮਿਲ ਗਈ ਹੈ। ਸਬਜੈਕਟ ਐਕਸਪਰਟ ਕਮੇਟੀ (SEC) ਨੇ ਸ਼ਨੀਵਾਰ ਨੂੰ ਵੈਕਸੀਨ ਨੂੰ ਲੈ ਕੇ ਹੋਈ ਬੈਠਕ ਵਿੱਚ ਵੈਕਸੀਨ ਨੂੰ ਇਸਤੇਮਾਲ ਦੀ ਇਜਾਜ਼ਤ ਦੇਣ 'ਤੇ ਫੈਸਲਾ ਕੀਤਾ। ਕੋਵੈਕਸੀਨ ਦੇਸ਼ ਦੀ ਦੂਜੀ ਵੈਕਸੀਨ ਹੈ, ਜਿਸ ਨੂੰ ਇਸਤੇਮਾਲ ਦੀ ਮਨਜ਼ੂਰੀ ਮਿਲੀ ਹੈ। ਇੱਕ ਦਿਨ ਪਹਿਲਾਂ ਸੀਰਮ ਇੰਸਟੀਚਿਊਟ ਦੀ ਕੋਵਿਸ਼ੀਲਡ ਨੂੰ ਐਮਰਜੰਸੀ ਇਸਤੇਮਾਲ ਦੀ ਮਨਜ਼ੂਰੀ ਐਕਸਪਰਟ ਪੈਨਲ ਨੇ ਦਿੱਤੀ ਸੀ।

ਕੋਵੈਕਸੀਨ ਦੇਸ਼ ਦੀ ਦੂਜੀ ਵੈਕਸੀਨ ਹੈ, ਜਿਸ ਨੂੰ ਇਸਤੇਮਾਲ ਦੀ ਮਨਜ਼ੂਰੀ ਮਿਲੀ ਹੈ। ਉਥੇ ਹੀ ਮਨਜ਼ੂਰੀ ਪਾਉਣ ਵਾਲੀ ਕੋਵੈਕਸੀਨ ਭਾਰਤ ਦੀ ਪਹਿਲੀ ਵੈਕਸੀਨ ਹੈ। ਇਸ ਨੂੰ ਮੈਡੀਕਲ ਰਿਸਰਚ ਬਾਡੀ ICMR ਦੇ ਸਹਿਯੋਗ ਨਾਲ ਭਾਰਤ ਬਾਇਓਟੈੱਕ ਨੇ ਵਿਕਸਿਤ ਕੀਤਾ ਹੈ। ਇੱਕ ਦਿਨ ਪਹਿਲਾਂ ਸੀਰਮ ਇੰਸਟੀਚਿਊਟ ਦੀ ਕੋਵਿਸ਼ੀਲਡ ਨੂੰ ਐਮਰਜੰਸੀ ਇਸਤੇਮਾਲ ਦੀ ਮਨਜ਼ੂਰੀ ਐਕਸਪਰਟ ਪੈਨਲ ਨੇ ਦਿੱਤੀ ਸੀ। ਇਨ੍ਹਾਂ ਦੋਨਾਂ ਵੈਕ‍ਸੀਨ ਨੂੰ ਅੰਤਿਮ ਮਨਜ਼ੂਰੀ ਲਈ ਡੀ.ਸੀ.ਜੀ.ਆਈ. ਦੇ ਕੋਲ ਐਮਰਜੰਸੀ ਇਸਤੇਮਾਲ ਦੀ ਇਜਾਜ਼ਤ ਲਈ ਭੇਜਿਆ ਜਾਵੇਗਾ।

ਸ਼ੁੱਕਰਵਾਰ ਨੂੰ ਸਬਜੈਕਟ ਐਕਸਪਰਟ ਕਮੇਟੀ ਨੇ ਸੀਰਮ ਇੰਸਟੀਚਿਊਟ ਆਫ ਇੰਡੀਆ ਅਤੇ ਆਕਸਫੋਰਡ ਵੱਲੋਂ ਵਿਕਸਿਤ ਵੈਕਸੀਨ ਕੋਵਿਸ਼ੀਲਡ ਨੂੰ ਅੰਤਿਮ ਮਨਜ਼ੂਰੀ ਦੇਣ ਦੀ ਸਿਫਾਰਿਸ਼ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਨੂੰ ਭੇਜ ਦਿੱਤੀ ਸੀ। ਇਸ ਤੋਂ ਬਾਅਦ ਸ਼ਨੀਵਾਰ ਨੂੰ ਐਕਸਪਰਟ ਪੈਨਲ ਨੇ ਭਾਰਤ ਬਾਇਓਟੈੱਕ ਵੱਲੋਂ ਵਿਕਸਿਤ ਵੈਕਸੀਨ ਕੋਵੈਕਸੀਨ ਦੇ ਐਮਰਜੰਸੀ ਵਰਤੋ ਲਈ ਸਮੀਖਿਆ ਬੈਠਕ ਕੀਤੀ ਅਤੇ ਇਸ ਨੂੰ ਵੀ ਆਪਣੀ ਮਨਜ਼ੂਰੀ ਦਿੱਤੀ।

ਦੇਸ਼ ਵਿੱਚ ਤਿੰਨ ਵੈਕਸੀਨ ਨਿਰਮਾਤਾ ਕੰਪਨੀਆਂ ਨੇ ਵੈਕਸੀਨ ਦੇ ਐਮਰਜੰਸੀ ਵਰਤੋ ਦੀ ਮਨਜ਼ੂਰੀ ਦੇਣ ਲਈ ਅਰਜ਼ੀ ਦਿੱਤੀ ਹੈ। ਇਨ੍ਹਾਂ ਵਿੱਚ ਸੀਰਮ ਇੰਸਟੀਚਿਊਟ ਆਫ ਇੰਡੀਆ ਅਤੇ ਆਕਸਫੋਰਡ-ਐਸਟਰੇਜੇਨੇਕਾ ਦੀ ਵੈਕਸੀਨ ਕੋਵਿਸ਼ੀਲਡ ਅਤੇ ਭਾਰਤ ਬਾਇਓਟੈੱਕ ਅਤੇ ICMR ਦੀ ਸਵਦੇਸ਼ੀ ਕੋਵੈਕਸੀਨ ਨੂੰ ਮਨਜ਼ੂਰੀ ਮਿਲ ਗਈ ਹੈ। ਉਥੇ ਹੀ ਫਾਇਜ਼ਰ-ਬਾਇਓਐਨਟੈੱਕ ਦੀ ਵੈਕਸੀਨ 'ਤੇ ਹੁਣੇ ਫੈਸਲਾ ਹੋਣਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।


author

Inder Prajapati

Content Editor

Related News