ਭਜਨ ਸੁਣਨ ''ਤੇ ਸਕਿਓਰਿਟੀ ਗਾਰਡ ਨੂੰ ਕੁੱਟ-ਕੁੱਟ ਕੇ ਜਾਨੋਂ ਮਾਰਿਆ
Friday, Dec 13, 2024 - 04:44 PM (IST)
ਬੁਲੰਦਸ਼ਹਿਰ- ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ 'ਚ ਉੱਚੀ ਆਵਾਜ਼ 'ਚ ਭਜਨ ਸੁਣਨ 'ਤੇ ਗੁਆਂਢੀਆਂ ਨੇ ਸਕਿਓਰਿਟੀ ਗਾਰਡ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚ ਗਈ। ਪੁਲਸ ਨੇ ਘਟਨਾ ਨੂੰ ਸ਼ੱਕੀ ਸਮਝਦਿਆਂ ਮੌਕੇ 'ਤੇ ਫੋਰੈਂਸਿਕ ਟੀਮ ਨੂੰ ਵੀ ਸੱਦਿਆ। ਮੁਲਜ਼ਮ ਗੁਆਂਢੀਆਂ ਅਤੇ ਸਕਿਓਰਿਟੀ ਗਾਰਡ ਦਰਮਿਆਨ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਪੁਲਸ ਦਾ ਕਹਿਣਾ ਹੈ ਕਿ ਮ੍ਰਿਤਕ ਤੇ ਮੁਲਜ਼ਮਾਂ ਵਿਚਾਲੇ ਕੋਈ ਧਾਰਮਿਕ ਅਤੇ ਜਾਤੀ ਵਿਵਾਦ ਨਹੀਂ ਸੀ। ਘਟਨਾ ਜ਼ਿਲ੍ਹੇ ਦੇ ਜਹਾਂਗੀਰਾਬਾਦ ਕੋਤਵਾਲੀ ਖੇਤਰ ਦੇ ਮੁਹੱਲਾ ਖਾਕਰੋਬਾਨ ਦੀ ਹੈ। ਇਥੋਂ ਦੇ ਰਹਿਣ ਵਾਲੇ 40 ਸਾਲਾ ਵਿਅਕਤੀ ਸਤੀਸ਼ ਮੁੰਬਈ ਵਿਚ ਰਹਿ ਕੇ ਸਕਿਓਰਿਟੀ ਗਾਰਡ ਦੀ ਨੌਕਰੀ ਕਰਦਾ ਸੀ। ਉਹ ਆਪਣੇ ਵੱਡੇ ਭਰਾ ਨੂੰ ਮਿਲਣ ਜਹਾਂਗੀਰਾਬਾਦ ਆਇਆ ਹੋਇਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8