ਭਈਯੂ ਜੀ ਮਹਾਰਾਜ ਦੀ ਮੌਤ 'ਤੇ ਦਿਗਵਿਜੇ ਨੇ ਦਿੱਤਾ ਵੱਡਾ ਬਿਆਨ

Wednesday, Jun 13, 2018 - 04:42 PM (IST)

ਭਈਯੂ ਜੀ ਮਹਾਰਾਜ ਦੀ ਮੌਤ 'ਤੇ ਦਿਗਵਿਜੇ ਨੇ ਦਿੱਤਾ ਵੱਡਾ ਬਿਆਨ

ਨਵੀਂ ਦਿੱਲੀ— ਭਈਯੂ ਜੀ ਮਹਾਰਾਜ ਨੇ ਇੰਦੌਰ 'ਚ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਦੇ ਬਾਅਦ 6 ਲਾਈਨ ਦਾ ਸੁਸਾਇਡ ਨੋਟ ਵੀ ਸਾਹਮਣੇ ਆਇਆ ਹੈ। ਜਿਸ 'ਚ ਉਨ੍ਹਾਂ ਨੇ ਲਿਖਿਆ ਹੈ ਕਿ ਬਹੁਤ ਤਨਾਅ 'ਚ ਹਾਂ ਅਤੇ ਪਰੇਸ਼ਾਨ ਹਾਂ, ਮੈਂ ਜਾ ਰਿਹਾ ਹਾਂ। ਹੁਣ ਤੱਕ ਇਸ ਦਾ ਪਤਾ ਨਹੀਂ ਚੱਲ ਸਕਿਆ ਹੈ। ਇਸ ਵਿਚਕਾਰ ਭਈਯੂ ਜੀ ਮਹਾਰਾਜ ਦੀ ਮੌਤ 'ਤੇ ਮੱਧ ਪ੍ਰਦੇਸ਼ ਸਾਬਕਾ ਸੀ.ਐਮ ਦਿਗਵਿਜੇ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ। 
ਦਿਗਵਿਜੇ ਸਿੰਘ ਨੇ ਕਿਹਾ ਕਿ ਭਈਯੂ ਜੀ ਮਹਾਰਾਜ ਸ਼ਿਵਰਾਜ ਸਿੰਘ ਵੱਲੋਂ ਨਰਮਦਾ 'ਚ ਕਰਵਾਏ ਜਾ ਰਹੇ ਗੈਰ ਕਾਨੂੰਨੀ ਖਨਨ ਨੂੰ ਲੈ ਕੇ ਚਿੰਤਿਤ ਸਨ। ਸ਼ਿਵਰਾਜ ਨੇ ਭਈਯੂ ਜੀ ਮਹਾਰਾਜ ਨੂੰ ਆਪਣਾ ਮੂੰਹ ਬੰਦ ਰੱਖਣ ਲਈ ਮੰਤਰੀ ਅਹੁਦੇ ਦਾ ਆਫਰ ਦਿੱਤਾ ਸੀ ਪਰ ਉਨ੍ਹਾਂ ਨੇ ਇਸ ਆਫਰ ਨੂੰ ਠੁਕਰਾ ਦਿੱਤਾ। ਉਨ੍ਹਾਂ ਨੇ ਖੁਦ ਮੈਨੂੰ ਕਾਲ ਕਰਕੇ ਇਸ ਬਾਰੇ 'ਚ ਦੱਸਿਆ ਸੀ। ਹਾਲ 'ਚ ਹੀ ਸ਼ਿਵਰਾਜ ਵੱਲੋਂ ਸਰਕਾਰ ਨੇ ਰਾਜ 'ਚ ਪੰਜ ਬਾਬਿਆਂ ਨੂੰ ਰਾਜਮੰਤਰੀ ਦਾ ਦਰਜਾ ਦਿੱਤਾ ਸੀ। ਇਸ ਬਾਬਿਆਂ 'ਚ ਭਈਯੂ ਜੀ ਮਹਾਰਾਜ ਵੀ ਸ਼ਾਮਲ ਸਨ। ਭਈਯੂ ਜੀ ਮਹਾਰਾਜ ਨੇ ਸਰਕਾਰ ਦੇ ਇਸ ਫੈਸਲੇ ਨੂੰ ਠੁਕਰਾ ਦਿੱਤਾ ਸੀ।

 


Related News