PM ਮੋਦੀ ਨੇ ਭਾਗੀਰਥੀ ਅੰਮਾ ਦੇ ਤਾਰੀਫਾਂ ਦੇ ਬੰਨ੍ਹੇ ਪੁਲ, ਕਿਹਾ- 'ਅੰਮਾ' ਦੇਸ਼ ਦੀ ਤਾਕਤ

02/23/2020 12:14:15 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਭਾਵ ਅੱਜ 62ਵੀਂ ਵਾਰ ਦੇਸ਼ ਵਾਸੀਆਂ ਨਾਲ ਮਨ ਕੀ ਬਾਤ ਕੀਤੀ ਹੈ। ਸਾਲ 2020 ਦਾ ਪੀ. ਐੱਮ. ਮੋਦੀ ਦਾ ਇਹ ਦੂਜਾ ਪ੍ਰੋਗਰਾਮ ਹੈ। ਇਸ ਤੋਂ ਪਹਿਲਾਂ 26 ਜਨਵਰੀ 2020 ਨੂੰ ਉਨ੍ਹਾਂ ਨੇ ਮਨ ਕੀ ਬਾਤ ਕੀਤੀ ਸੀ। ਮੋਦੀ ਨੇ ਮਨ ਕੀ ਬਾਤ 'ਚ 105 ਸਾਲ ਦੀ ਭਾਗੀਰਥੀ ਅੰਮਾ ਦੀ ਤਾਰੀਫ ਕੀਤੀ, ਜਿਨ੍ਹਾਂ ਨੇ ਇੰਨੀ ਵੱਡੀ ਉਮਰ 'ਚ ਹਾਰ ਨਹੀਂ ਮੰਨੀ ਅਤੇ ਪੜ੍ਹਾਈ ਕਰ ਰਹੀ ਹੈ। ਮੋਦੀ ਨੇ ਭਾਗੀਰਥੀ ਦੀ ਤਾਰੀਫ ਕਰਦਿਆਂ ਕਿਹਾ ਕਿ ਜੇਕਰ ਅਸੀਂ ਜ਼ਿੰਦਗੀ ਵਿਚ ਤਰੱਕੀ ਕਰਨਾ ਚਾਹੁੰਦੇ ਹਾਂ, ਵਿਕਾਸ ਕਰਨਾ ਚਾਹੁੰਦੇ ਹਾਂ, ਤਾਂ ਪਹਿਲੀ ਸ਼ਰਤ ਇਹ ਹੁੰਦੀ ਹੈ ਕਿ ਸਾਡੇ ਅੰਦਰ ਦਾ ਵਿਦਿਆਰਥੀ ਕਦੇ ਮਰਨਾ ਨਹੀਂ ਚਾਹੀਦਾ।

PunjabKesari

ਸਾਡੀ 105 ਸਾਲ ਦੀ ਭਾਗੀਰਥੀ ਅੰਮਾ, ਸਾਨੂੰ ਇਹ ਹੀ ਪ੍ਰੇਰਣਾ ਦਿੰਦੀ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਭਾਗੀਰਥੀ ਅੰਮਾ ਕੌਣ ਹੈ? ਭਾਗੀਰਥੀ ਅੰਮਾ ਕੇਰਲ ਦੋ ਕੋਲਮ 'ਚ ਰਹਿੰਦੀ ਹੈ। ਬਚਪਨ 'ਚ ਹੀ ਉਨ੍ਹਾਂ ਨੇ ਆਪਣੀ ਮਾਂ ਨੂੰ ਗੁਆ ਦਿੱਤਾ। ਛੋਟੀ ਉਮਰ ਵਿਚ ਵਿਆਹ ਤੋਂ ਬਾਅਦ ਪਤੀ ਨੂੰ ਵੀ ਗੁਆ ਦਿੱਤਾ ਪਰ ਭਾਗੀਰਥੀ ਅੰਮਾ ਨੇ ਆਪਣਾ ਹੌਂਸਲਾ ਨਹੀਂ ਗੁਵਾਇਆ, ਆਪਣਾ ਜਜ਼ਬਾ ਨਹੀਂ ਗੁਵਾਇਆ। 

PunjabKesari

ਭਾਗੀਰਥੀ ਨੂੰ 10 ਸਾਲ ਤੋਂ ਘੱਟ ਉਮਰ ਵਿਚ ਆਪਣਾ ਸਕੂਲ ਛੱਡਣਾ ਪਿਆ ਸੀ। 105 ਸਾਲ ਦੀ ਉਮਰ ਵਿਚ ਉਨ੍ਹਾਂ ਨੇ ਮੁੜ ਸਕੂਲ ਸ਼ੁਰੂ ਕੀਤਾ। ਪੜ੍ਹਾਈ ਸ਼ੁਰੂ ਕੀਤੀ। ਇੰਨੀ ਉਮਰ ਹੋਣ ਦੇ ਬਾਵਜੂਦ ਭਾਗੀਰਥੀ ਨੇ ਚੌਥੀ ਦੀ ਪ੍ਰੀਖਿਆ ਦਿੱਤੀ ਅਤੇ ਬਹੁਤ ਬੇਸਬਰੀ ਨਾਲ ਰਿਜ਼ਲਟ ਦੀ ਉਡੀਕ ਕਰਨ ਲੱਗੀ। ਉਨ੍ਹਾਂ ਨੇ ਪ੍ਰੀਖਿਆ 'ਚ 75 ਫੀਸਦੀ ਅੰਕ ਪ੍ਰਾਪਤ ਕੀਤੇ। ਇੰਨਾ ਹੀ ਨਹੀਂ, ਗਣਿਤ 'ਚ ਤਾਂ 100 ਫੀਸਦੀ ਨੰਬਰ ਲਏ। ਅੰਮਾ ਹੁਣ ਹੋਰ ਅੱਗੇ ਪੜ੍ਹਨਾ ਚਾਹੁੰਦੀ ਹੈ। ਅੱਗੇ ਦੀ ਪ੍ਰੀਖਿਆ ਦੇਣਾ ਚਾਹੁੰਦੀ ਹੈ। ਜ਼ਾਹਰ ਹੈ ਕਿ ਭਾਗੀਰਥੀ ਅੰਮਾ ਵਰਗੇ ਲੋਕ ਇਸ ਦੇਸ਼ ਦੀ ਤਾਕਤ ਹਨ। ਅੰਮਾ ਪ੍ਰੇਰਣਾ ਦੀ ਇਕ ਬਹੁਤ ਵੱਡੀ ਸਰੋਤ ਹੈ। ਮੈਂ ਅੱਜ ਵਿਸ਼ੇਸ਼ ਰੂਪ ਨਾਲ ਭਾਗੀਰਥੀ ਅੰਮਾ ਨੂੰ ਪ੍ਰਣਾਮ ਕਰਦਾ ਹਾਂ।


Tanu

Content Editor

Related News