ਜ਼ਿਮਨੀ ਚੋਣਾਂ ਨਤੀਜੇ: ਰੁਝਾਨਾਂ ’ਚ ਮਮਤਾ ‘ਦੀਦੀ’ ਅੱਗੇ, ਜਸ਼ਨ ’ਚ ਡੁੱਬੇ TMC ਸਮਰਥਕ

Sunday, Oct 03, 2021 - 11:51 AM (IST)

ਜ਼ਿਮਨੀ ਚੋਣਾਂ ਨਤੀਜੇ: ਰੁਝਾਨਾਂ ’ਚ ਮਮਤਾ ‘ਦੀਦੀ’ ਅੱਗੇ, ਜਸ਼ਨ ’ਚ ਡੁੱਬੇ TMC ਸਮਰਥਕ

ਕੋਲਕਾਤਾ— ਪੱਛਮੀ ਬੰਗਾਲ ਦੀ ਭਵਾਨੀਪੁਰ  ਸੀਟ ’ਤੇ ਹੋਈਆਂ ਜ਼ਿਮਨੀ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਅੱਜ ਹੋ ਰਹੀ ਹੈ। ਇਸ ਸੀਟ ’ਤੇ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਕਿਸਮਤ ਦਾਅ ’ਤੇ ਲੱਗੀ ਹੈ। ਮਮਤਾ ਨੇ ਸ਼ੁਰੂਆਤੀ ਰੁਝਾਨਾਂ ਵਿਚ ਆਪਣੇ ਮੁਕਾਬਲੇਬਾਜ਼ ਭਾਜਪਾ ਦੀ ਪਿ੍ਰਅੰਕਾ ਟਿਬਰੇਵਾਲਾ ਤੋਂ ਲਗਾਤਾਰ ਅੱਗੇ ਚੱਲ ਰਹੀ ਹੈ। ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਨੇ ਤਗੜੀ ਲੀਡ ਬਣਾ ਲਈ ਹੈ।

ਇਹ ਵੀ ਪੜ੍ਹੋ :  ਜ਼ਿਮਨੀ ਚੋਣਾਂ ਨਤੀਜੇ: ਅੱਜ ਹੋਵੇਗਾ ਮਮਤਾ ਬੈਨਰਜੀ ਦੀ ਕਿਸਮਤ ਦਾ ਫ਼ੈਸਲਾ, ਵੋਟਾਂ ਦੀ ਗਿਣਤੀ ਜਾਰੀ

PunjabKesari

ਮਮਤਾ ਬੈਨਰਜੀ ਭਵਾਨੀਪੁਰ ਵਿਧਾਨ ਸਭਾ ਜ਼ਿਮਨੀ ਚੋਣਾਂ ’ਚ ਭਾਜਪਾ ਉਮੀਦਵਾਰ ਪਿ੍ਰਅੰਕਾ ਟਿਬਰੇਵਾਲ ਤੋਂ 12,435 ਵੋਟਾਂ ਨਾਲ ਅੱਗੇ ਚੱਲ ਰਹੀ ਹੈ। ਇਸ ਤੋਂ ਇਲਾਵਾ ਤ੍ਰਿਣਮੂਲ ਕਾਂਗਰਸ ਸਮਸੇਰਗੰਜ ਅਤੇ ਜੰਗੀਪੁਰ ਸੀਟ ’ਤੇ ਵੀ ਅੱਗੇ ਚੱਲ ਰਹੀ ਹੈ। ਉੱਥੇ ਹੀ ਮਮਤਾ ਦੇ ਘਰ ਦੇ ਬਾਹਰ ਵੱਡੀ ਗਿਣਤੀ ਵਿਚ ਤਿ੍ਰਣਮੂਲ ਕਾਂਗਰਸ ਵਰਕਰ ਅਤੇ ਉਨ੍ਹਾਂ ਦੇ ਸਮਰਥਕ ਪਹੁੰਚ ਰਹੇ ਹਨ, ਇਹ ਲੋਕ ਜਸ਼ਨ ਮਨਾ ਰਹੇ ਹਨ।

PunjabKesari

ਮਮਤਾ ਬੈਨਰਜੀ ਲਈ ਇਹ ਚੋਣਾਂ ਜਿੱਤਣਾ ਕਾਫੀ ਅਹਿਮ ਹੈ। ਮੁੱਖ ਮੰਤਰੀ ਦੇ ਅਹੁਦੇ ’ਤੇ ਬਣੇ ਰਹਿਣ ਲਈ ਇਹ ਚੋਣਾਂ ਜਿੱਤਣਾ ਜ਼ਰੂਰੀ ਹੈ। ਭਵਾਨੀਪੁਰ ਵਿਧਾਨ ਸਭਾ ਖੇਤਰ ਲਈ ਵੋਟਾਂ ਦੀ ਗਿਣਤੀ ਸ਼ੇਖਾਵਤ ਮੈਮੋਰੀਅਲ ਸਰਕਾਰੀ ਸਕੂਲ ’ਚ ਹੋ ਰਹੀ ਹੈ, ਜਿੱਥੇ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਹਨ। ਇਸ ਸਾਲ ਅਪ੍ਰੈਲ-ਮਈ ’ਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਮਮਤਾ ਬੈਨਰਜੀ ਨੰਦੀਗ੍ਰਾਮ ਸੀਟ ਤੋਂ ਭਾਜਪਾ ਦੇ ਸ਼ੁਭੇਂਦੁ ਅਧਿਕਾਰੀ ਤੋਂ ਹਾਰ ਗਈ ਸੀ। ਭਵਾਨੀਪੁਰ ਜ਼ਿਮਨੀ ਚੋਣਾਂ ਵਿਚ ਮਮਤਾ ਫਿਰ ਮੈਦਾਨ ਵਿਚ ਹੈ। ਮੁੱਖ ਮੰਤਰੀ ਦੀ ਕੁਰਸੀ ’ਤੇ ਬਣੇ ਰਹਿਣ ਲਈ ਉਨ੍ਹਾਂ ਨੂੰ ਇਹ ਚੋਣ ਜਿੱਤਣਾ ਜ਼ਰੂਰੀ ਹੈ। ਜੇਕਰ ਮਮਤਾ ਇਹ ਚੋਣ ਜਿੱਤ ਜਾਂਦੀ ਹੈ ਤਾਂ ਉਹ ਮੁੱਖ ਮੰਤਰੀ ਬਣੀ ਰਹੇਗੀ ਪਰ ਹਾਰ ਗਈ ਤਾਂ ਉਨ੍ਹਾਂ ਨੂੰ ਅਸਤੀਫ਼ਾ ਦੇਣਾ ਪੈ ਸਕਦਾ ਹੈ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ’ਤੇ ਬੋਲੇ PM ਮੋਦੀ- ਖੇਤੀ ਕਾਨੂੰਨਾਂ ਦੇ ਵਿਰੋਧ ਨੂੰ ਦੱਸਿਆ 'ਰਾਜਨੀਤਕ ਧੋਖਾਧੜੀ'

PunjabKesari

ਦੱਸ ਦੇਈਏ ਕਿ 30 ਸਤੰਬਰ ਨੂੰ ਇਨ੍ਹਾਂ 3 ਸੀਟਾਂ ’ਤੇ ਜ਼ਿਮਨੀ ਚੋਣਾਂ ਲਈ ਵੋਟਾਂ ਪਈਆਂ ਸਨ। ਚੋਣ ਕਮਿਸ਼ਨ ਮੁਤਾਬਕ ਸਮਸੇਰਗੰਜ ਵਿਚ ਸਭ ਤੋਂ ਜ਼ਿਆਦਾ 79.92 ਫ਼ੀਸਦੀ ਅਤੇ ਜੰਗੀਪੁਰ ’ਚ 77.63 ਫ਼ੀਸਦੀ ਵੋਟਿੰਗ, ਜਦਕਿ ਭਵਾਨੀਪੁਰ ’ਚ 57.09 ਫ਼ੀਸਦੀ ਹੀ ਵੋਟਾਂ ਪਈਆਂ ਸਨ।

ਇਹ ਵੀ ਪੜ੍ਹੋ : ਹਰਿਆਣਾ 'ਚ ਸ਼ਰੇਆਮ ਕੁੜੀ ਨੂੰ ਅਗਵਾ ਕਰਨ ਦੀ ਕੋਸ਼ਿਸ਼, ਵੀਡੀਓ 'ਚ ਵੇਖੋ ਪੂਰੀ ਘਟਨਾ

PunjabKesari


author

Tanu

Content Editor

Related News