BEST ਦੇ ਮੁਲਾਜ਼ਮਾਂ ਲਈ 'ਤਨਖ਼ਾਹ' ਬਣੀ ਵੱਡੀ ਪ੍ਰੇਸ਼ਾਨੀ, ਕੰਪਨੀ ਨੂੰ ਕੀਤੀ ਇਹ ਅਪੀਲ
Saturday, Apr 03, 2021 - 12:34 PM (IST)
ਮੁੰਬਈ - ਬ੍ਰਹਿਮੁੰਬਈ ਬਿਜਲੀ ਸਪਲਾਈ ਅਤੇ ਆਵਾਜਾਈ (ਬੈਸਟ) ਦੇ ਨਾਲ ਬੈਂਕਿੰਗ ਨਾਲ ਜੁੜੇ ਕੁਝ ਮੁੱਦਿਆਂ ਕਾਰਨ ਇਸ ਦੇ ਕਰੀਬ 40,000 ਮੁਲਾਜ਼ਮਾਂ ਨੂੰ ਪਿਛਲੇ ਕੁਝ ਮਹੀਨਿਆਂ ਤੋਂ ਤਨਖ਼ਾਹ ਦਾ ਵੱਡਾ ਹਿੱਸਾ ਸਿੱਕਿਆ ਦੇ ਰੂਪ ਵਿਚ ਮਿਲ ਰਿਹਾ ਹੈ। ਇਹ ਉੱਦਮ 4,000 ਬੱਸਾਂ ਦੇ ਸੰਚਾਲਨ ਦੇ ਨਾਲ ਲਗਭਗ 10 ਲੱਖ ਖਪਤਕਾਰਾਂ ਦੇ ਘਰਾਂ ਨੂੰ ਬਿਜਲੀ ਸਪਲਾਈ ਕਰਦਾ ਹੈ। ਟਿਕਟ ਕਿਰਾਏ ਅਤੇ ਬਿਜਲੀ ਬਿੱਲਾਂ ਲਈ ਨਕਦ ਦੇ ਰੂਪ ਵਿਚ ਵੱਡੀ ਗਿਣਤੀ ਵਿਚ ਉੱਦਮ ਨੂੰ ਸਿੱਕੇ ਹੀ ਮਿਲਦੇ ਹਨ। ਬੈਸਟ ਦੀ ਕਮੇਟੀ ਦੇ ਸੀਨੀਅਰ ਮੈਂਬਰ ਸੁਨੀਲ ਗਾਨਾਚਾਰੀਆ ਨੇ ਕਿਹਾ ਕਿ ਬੈਸਟ ਕੋਲ ਖਜ਼ਾਨੇ ਵਿਚ ਬਹੁਤ ਸਾਰਾ ਪੈਸਾ ਹੈ ਪਰ ਪਿਛਲੇ ਸਾਲ ਇਕ ਨਿੱਜੀ ਸੈਕਟਰ ਦੇ ਬੈਂਕ ਨਾਲ ਸਮਝੌਤਾ ਖ਼ਤਮ ਹੋਣ ਤੋਂ ਬਾਅਦ ਕੋਈ ਵੀ ਬੈਂਕ ਇਸ ਦੇ 100-150 ਕੁਲੈਕਸ਼ਨ ਸੈਂਟਰਾਂ ਤੋਂ ਸਿੱਕੇ ਲੈਣ ਲਈ ਤਿਆਰ ਨਹੀਂ ਹੈ।
ਇਹ ਵੀ ਪੜ੍ਹੋ : ਜਾਣੋ ਕੀ ਹੈ ਸੋਨੇ ’ਚ ਨਿਵੇਸ਼ ਕਰਨ ਦਾ ਸਹੀ ਸਮਾਂ, ਅਗਲੇ 5 ਮਹੀਨਿਆਂ ’ਚ ਹੋ ਸਕਦੈ ‘ਵੱਡਾ ਮੁਨਾਫਾ’
ਮੁਲਾਜ਼ਮਾਂ ਨੇ ਦੱਸੀ ਆਪਣੀ ਪਰੇਸ਼ਾਨੀ
ਬੈਸਟ ਦੇ ਕੁਝ ਕਰਮਚਾਰੀਆਂ ਨੇ ਪਛਾਣ ਜ਼ਾਹਰ ਨਾ ਕਰਨ ਦੀ ਸ਼ਰਤ 'ਤੇ ਦੱਸਿਆ ਕਿ ਪਹਿਲਾਂ ਵੀ ਤਨਖ਼ਾਹ ਦਾ ਕੁਝ ਹਿੱਸਾ ਸਿੱਕਿਆਂ ਦੇ ਰੂਪ ਵਿਚ ਪ੍ਰਾਪਤ ਹੁੰਦਾ ਰਿਹਾ ਸੀ। ਹਾਲਾਂਕਿ ਹੁਣ ਅਨੁਪਾਤ ਵਧਿਆ ਹੈ। ਮੁਲਾਜ਼ਮ ਨੇ ਦੱਸਿਆ ਕਿ ਮੈਨੂੰ ਤਨਖਾਹ ਵਜੋਂ 11,000 ਰੁਪਏ ਦੀ ਨਕਦੀ ਅਤੇ ਸਿੱਕੇ ਮਿਲੇ ਹਨ ਜਦੋਂ ਕਿ ਇਕ ਮਹੀਨਾ ਪਹਿਲਾਂ ਮੈਨੂੰ ਸਿੱਕਿਆਂ ਦੇ ਰੂਪ ਵਿਚ 15,000 ਰੁਪਏ ਮਿਲੇ ਸਨ। ਆਮ ਤੌਰ 'ਤੇ ਸਾਨੂੰ ਦੋ ਰੁਪਏ, ਪੰਜ ਰੁਪਏ ਦੇ ਸਿੱਕੇ ਅਤੇ 10 ਰੁਪਏ ਦੇ ਨੋਟ ਮਿਲਦੇ ਹਨ। ਇਸ ਤੋਂ ਇਲਾਵਾ 50 ਰੁਪਏ, 100 ਰੁਪਏ ਅਤੇ 500 ਰੁਪਏ ਦੇ ਕੁਝ ਨੋਟ ਨਕਦੀ ਦੇ ਰੂਪ ਵਿਚ ਦਿੱਤੇ ਗਏ ਹਨ। ਬਾਕੀ ਦੀ ਰਕਮ ਸਿੱਧੇ ਸਾਡੇ ਖਾਤੇ ਵਿਚ ਜਮ੍ਹਾ ਕਰ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ : ਸਲਮਾਨ ਖ਼ਾਨ ਨੇ ਇਸ ਸ਼ਾਰਟ ਵੀਡੀਓ ਐਪ 'ਚ ਕੀਤਾ ਵੱਡਾ ਨਿਵੇਸ਼, ਹੋਣਗੇ ਬ੍ਰਾਂਡ ਅੰਬੈਸਡਰ
ਇਸ ਨੂੰ ਰਾਜ ਦੀ ਸਥਿਤੀ ਦੱਸਦਿਆਂ ਗਾਨਾਚਾਰੀਆ ਨੇ ਕਿਹਾ ਕਿ ਸਿੱਕਿਆਂ ਦੇ ਰੂਪ ਵਿਚ ਤਨਖਾਹ ਦੇ ਪ੍ਰਬੰਧਨ ਕਾਰਨ ਕੁਝ ਕਰਮਚਾਰੀਆਂ ਨੂੰ ਈ.ਐਮ.ਆਈ. ਭੁਗਤਾਨ ਕਰਨ ਅਤੇ ਹੋਰ ਚੀਜ਼ਾਂ ਦੇ ਖ਼ਰਚੇ ਪੂਰੇ ਕਰਨ ਵਿਚ ਮੁਸ਼ਕਲ ਆਉਂਦੀ ਹੈ। ਉਨ੍ਹਾਂ ਕਿਹਾ, 'ਬੈਸਟ ਦੇ ਕੁਝ ਕਰਮਚਾਰੀ ਅੰਬਰਨਾਥ, ਬਦਲਾਪੁਰ, ਪਨਵੇਲ ਜਾਂ ਵਿਰਾਰ-ਵਸਈ ਵਰਗੇ ਖੇਤਰਾਂ ਵਿਚ ਰਹਿੰਦੇ ਹਨ ਅਤੇ ਉਪਨਗਰ ਲੋਕਲ ਟ੍ਰੇਨਾਂ ਰਾਹੀਂ ਯਾਤਰਾ ਕਰਦੇ ਹਨ। ਖ਼ਾਸਕਰ ਸਿੱਕਿਆਂ ਦੇ ਰੂਪ ਵਿਚ ਇੰਨੀ ਜ਼ਿਆਦਾ ਨਕਦੀ ਲਿਜਾਣ ਵਿਚ ਕਾਫ਼ੀ ਅਸੁਵਿਧਾ ਹੋ ਰਹੀ ਹੈ ਅਤੇ ਇਸ ਵਿਚ ਜੋਖ਼ਮ ਵੀ ਭਰਪੂਰ ਹੁੰਦਾ ਹੈ। ਉਸਨੇ ਕਿਹਾ ਕਿ ਬੈਸਟ ਦੀ ਕਮੇਟੀ ਨੇ ਜਨਵਰੀ ਵਿਚ ਇਕ ਨਿੱਜੀ ਬੈਂਕ ਨਾਲ ਨਕਦੀ ਇਕੱਠੀ ਕਰਨ ਲਈ ਇਕ ਸਮਝੌਤੇ ਨੂੰ ਮਨਜ਼ੂਰੀ ਦਿੱਤੀ ਸੀ ਪਰ ਕੁਝ ਮੁੱਦਿਆਂ ਕਾਰਨ ਦੇਰੀ ਹੋਈ।
ਬੈਸਟ ਵਰਕਰਜ਼ ਯੂਨੀਅਨ ਦੇ ਆਗੂ ਸ਼ਸ਼ਾਂਕ ਰਾਏ ਨੇ ਕਿਹਾ ਕਿ ਸਿੱਕੇ ਤਨਖਾਹ ਵਜੋਂ ਦੇਣ ਦੀ ਪ੍ਰਣਾਲੀ ਮਨਜ਼ੂਰ ਨਹੀਂ ਹੈ ਅਤੇ ਇਸ ਨਾਲ ਕਰਮਚਾਰੀਆਂ ਨੂੰ ਦਿੱਕਤਾਂ ਆਉਂਦੀਆਂ ਹਨ ਅਤੇ ਪ੍ਰਸ਼ਾਸਨ ਨੂੰ ਇਸ ਬਾਰੇ ਕਈ ਵਾਰ ਜਾਗਰੂਕ ਕੀਤਾ ਜਾ ਚੁੱਕਾ ਹੈ। ਹਾਲਾਂਕਿ ਬੈਸਟ ਬੁਲਾਰੇ ਮਨੋਜ ਵਰਡੇ ਨੇ ਕਿਹਾ ਕਿ ਦੋ ਜਾਂ ਤਿੰਨ ਦਿਨਾਂ ਵਿਚ ਇਕ ਬੈਂਕ ਨਾਲ ਸਮਝੌਤਾ ਹੋ ਜਾਵੇਗਾ ਜਿਸ ਤੋਂ ਬਾਅਦ ਬੈਂਕ ਹੀ ਨਕਦ ਇਕੱਠਾ ਕਰਨ ਦਾ ਕੰਮ ਕਰੇਗਾ।
ਇਹ ਵੀ ਪੜ੍ਹੋ : ਜਲਦ ਘਟਣਗੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ! ਤੇਲ ਨਿਰਯਾਤਕ ਦੇਸ਼ਾਂ ਨੇ ਲਿਆ ਵੱਡਾ ਫ਼ੈਸਲਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।