ਈਜ਼ ਆਫ ਲਿਵਿੰਗ ਇੰਡੈਕਸ 2020 ਦਾ ਸਰਵੇਖਣ: ਬੇਂਗਲੁਰੂ ਦੇਸ਼ ਦਾ ਸਰਬੋਤਮ ਸ਼ਹਿਰ

Sunday, Jun 20, 2021 - 10:34 AM (IST)

ਈਜ਼ ਆਫ ਲਿਵਿੰਗ ਇੰਡੈਕਸ 2020 ਦਾ ਸਰਵੇਖਣ: ਬੇਂਗਲੁਰੂ ਦੇਸ਼ ਦਾ ਸਰਬੋਤਮ ਸ਼ਹਿਰ

ਨਵੀਂ ਦਿੱਲੀ (ਭਾਸ਼ਾ)- ਭਾਰਤ ਦੇ ਵੱਖ-ਵੱਖ ਸੂਬਿਆਂ ਦੀਆਂ ਰਾਜਧਾਨੀਆਂ ਆਪਣੇ-ਆਪਣੇ ਸੂਬੇ ਦੇ ਵਿਕਾਸ ਦਾ ਸ਼ੀਸ਼ਾ ਹਨ। ਬੇਂਗਲੁਰੂ ਦੇਸ਼ ਦਾ ਹਰ ਪੱਖੋਂ ਸਰਬੋਤਮ ਸ਼ਹਿਰ ਹੈ। ਚੇਨਈ ਦੂਜੇ ਨੰਬਰ ’ਤੇ ਹੈ। ਕੌਮੀ ਰਾਜਧਾਨੀ ਦਿੱਲੀ ਚੋਟੀ ਦੇ ਪੰਜ ਰਹਿਣ ਯੋਗ ਰਾਜਧਾਨੀਆਂ ’ਚ ਸ਼ਾਮਲ ਨਹੀਂ ਹੈ।

ਸੈਂਟਰਲ ਫਾਰ ਸਾਇੰਸ ਐਂਡ ਐਨਵਾਇਨਮੈਂਟ ਵਲੋਂ ਜਾਰੀ ਇਕ ਨਵੀਂ ਰਿਪੋਰਟ ’ਚ ਇਹ ਗੱਲਾਂ ਸਾਹਮਣੇ ਆਈਆਂ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕਿਸੇ ਵੀ ਸੂਬੇ ਦੀ ਰਾਜਧਾਨੀ ਭਾਰਤ ’ਚ ਰਹਿਣ ਲਈ ਸਭ ਤੋਂ ਯੋਗ ਸ਼ਹਿਰਾਂ ਵਿਚ ਆਉਂਦੀ ਹੈ ਪਰ ਦਿੱਲੀ ਇਸ ਵਿਚ ਨਹੀਂ ਆਉਂਦੀ। ਰਿਪੋਰਟ ਮੁਤਾਬਕ ‘ਈਜ਼ ਆਫ ਲਿਵਿੰਗ 2020’ ਉਤੇ ਕਿਸੇ ਵੀ ਸੂਬੇ ਦੀ ਰਾਜਧਾਨੀ ਨੂੰ ਨੰਬਰ ਦੇਣ ਲਈ ਚਾਰ ਪੈਮਾਨਿਆਂ ਨੂੰ ਆਧਾਰ ਮੰਨਿਆ ਗਿਆ। ਇਸ ਵਿਚ ਜ਼ਿੰਦਗੀ ਜਿਊਣ ਦਾ ਢੰਗ, ਪੈਸੇ ਕਮਾਉਣ ਦੀ ਸਮਰੱਥਾ, ਸਥਿਰਤਾ ਅਤੇ ਨਾਗਰਿਕਾਂ ਦੀ ਧਾਰਨਾਂ ਨੂੰ ਸ਼ਾਮਲ ਕੀਤਾ ਗਿਆ ਸੀ। ਸ਼ਹਿਰਾਂ ਦੀ ਚੋਣ ਲਈ ਵੀ ਉਕਤ ਚਾਰ ਪੈਮਾਨਿਆਂ ਦੀ ਹੀ ਵਰਤੋਂ ਕੀਤੀ ਗਈ।

ਸੈਂਟਰ ਫਾਰ ਸਾਇੰਸ ਐਂਡ ਐਨਵਾਇਰਨਮੈਂਟ ਦੀ ਮੁਖੀ ਸੁਨੀਤਾ ਨਾਰਾਇਣ ਨੇ ਕਿਹਾ ਕਿ ਭਾਰਤ ਦੇ ਸ਼ਹਿਰਾਂ ਦੇ ਮਾਮਲੇ ’ਚ ਅੰਕੜੇ ਸਪੱਸ਼ਟ ਰੂਪ ਨਾਲ ਦਰਸਾਉਂਦੇ ਹਨ ਕਿ ਉਨ੍ਹਾਂ ’ਚ ਵਿਕਾਸ ਦੀ ਦਿਸ਼ਾ ਸਥਿਰ ਨਹੀਂ ਹੈ। ਸਭ ਸੂਬਿਆਂ ਅਤੇ ਉਨ੍ਹਾਂ ਦੇ ਸ਼ਹਿਰਾਂ ਨੂੰ ਵਿਕਸਿਤ ਅਤੇ ਸਮਾਰਟ ਬਣਾਉਣ ਲਈ ਅਜੇ ਲੰਬਾ ਸਫਰ ਤੈਅ ਕਰਨ ਦੀ ਲੋੜ ਹੈ। ਸੂਬਿਆਂ ਦੀਆਂ ਰਾਜਧਾਨੀਆਂ ਦੀ ਤੁਲਨਾ ’ਚ ਦੇਸ਼ ਦੀ ਰਾਜਧਾਨੀ ਦਿੱਲੀ ਨੂੰ ਅਜੇ ਬਹੁਤ ਕੁਝ ਕਰਨ ਦੀ ਲੋੜ ਹੋਵੇਗੀ।

ਰਹਿਣ ਯੋਗ ਪੰਜ ਚੋਟੀ ਦੀਆਂ ਰਾਜਧਾਨੀਆਂ ’ਚ ਦਿੱਲੀ ਸ਼ਾਮਲ ਨਹੀਂ
ਸਮੁੱਚੇ ਰੂਪ ’ਚ ਸਰਬੋਤਮ ਸ਼ਹਿਰ
1. ਬੇਂਗਲੁਰੂ, 2. ਚੇਨਈ, 3. ਸ਼ਿਮਲਾ, 4. ਭੁਵਨੇਸ਼ਵਰ, 5. ਮੁੰਬਈ, 6. ਦਿੱਲੀ

ਕਮਾਉਣ ਪੱਖੋਂ ਸਰਬੋਤਮ
ਬੇਂਗਲੁਰੂ

ਕਮਾਉਣ ਪੱਖੋਂ ਦਰਮਿਆਨਾ ਵਰਗ
ਚੇਨਈ, ਮੁੰਬਈ, ਦਿੱਲੀ ਤੇ ਹੈਦਰਾਬਾਦ

ਵਧੀਆ ਰਾਜ ਪ੍ਰਬੰਧ ’ਚ ਸਰਬੋਤਮ
1. ਭੋਪਾਲ, 2. ਰਾਏਪੁਰ, 3. ਮੁੰਬਈ, 4. ਦਿੱਲੀ

ਨਾਗਰਿਕਾਂ ਨੇ ਕਿਹਾ- ਦਿੱਲੀ ਸਭ ਤੋਂ ਖਰਾਬ ਰਾਜਧਾਨੀ
ਸਰਵੇਖਣ ’ਚ ਕੌਮੀ ਰਾਜਧਾਨੀ ਦਿੱਲੀ ਕਈ ਸੂਬਿਆਂ ਦੀਆਂ ਰਾਜਧਾਨੀਆਂ ਤੋਂ ਪਿੱਛੇ ਨਜ਼ਰ ਆਈ। ਸਰਵੇਖਣ ਮੁਤਾਬਕ ਦਿੱਲੀ ਦੇ ਨਾਗਰਿਕਾਂ ਨੇ ਆਪਣੇ ਹੀ ਸ਼ਹਿਰ ਨੂੰ ਭਾਰਤ ਦੀ ਸਭ ਤੋਂ ਖਰਾਬ ਰਾਜਧਾਨੀ ਦੱਸਿਆ।


author

Tanu

Content Editor

Related News