ਇਲੈਕਟ੍ਰਿਕ ਵਾਹਨਾਂ ਦੇ ਸ਼ੋਅਰੂਮ ''ਚ ਲੱਗੀ ਭਿਆਨਕ ਅੱਗ, ਇਕ ਮਹਿਲਾ ਕਰਮਚਾਰੀ ਦੀ ਮੌਤ

Tuesday, Nov 19, 2024 - 09:30 PM (IST)

ਇਲੈਕਟ੍ਰਿਕ ਵਾਹਨਾਂ ਦੇ ਸ਼ੋਅਰੂਮ ''ਚ ਲੱਗੀ ਭਿਆਨਕ ਅੱਗ, ਇਕ ਮਹਿਲਾ ਕਰਮਚਾਰੀ ਦੀ ਮੌਤ

ਨੈਸ਼ਨਲ ਡੈਸਕ- ਬੇਂਗਲੁਰੂ ਦੇ ਰਾਜਾਜੀਨਗਰ 'ਚ ਮੰਗਲਵਾਰ ਨੂੰ ਇਲੈਕਟ੍ਰਿਕ ਵਾਹਨਾਂ ਦੇ ਸ਼ੋਅਰੂਮ 'ਚ ਅੱਗ ਲੱਗਣ ਕਾਰਨ 20 ਸਾਲਾ ਇਕ ਮਹਿਲਾ ਕਰਮਚਾਰੀ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਹ ਘਟਨਾ ਸ਼ਾਮਲ ਕਰੀਬ ਸਾਢੇ 5 ਵਜੇ ਨਵਰੰਗ ਜੰਕਸ਼ਨ ਨੇੜੇ ਸਥਿਤ ਇਲੈਕਟ੍ਰਿਕ ਸਕੂਟਰਾਂ ਦੇ ਸ਼ੋਅਰੂਮ 'ਮਾਈ ਈਵੀ ਸਟੋਰ' 'ਚ ਵਾਪਰੀ। ਅੱਗ ਲੱਗਣ ਦੀ ਸੂਚਨਾ ਮਿਲਦੇ ਹਨ ਮੌਕੇ 'ਤੇ ਫਾਇਰਬ੍ਰਿਗੇਡ ਦੀਆਂ 4 ਗੱਡੀਆਂ ਪਹੁੰਚੀਆਂ ਅਤੇ ਅੱਗ 'ਤੇ ਕਾਬੂ ਪਾਇਆ। 

ਪੁਲਸ ਅਨੁਸਾਰ ਘਟਨਾ ਦੇ ਸਮੇਂ ਸ਼ੋਅਰੂਮ ਦੇ ਅੰਦਰ 5 ਤੋਂ 6 ਵਿਅਕਤੀ ਮੌਜੂਦ ਸਨ ਅਤੇ ਕੈਸ਼ੀਅਰ ਪ੍ਰਿਆ ਉੱਥੇ ਹੀ ਫਸ ਗਈ, ਜਦਕਿ ਬਾਕੀ ਸਾਰੇ ਉੱਥੋਂ ਭੱਜਣ ਵਿੱਚ ਕਾਮਯਾਬ ਹੋ ਗਏ। ਫਾਇਰ ਅਧਿਕਾਰੀ ਨੇ ਦੱਸਿਆ ਕਿ ਮਹਿਲਾ ਕਰਮਚਾਰੀ ਦੀ ਮੌਤ ਦਮ ਘੁੱਟਣ ਅਤੇ ਬੁਰੀ ਤਰ੍ਹਾਂ ਝੁਲਸਣ ਕਾਰਨ ਹੋਈ। ਇਸ ਅੱਗ 'ਚ 45 ਤੋਂ ਵੱਧ 'ਇਲੈਕਟ੍ਰਿਕ ਸਕੂਟਰ' ਸੜ ਗਏ।

ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ, "ਮਹਿਲਾ ਦੀ ਲਾਸ਼ ਨੂੰ ਸੜੀ ਹਾਲਤ ਵਿੱਚ ਬਰਾਮਦ ਕਰ ਲਿਆ ਗਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਉਸਦੇ ਪਰਿਵਾਰ ਨੂੰ ਸੌਂਪ ਦਿੱਤਾ ਜਾਵੇਗਾ।" ਮੁਢਲੀ ਜਾਂਚ ਵਿੱਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੋ ਸਕਦਾ ਹੈ ਹੋ ਸਕਦਾ ਹੈ ਅਤੇ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।


author

Rakesh

Content Editor

Related News