ਬੇਂਗਲੁਰੂ ਧਮਾਕਾ ਮਾਮਲਾ: ਸੁਪਰੀਮ ਕੋਰਟ ਨੇ ਮੁਲਜ਼ਮ ਪੀ.ਡੀ.ਪੀ. ਨੇਤਾ ਮਦਨੀ ਨੂੰ ਦੱਸਿਆ ‘ਖਤਰਨਾਕ ਆਦਮੀ’

Tuesday, Apr 06, 2021 - 12:05 AM (IST)

ਬੇਂਗਲੁਰੂ ਧਮਾਕਾ ਮਾਮਲਾ: ਸੁਪਰੀਮ ਕੋਰਟ ਨੇ ਮੁਲਜ਼ਮ ਪੀ.ਡੀ.ਪੀ. ਨੇਤਾ ਮਦਨੀ ਨੂੰ ਦੱਸਿਆ ‘ਖਤਰਨਾਕ ਆਦਮੀ’

ਨਵੀਂ ਦਿੱਲੀ - ਸੁਪਰੀਮ ਕੋਰਟ ਨੇ ਬੇਂਗਲੁਰੂ ’ਚ 2008 ’ਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ ’ਚ ਮੁਕਦਮੇ ਦਾ ਸਾਹਮਣਾ ਕਰ ਰਹੇ, ਕੇਰਲ ਦੇ ਪੀਪੁਲਸ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਨੇਤਾ ਅਬਦੁਲ ਨਜ਼ੀਰ ਮਦਨੀ ਨੂੰ ਸੋਮਵਾਰ ਨੂੰ ਇਕ ‘ਖਤਰਨਾਕ ਆਦਮੀ’ ਦੱਸਿਆ। ਚੀਫ ਜਸਟਿਸ ਐੱਸ. ਏ. ਬੋਬੜੇ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਮਦਨੀ ਦੀ ਇਕ ਪਟੀਸ਼ਨ ’ਤੇ ਸੁਣਵਾਈ ਦੌਰਾਨ ਇਹ ਟਿੱਪਣੀ ਕੀਤੀ। ਪੀ. ਡੀ. ਪੀ. ਨੇਤਾ ਨੇ ਕੇਰਲ ਜਾਣ ਦੇਣ ਅਤੇ ਮਾਮਲੇ ’ਚ ਸੁਣਵਾਈ ਪੂਰੀ ਹੋਣ ਤੱਕ ਉਥੇ ਹੀ ਰਹਿਣ ਦੀ ਆਗਿਆ ਮੰਗੀ ਸੀ।

ਇਹ ਵੀ ਪੜ੍ਹੋ- ਬੀਜੇਪੀ ਨੇ ਅਨਿਲ ਦੇਸ਼ਮੁੱਖ ਤੋਂ ਬਾਅਦ CM ਉਧਵ ਠਾਕਰੇ ਤੋਂ ਕੀਤੀ ਅਸਤੀਫੇ ਦੀ ਮੰਗ

ਬੈਂਚ ਨੇ ਜ਼ਮਾਨਤ ਦੀਆਂ ਸ਼ਰਤਾਂ ’ਚ ਢਿੱਲ ਦੇਣ ਦੀ ਅਪੀਲ ਕਰਨ ਵਾਲੀ ਮਦਨੀ ਦੀ ਪਟੀਸ਼ਨ ’ਤੇ ਸੰਖੇਪ ਸੁਣਵਾਈ ਦੌਰਾਨ ਕਿਹਾ, ‘‘ਤੁਸੀਂ ਇਕ ਖਤਰਨਾਕ ਆਦਮੀ ਹੋ।’’ਬੈਂਚ ਦੇ ਮੈਬਰਾਂ ’ਚ ਜਸਟਿਸ ਏ. ਐੱਸ. ਬੋਪੰਨਾ ਅਤੇ ਜਸਟਿਸ ਵੀ. ਰਾਮਸੁਬਰਮਣੀਅਨ ਵੀ ਸ਼ਾਮਲ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 


author

Inder Prajapati

Content Editor

Related News