ਬੰਗਾਲ ਵਿਧਾਨ ਸਭਾ ਦੇਖਣ ਪੁੱਜੇ ਰਾਜਪਾਲ ਧਨਖੜ, ਮੇਨ ਗੇਟ ''ਤੇ ਲੱਗਾ ਸੀ ਤਾਲਾ

Thursday, Dec 05, 2019 - 11:50 AM (IST)

ਬੰਗਾਲ ਵਿਧਾਨ ਸਭਾ ਦੇਖਣ ਪੁੱਜੇ ਰਾਜਪਾਲ ਧਨਖੜ, ਮੇਨ ਗੇਟ ''ਤੇ ਲੱਗਾ ਸੀ ਤਾਲਾ

ਪੱਛਮੀ ਬੰਗਾਲ— ਪੱਛਮੀ ਬੰਗਾਲ ਦੇ ਰਾਜਪਾਲ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਦਰਮਿਆਨ ਵਿਵਾਦ ਵਧਦਾ ਜਾ ਰਿਹਾ ਹੈ। ਵਿਧਾਨ ਸਭਾ ਸਪੀਕਰ ਨੇ ਰਾਜਪਾਲ ਜਗਦੀਪ ਧਨਖੜ ਨੂੰ ਵੀਰਵਾਰ ਨੂੰ ਵਿਧਾਨ ਸਭਾ 'ਚ ਲੰਚ 'ਤੇ ਬੁਲਾਇਆ ਸੀ ਪਰ ਉਸ ਸਮੇਂ ਪ੍ਰੋਗਰਾਮ ਕੈਂਸਲ ਕਰ ਦਿੱਤਾ ਗਿਆ। ਇਸ ਦੇ ਨਾਲ ਹੀ 2 ਦਿਨ ਲਈ ਵਿਧਾਨ ਸਭਾ ਨੂੰ ਬੰਦ ਕਰ ਦਿੱਤਾ ਗਿਆ। ਇਸ ਦੇ ਬਾਵਜੂਦ ਗਵਰਨਰ ਜਗਦੀਪ ਧਨਖੜ ਵੀਰਵਾਰ ਨੂੰ ਵਿਧਾਨ ਸਭਾ ਪਹੁੰਚ ਗਏ। ਮੇਨ ਗੇਟ ਬੰਦ ਹੋਣ ਕਾਰਨ ਉਨ੍ਹਾਂ ਨੇ ਗੇਟ ਨੰਬਰ 2 ਤੋਂ ਸਦਨ 'ਚ ਪ੍ਰਵੇਸ਼ ਕੀਤਾ।

PunjabKesariਇਸ ਤੋਂ ਪਹਿਲਾਂ ਰਾਜਪਾਲ ਧਨਖੜ ਨੇ ਇਕ ਟਵੀਟ 'ਚ ਲਿਖਿਆ ਸੀ,''5 ਦਸੰਬਰ ਨੂੰ ਸਵੇਰੇ 10.30 ਵਜੇ ਮੈਂ ਵਿਧਾਨ ਸਭਾ ਜਾਵਾਂਗਾ। ਇਸ ਦੀ ਜਾਣਕਾਰੀ ਸਪੀਕਰ ਅਤੇ ਵਿਧਾਨ ਸਭਾ ਦੇ ਸਕੱਤਰ ਨੂੰ ਦਿੱਤੀ ਗਈ ਹੈ। ਮੈਂ ਇਤਿਹਾਸਕ ਇਮਾਰਤ ਨੂੰ ਦੇਖਣਾ ਚਾਹੁੰਦਾ ਹਾਂ ਅਤੇ ਲਾਇਬਰੇਰੀ ਵੀ ਜਾਣਾ ਚਾਹੁੰਦਾ ਹਾਂ।'' ਹਾਲਾਂਕਿ ਠੀਕ ਸਮੇਂ 'ਤੇ ਵਿਧਾਨ ਸਭਾ ਨੂੰ 2 ਦਿਨ ਲਈ ਬੰਦ ਕਰ ਦਿੱਤਾ ਗਿਆ, ਜਿਸ ਕਾਰਨ ਉਹ ਦੂਜੇ ਗੇਟ ਰਾਹੀਂ ਵਿਧਾਨ ਭਵਨ 'ਚ ਦਾਖਲ ਹੋ ਸਕੇ। ਇਸ 'ਤੇ ਰਾਜਪਾਲ ਨੇ ਕਿਹਾ,''ਇਹ ਅਪਮਾਨ ਹੈ ਅਤੇ ਇਕ ਸਾਜਿਸ਼ ਵੱਲ ਕਰਦਾ ਹੈ।''

PunjabKesariਰਾਜਪਾਲ ਧਨਖੜ ਨੇ ਕਿਹਾ,''ਮੇਰਾ ਮਕਸਦ ਇਤਿਹਾਸਕ ਇਮਾਰਤ ਦੇਖਣਾ ਅਤੇ ਲਾਇਬਰੇਰੀ ਜਾਣਾ ਸੀ। ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਨਹੀਂ ਹੈ, ਇਸ ਦਾ ਮਤਲਬ ਇਹ ਨਹੀਂ ਹੋਇਆ ਕਿ ਵਿਧਾਨ ਭਵਨ ਬੰਦ ਰਹੇਗਾ। ਪੂਰੇ ਸਕੱਤਰੇਤ ਨੂੰ ਖੁੱਲ੍ਹਾ ਰਹਿਣਾ ਚਾਹੀਦਾ।''


author

DIsha

Content Editor

Related News