ਬੰਗਾਲ ਚੋਣਾਂ ਹਿੰਸਾ ਮਾਮਲੇ ’ਚ ਵੱਡਾ ਐਕਸ਼ਨ, ਮੁੜ ਖੋਲ੍ਹੀਆਂ ਗਈਆਂ 2021 ਦੀਆਂ 59 ਫਾਈਲਾਂ

Tuesday, May 19, 2026 - 07:38 AM (IST)

ਬੰਗਾਲ ਚੋਣਾਂ ਹਿੰਸਾ ਮਾਮਲੇ ’ਚ ਵੱਡਾ ਐਕਸ਼ਨ, ਮੁੜ ਖੋਲ੍ਹੀਆਂ ਗਈਆਂ 2021 ਦੀਆਂ 59 ਫਾਈਲਾਂ

ਕੋਲਕਾਤਾ (ਅਨਸ) - ਪੱਛਮੀ ਬੰਗਾਲ ’ਚ ਭਾਰਤੀ ਜਨਤਾ ਪਾਰਟੀ ਦੀ ਨਵੀਂ ਸਰਕਾਰ ਨੇ 2021 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੋਈ ਹਿੰਸਾ ਨਾਲ ਸਬੰਧਤ ਮਾਮਲਿਆਂ ਦੀ ਦੁਬਾਰਾ ਜਾਂਚ ਕਰਨ ਦਾ ਫੈਸਲਾ ਕੀਤਾ ਹੈ। ਇਸ ਮਾਮਲੇ ਦੇ ਸਬੰਧ ਵਿਚ ਸੂਬੇ ਦੀ ਸੀ. ਆਈ. ਡੀ. ਨੇ 2021 ’ਚ ਚੋਣਾਂ ਤੋਂ ਬਾਅਦ ਹੋਈ ਹਿੰਸਾ ਨਾਲ ਸਬੰਧਤ ਸ਼ਿਕਾਇਤਾਂ ਦੇ ਆਧਾਰ ’ਤੇ ਨਵੀਂ ਕਾਰਵਾਈ ਸ਼ੁਰੂ ਕੀਤੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ 458 ਨਵੀਆਂ ਜਾਂਚਾਂ ਸ਼ੁਰੂ ਕੀਤੀਆਂ ਗਈਆਂ ਹਨ ਤੇ 181 ਨਵੀਆਂ ਐੱਫ. ਆਈ. ਆਰ. ਦਰਜ ਕੀਤੀਆਂ ਗਈਆਂ ਹਨ। 

ਇਹ ਵੀ ਪੜ੍ਹੋ - ਵੱਡੀ ਖ਼ਬਰ : 4 ਦਿਨਾਂ 'ਚ ਉੱਡਾ ਦੇਵਾਂਗੇ ਹਰਿਦੁਆਰ ਦੀ ਹਰ ਕੀ ਪੌੜੀ, ਫੋਨ ਕਾਲ ਨੇ ਪੁਆ 'ਤੀਆਂ ਭਾਜੜਾਂ

ਸੀ. ਆਈ. ਡੀ. ਨੇ 59 ਕੇਸ ਦੁਬਾਰਾ ਖੋਲ੍ਹੇ ਹਨ, ਜਿਨ੍ਹਾਂ ’ਚ ਅੰਤਿਮ ਰਿਪੋਰਟਾਂ ਪਹਿਲਾਂ ਹੀ ਜਮ੍ਹਾ ਕਰਵਾਈਆਂ ਗਈਆਂ ਸਨ। ਸੀ. ਆਈ. ਡੀ. ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ 2021 ਦੀਆਂ ਚੋਣਾਂ ਤੋਂ ਬਾਅਦ ਹੋਈ ਹਿੰਸਾ ਸੰਬੰਧੀ ਮਿਲੀਆਂ ਸ਼ਿਕਾਇਤਾਂ ਨੂੰ ਧਿਆਨ ’ਚ ਰੱਖਦਿਆਂ ਪ੍ਰਕਿਰਿਆ ਅਨੁਸਾਰ ਜ਼ਰੂਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਏਜੰਸੀ ਉਨ੍ਹਾਂ ਮਾਮਲਿਆਂ ’ਤੇ ਵੀ ਮੁੜ ਵਿਚਾਰ ਕਰ ਰਹੀ ਹੈ, ਜੋ ਪਹਿਲਾਂ ਬੰਦ ਕਰ ਦਿੱਤੇ ਗਏ ਸਨ। ਅਧਿਕਾਰੀ ਨੇ ਕਿਹਾ ਕਿ ਹੁਣ ਤੱਕ 59 ਕੇਸ, ਜਿਨ੍ਹਾਂ ’ਚ ਅੰਤਿਮ ਰਿਪੋਰਟਾਂ ਜਮ੍ਹਾ ਕਰਵਾਈਆਂ ਗਈਆਂ ਹਨ, ਨੂੰ ਹੋਰ ਜਾਂਚ ਲਈ ਦੁਬਾਰਾ ਖੋਲ੍ਹ ਦਿੱਤਾ ਗਿਆ ਹੈ ਤੇ ਕਾਰਵਾਈ ਜਾਰੀ ਹੈ। ਇਨ੍ਹਾਂ ਤੋਂ ਇਲਾਵਾ ਔਰਤਾਂ ਵਿਰੁੱਧ ਹਿੰਸਾ ਅਤੇ ਪੋਕਸੋ ਨਾਲ ਸਬੰਧਤ ਲੱਗਭਗ 300 ਮਾਮਲਿਆਂ ਦੀ ਵੀ ਸਮੀਖਿਆ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ - ਸੋਨੇ-ਚਾਂਦੀ ਨੇ ਤੋੜ 'ਤੇ ਸਾਰੇ ਰਿਕਾਰਡ, All Time High 'ਤੇ ਪੁੱਜੀਆਂ ਕੀਮਤਾਂ, ਜਾਣੋ ਅੱਜ ਦਾ ਰੇਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News