ਹੋਲੀ ਤੋਂ ਪਹਿਲਾਂ ਬਰਸਾਨਾ ਦੇ ਰਾਧਾ ਰਾਣੀ ਮੰਦਰ ''ਚ ਹੋਇਆ ਵੱਡਾ ਹਾਦਸਾ, 25 ਸ਼ਰਧਾਲੂ ਜ਼ਖ਼ਮੀ

Wednesday, Mar 20, 2024 - 02:07 PM (IST)

ਹੋਲੀ ਤੋਂ ਪਹਿਲਾਂ ਬਰਸਾਨਾ ਦੇ ਰਾਧਾ ਰਾਣੀ ਮੰਦਰ ''ਚ ਹੋਇਆ ਵੱਡਾ ਹਾਦਸਾ, 25 ਸ਼ਰਧਾਲੂ ਜ਼ਖ਼ਮੀ

ਨੈਸ਼ਨਲ ਡੈਸਕ- ਮਥੁਰਾ ਜ਼ਿਲ੍ਹੇ ਦੇ ਬਰਸਾਨਾ 'ਚ ਰਾਧਾ ਰਾਣੀ ਮੰਦਰ 'ਚ ਲੱਡੂ ਹੋਲੀ ਦੇ ਆਯੋਜਨ ਦੌਰਾਨ ਭਾਰੀ ਭੀੜ ਕਾਰਨ ਰੇਲਿੰਗ ਟੁੱਟਣ ਨਾਲ ਹੋਏ ਹਾਦਸੇ 'ਚ 25 ਸ਼ਰਧਾਲੂ ਜ਼ਖ਼ਮੀ ਹੋ ਗਏ। ਮੰਦਰ ਦੇ ਇਕ ਪੁਜਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਸ਼ਨੀਵਾਰ ਸ਼ਾਮ ਨੂੰ ਹਜ਼ਾਰਾਂ ਦੀ ਗਿਣਤੀ 'ਚ ਸ਼ਰਧਾਲੂਆਂ ਦੇ ਆਉਣ ਨਾਲ ਮੰਦਰ ਦੀਆਂ ਪੀੜ੍ਹੀਆਂ 'ਤੇ ਲੱਗੀ ਰੇਲਿੰਗ ਉਨ੍ਹਾਂ ਦਾ ਦਬਾਅ ਨਹੀਂ ਝੱਲ ਸਕੀ ਅਤੇ ਉਹ ਟੁੱਟ ਗਈ। 

PunjabKesari

ਇਸ ਨਾਲ ਕਈ ਸ਼ਰਧਾਲੂ ਹੇਠਾਂ ਡਿੱਗ ਗਏ, ਜਿਸ ਨਾਲ ਭੱਜ-ਦੌੜ ਪੈ ਗਈ। ਇਸ ਘਟਨਾ 'ਚ 25 ਸ਼ਰਧਾਲੂ ਜ਼ਖ਼ਮੀ ਹੋ ਗਏ। ਇਹ ਸ਼ਰਧਾਲੂ ਕਈ ਘੰਟਿਆਂ ਤੋਂ ਮੰਦਰ ਦੇ ਕਿਵਾੜ ਖੁੱਲ੍ਹਣ ਦਾ ਇੰਤਜ਼ਾਰ ਕਰ ਰਹੇ ਸਨ। ਚਸ਼ਮਦੀਦਾਂ ਅਨੁਸਾਰ, ਭੀੜ ਦਾ ਦਬਾਅ ਵਧਣ ਦਾ ਇਕ ਕਾਰਨ ਇਹ ਵੀ ਸੀ ਕਿ ਵੱਡੀ ਗਿਣਤੀ 'ਚ ਸ਼ਰਧਾਲੂ ਲੱਡੂ ਲੁੱਟਣ 'ਚ ਲੱਗੇ ਸਨ। ਪੁਜਾਰੀ ਨੇ ਕਿਹਾ ਕਿ ਜ਼ਖ਼ਮੀ ਸ਼ਰਧਾਲੂਆਂ ਨੂੰ ਸਿਹਤ ਕੇਂਦਰ ਲਿਜਾਇਆ ਗਿਆ। ਉਨ੍ਹਾਂ 'ਚੋਂ ਇਕ ਨੂੰ ਕੇਡੀ ਮੈਡੀਕਲ ਕਾਲਜ ਐਂਡ ਹਸਪਤਾਲ ਅਤੇ ਚਾਰ ਨੂੰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ। ਇਸ ਘਟਨਾ 'ਚ ਇਕ ਔਰਤ ਦੀ ਮੌਤ ਦੀ ਵੀ ਖ਼ਬਰ ਆਈ ਸੀ ਪਰ ਜ਼ਿਲ੍ਹਾ ਪ੍ਰਸ਼ਾਸਨ ਨੇ ਉਸ ਨੂੰ ਗਲਤ ਕਰਾਰ ਦਿੱਤਾ ਹੈ। ਉਸ ਦਾ ਕਹਿਣਾ ਹੈ ਕਿ ਔਰਤ ਦੀ ਮੌਤ ਦਾ ਇਸ ਘਟਨਾ ਨਾਲ ਕੋਈ ਸੰਬੰਧ ਨਹੀਂ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

DIsha

Content Editor

Related News