CM ਭਜਨਲਾਲ ਬੋਲੇ- 2014 ਤੋਂ ਪਹਿਲਾਂ ਦੇਸ਼ ਦੀ ਸਥਿਤੀ ਵਿਗਾੜਨ ਵਾਲਿਆਂ ਬਾਰੇ ਜਨਤਾ ਨੂੰ ਸੋਚਣਾ ਹੋਵੇਗਾ
Tuesday, May 21, 2024 - 10:48 AM (IST)

ਨਵੀਂ ਦਿੱਲੀ- ਰਾਜਸਥਾਨ ਦੇ ਮੁੱਖ ਮੰਤਰੀ ਭਜਨਲਾਲ ਸ਼ਰਮਾ ਨੇ ਕਾਂਗਰਸ 'ਤੇ ਦੇਸ਼ 'ਚ ਭ੍ਰਿਸ਼ਟਾਚਾਰ ਅਤੇ ਤੁਸ਼ਟੀਕਰਨ ਦੇ ਆਧਾਰ 'ਤੇ ਕੰਮ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ 2014 ਤੋਂ ਪਹਿਲਾਂ ਦੇਸ਼ ਦੀ ਸਥਿਤੀ ਵਿਗਾੜਨ ਵਾਲਿਆਂ ਬਾਰੇ ਜਨਤਾ ਨੂੰ ਸੋਚਣਾ ਹੋਵੇਗਾ। ਸ਼ਰਮਾ ਨੇ ਲੋਕ ਸਭਾ ਚੋਣ ਪ੍ਰਚਾਰ ਤਹਿਤ ਸੋਮਵਾਰ ਨੂੰ ਨਵੀਂ ਦਿੱਲੀ ਲੋਕ ਸਭਾ ਸੀਟ 'ਤੇ ਭਾਜਪਾ ਉਮੀਦਵਾਰ ਬਾਂਸੁਰੀ ਸਵਰਾਜ ਦੇ ਸਮਰਥਨ 'ਚ ਮੋਤੀ ਨਗਰ ਵਿਚ ਜਨਸਭਾ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਸਾਲ 2014 ਤੋਂ ਪਹਿਲਾਂ ਦੇਸ਼ ਵਿਚ ਇਕ ਤੋਂ ਵਧ ਕੇ ਇਕ ਭ੍ਰਿਸ਼ਟਾਚਾਰ ਹੋਏ। ਇਸ ਸਥਿਤੀ ਨੂੰ ਵੇਖ ਕੇ ਰਾਸ਼ਟਰਵਾਦੀ ਲੋਕਾਂ ਦੀਆਂ ਅੱਖਾਂ 'ਚ ਹੰਝੂ ਆ ਜਾਂਦੇ ਸਨ। ਸਾਲ 2014 ਤੋਂ ਪਹਿਲਾਂ ਦੇਸ਼ ਨੇ ਅੱਤਵਾਦ ਅਤੇ ਵੱਖ-ਵੱਖ ਪ੍ਰਦੇਸ਼ਾਂ ਨੇ ਨਕਸਲਵਾਦ ਦੀਆਂ ਘਟਨਾਵਾਂ ਨੂੰ ਝੱਲਿਆ ਪਰ ਅੱਜ ਅੱਤਵਾਦ ਅਤੇ ਨਕਸਲਵਾਦ ਨਜ਼ਰ ਨਹੀਂ ਆਉਂਦਾ। ਉਨ੍ਹਾਂ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਦੇਸ਼ ਵਿਚ ਕਾਂਗਰਸ ਨੇ ਭ੍ਰਿਸ਼ਟਾਚਾਰ ਅਤੇ ਤੁਸ਼ਟੀਕਰਨ ਦੇ ਆਧਾਰ 'ਤੇ ਕੰਮ ਕੀਤਾ।
ਇਹ ਵੀ ਪੜ੍ਹੋ- ਘੱਟ ਰਿਹੈ ਮੁਸਲਮਾਨਾਂ ਦਾ ਸਿਆਸੀ ਦਾਇਰਾ, ਫਿਰ ਵੀ ਵੋਟਾਂ ਲਈ ਮਚਿਆ ਹੈ 'ਘਮਸਾਨ'
ਸਾਲ 1984 'ਚ ਸਿੱਖਾ ਵਿਰੁੱਧ ਦੰਗੇ ਹੋਏ ਅਤੇ ਦੋਸ਼ੀਆਂ ਨੂੰ ਬਚਾਉਣ ਦਾ ਕੰਮ ਕਾਂਗਰਸ ਨੇ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਜ ਦੇਸ਼ ਦੀ ਸਥਿਤੀ ਕੀ ਹੈ ਅਤੇ 2014 ਤੋਂ ਪਹਿਲਾਂ ਦੇਸ਼ ਦੀ ਸਥਿਤੀ ਵਿਗਾੜਨ ਵਾਲੇ ਕੌਣ ਲੋਕ ਸਨ, ਇਸ ਬਾਰੇ ਸਾਰਿਆਂ ਨੂੰ ਸੋਚਨਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਵਿਚ 2014 ਮਗਰੋਂ ਦੇਸ਼ ਵਿਚ ਬਦਲਾਅ ਆਇਆ ਹੈ। ਗਰੀਬ ਭਲਾਈ ਸਕੀਮਾਂ, ਵਿਕਾਸ ਸਕੀਮਾਂ, ਸਰਹੱਦੀ ਸੁਰੱਖਿਆ ਅਤੇ ਦੁਨੀਆਂ ਵਿੱਚ ਵਧਦੇ ਦੇਸ਼ ਦਾ ਮਾਣ ਆਮ ਲੋਕ ਮਹਿਸੂਸ ਕਰ ਰਹੇ ਹਨ। ਅੱਜ ਭਾਰਤ ਵਧਦਾ ਦਿਖਾਈ ਦੇ ਰਿਹਾ ਹੈ। 2014 ਤੋਂ ਪਹਿਲਾਂ ਦੇਸ਼ ਦੀ ਅਰਥਵਿਵਸਥਾ 11ਵੇਂ ਸਥਾਨ 'ਤੇ ਸੀ, ਅੱਜ ਇਹ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ ਅਤੇ ਆਉਣ ਵਾਲੇ ਸਮੇਂ 'ਚ ਤੀਜੇ ਸਥਾਨ 'ਤੇ ਪਹੁੰਚ ਜਾਵੇਗੀ। ਉਨ੍ਹਾਂ ਕਿਹਾ ਕਿ ਦਿੱਲੀ ਮੁੰਬਈ ਐਕਸਪ੍ਰੈਸ ਹਾਈਵੇਅ, ਦਿੱਲੀ ਚੰਡੀਗੜ੍ਹ ਐਕਸਪ੍ਰੈਸ ਹਾਈਵੇਅ ਦਾ ਵਿਕਾਸ ਸਭ ਨੇ ਦੇਖਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਦੇਸ਼ ਦਾ ਦਿਲ ਹੈ ਅਤੇ ਭਾਜਪਾ ਇੱਥੋਂ ਦੇ ਆਮ ਲੋਕਾਂ ਦੇ ਦਿਲਾਂ 'ਚ ਹੈ।
ਇਹ ਵੀ ਪੜ੍ਹੋ- Fact Check: ਤੇਜਸਵੀ ਯਾਦਵ ਦੇ ਵੀਡੀਓ ਨਾਲ ਕੀਤੀ ਗਈ ਛੇੜਛਾੜ, ਜਾਣੋ ਇਸ ਵਾਇਰਲ ਵੀਡੀਓ ਦਾ ਸੱਚ
ਸ਼ਰਮਾ ਨੇ ਕਿਹਾ ਕਿ ਅੰਨਾ ਹਜ਼ਾਰੇ ਨਾਲ ਅੰਦੋਲਨ ਕਰਕੇ ਅਤੇ ਭ੍ਰਿਸ਼ਟਾਚਾਰ ਨੂੰ ਦੂਰ ਕਰਨ ਦੀਆਂ ਗੱਲਾਂ ਕਰਕੇ ਸੱਤਾ ਵਿੱਚ ਆਏ ਕੇਜਰੀਵਾਲ ਖੁਦ ਭ੍ਰਿਸ਼ਟਾਚਾਰ ਵਿੱਚ ਡੁੱਬੇ ਹੋਏ ਹਨ। ਦਿੱਲੀ ਦੇ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਮਹਿਲਾ ਰਾਜ ਸਭਾ ਮੈਂਬਰ ਨਾਲ ਵਾਪਰੀ ਘਟਨਾ ਸ਼ਰਮਨਾਕ ਹੈ। ਦੇਸ਼ ਵਿਚ ਦੋ ਤਰ੍ਹਾਂ ਦੀਆਂ ਧਾਰਾਵਾਂ ਚੱਲ ਰਹੀਆਂ ਹਨ, ਇਕ ਧਾਰਾ ਭਾਈ-ਭਤੀਜਾਵਾਦ, ਤੁਸ਼ਟੀਕਰਨ ਅਤੇ ਭ੍ਰਿਸ਼ਟਾਚਾਰ ਦੀ ਹੈ, ਜਦੋਂ ਕਿ ਦੂਜੀ ਧਾਰਾ ਭਾਰਤ ਮਾਤਾ ਦੀ ਸੇਵਾ ਕਰ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8