ਵਿਆਹ ਸਮਾਰੋਹ 'ਚ ਮਧੂ ਮੱਖੀਆਂ ਨੇ ਮਚਾਇਆ ਆਤੰਕ, ਜਾਨ ਬਚਾਉਂਦੇ ਨਜ਼ਰ ਆਏ ਲੋਕ, 2 ICU 'ਚ ਦਾਖ਼ਲ
Monday, Feb 19, 2024 - 02:57 PM (IST)
ਗੁਨਾ- ਮੱਧ ਪ੍ਰਦੇਸ਼ ਦੇ ਗੁਨਾ 'ਚ ਵਿਆਹ ਸਮਾਰੋਹ 'ਚ ਮਧੂ ਮੱਖੀਆਂ ਨੇ ਅਜਿਹਾ ਆਤੰਕ ਮਚਾਇਆ ਕਿ ਚਾਰੇ ਪਾਸੇ ਭਾਜੜ ਪੈ ਗਈ। ਇਸ ਹਮਲੇ 'ਚ ਨਾ ਸਿਰਫ਼ ਕਈ ਮਹਿਮਾਨ ਜ਼ਖ਼ਮੀ ਹੋਏ ਸਗੋਂ 2 ਮਹਿਮਾਨਾਂ ਨੂੰ ਤਾਂ ਆਈ.ਸੀ.ਯੂ. 'ਚ ਦਾਖ਼ਲ ਕਰਵਾਉਣਾ ਪਿਆ। ਮਿਲੀ ਜਾਣਕਾਰੀ ਅਨੁਸਾਰ ਹੋਟਲ ਦੀ ਛੱਤ 'ਤੇ ਮਧੂ ਮੱਖੀਆਂ ਦਾ ਛੱਤਾ ਲੱਗਾ ਸੀ, ਜਿਸ ਨੇ ਉੱਥੇ ਮੌਜੂਦ ਲੋਕਾਂ 'ਤੇ ਹਮਲਾ ਕਰ ਦਿੱਤਾ। ਲਾੜੀ ਦੇ ਪਿਤਾ, ਭਰਾ ਸਮੇਤ ਕਈ ਰਿਸ਼ਤੇਦਾਰਾਂ 'ਤੇ ਮਧੂ ਮੱਖੀਆਂ ਨੇ ਹਮਲਾ ਬੋਲਿਆ। ਇਸ 'ਚ 6 ਬੱਚੇ, 10 ਔਰਤਾਂ ਸਮੇਤ 25 ਲੋਕ ਜ਼ਖ਼ਮੀ ਹੋ ਗਏ। 2 ਦੀ ਹਾਲਤ ਗੰਭੀਰ ਹੋਣ ਕਾਰਨ ਆਈ.ਸੀ.ਯੂ. 'ਚ ਦਾਖ਼ਲ ਕਰਵਾਉਣਾ ਪਿਆ।
ਦਰਅਸਲ ਸ਼ਹਿਰ ਦੇ ਕਸਤੂਰੀ ਗਾਰਡਨ 'ਚ ਅਗਰਵਾਲ ਪਰਿਵਾਰ ਧੀ ਦੇ ਵਿਆਹ ਦੀ ਤਿਆਰੀ 'ਚ ਲੱਗਾ ਸੀ। ਪ੍ਰਮੋਦ ਅਗਰਵਾਲ ਦਾ ਕਹਿਣਾ ਹੈ ਕਿ ਸ਼ਨੀਵਾਰ ਨੂੰ ਉਹ ਮੈਰਿਜ ਗਾਰਡਨ ਆ ਗਏ ਸਨ। ਮਹਿਮਾਨ, ਰਿਸ਼ਤੇਦਾਰਾਂ ਸਮੇਤ ਸਾਰੇ ਲੋਕ ਇਕ ਦਿਨ ਪਹਿਲਾਂ ਤੋਂ ਇੱਥੇ ਰੁਕੇ ਹੋਏ ਸਨ। ਇਸੇ ਜਗ੍ਹਾ ਰੁਕਣ, ਖਾਣ-ਪੀਣ ਤੋਂ ਲੈ ਕੇ ਸਾਰੇ ਇੰਤਜ਼ਾਮ ਕੀਤੇ ਗਏ ਸਨ ਪਰ ਮਧੂ ਮੱਖੀਆਂ ਨੇ ਹਮਲਾ ਬੋਲ ਦਿੱਤਾ। ਇਸ ਨਾਲ ਸਭ ਖ਼ਰਾਬ ਹੋ ਗਿਆ। ਇਸ ਘਟਨਾ ਨੂੰ ਲੈ ਕੇ ਗਾਰਡਨ ਸੰਚਾਲਕ ਨੇ ਮੁਆਫ਼ੀ ਮੰਗੀ ਹੈ। ਇਸ ਵਿਚ ਮੈਰਿਜ ਗਾਰਡਨ 'ਚ ਮਧੂ ਮੱਖੀਆਂ ਦੇ ਹਮਲੇ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ 'ਚ ਲੋਕ ਇੱਧਰ ਤੋਂ ਉੱਧਰ ਦੌੜਦੇ ਹੋਏ ਦਿਖਾਈ ਦੇ ਰਹੇ ਹਨ। ਕੁਝ ਲੋਕ ਜ਼ਮੀਨ 'ਤੇ ਲੇਟ ਕੇ ਜਾਨ ਬਚਾਉਂਦੇ ਦਿਖਾਈ ਦੇ ਰਹੇ ਹਨ। ਇਸ ਘਟਨਾਕ੍ਰਮ ਨੂੰ ਲੈ ਕੇ ਮੈਰਿਜ ਗਾਰਡਨ ਸੰਚਾਲਕ ਦੀ ਲਾਪਰਵਾਹੀ ਸਾਹਮਣੇ ਆ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਉਸ ਨੇ ਮਧੂ ਮੱਖੀਆਂ ਦੇ ਛੱਤੇ ਨੂੰ ਨਹੀਂ ਹਟਾਇਆ ਸੀ। ਇਸ ਕਾਰਨ ਇਹ ਹਾਦਸਾ ਵਾਪਰਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e