ਸੈਲਾਨੀਆਂ ਦੀ ਭੀੜ ਤੇ ਰੁਜ਼ਗਾਰ ਵਧਾਉਣ ਲਈ ਜੰਮੂ ਕਸ਼ਮੀਰ ’ਚ ਦੇਵਿਕਾ ਨਦੀ ਦਾ ਸੁੰਦਰੀਕਰਨ ਯੁੱਧ ਪੱਧਰ ’ਤੇ ਜਾਰੀ
Thursday, Dec 02, 2021 - 12:02 PM (IST)
ਊਧਮਪੁਰ- ਜੰਮੂ ਕਸ਼ਮੀਰ ਦੇ ਊਧਮਪੁਰ ’ਚ ਸੈਲਾਨੀਆਂ ਦੀ ਭੀੜ ਵਧਾਉਣ ਅਤੇ ਰੁਜ਼ਗਾਰ ਦੇ ਮੌਕਿਆਂ ਨੂੰ ਉਤਸ਼ਾਹ ਦੇਣ ਲਈ ਦੇਵਿਕਾ ਨਦੀ ਦੇ ਸੁੰਦਰੀਕਰਨ ਦਾ ਕੰਮ ਯੁੱਧ ਪੱਧਰ ’ਤੇ ਚੱਲ ਰਿਹਾ ਹੈ। ਸ਼ਹਿਰੀ ਵਾਤਾਵਰਣ ਇੰਜੀਨੀਅਰਿੰਗ ਵਿਭਾਗ (ਯੂ.ਈ.ਈ.ਡੀ.) ਵਲੋਂ ਚਲਾਈ ਜਾ ਰਹੀ ਰਾਸ਼ਟਰੀ ਨਦੀ ਸੁਰੱਖਿਆ ਯੋਜਨਾ (ਐੱਨ.ਆਰ.ਸੀ.ਪੀ.) ਦੇ ਅਧੀਨ ‘ਦੇਵਿਕਾ ਰੀਜੁਵੇਨੇਸ਼ਨ ਐਂਡ ਬੀਟੀਫਿਕੇਸ਼ਨ’ ਨਾਮੀ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਦੀ ਅਨੁਮਾਨਤ ਲਾਗਤ 190 ਕਰੋੜ ਰੁਪਏ ਹੈ।
ਇਹ ਵੀ ਪੜ੍ਹੋ : ਦੇਸ਼ ’ਚ ਮੁੜ ਵਧੇ ਕੋਰੋਨਾ ਦੇ ਮਾਮਲੇ, ਇੰਨੇ ਨਵੇਂ ਮਾਮਲੇ ਆਏ ਸਾਹਮਣੇ
ਵਿਸ਼ੇਸ਼ ਰੂਪ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਰਵਰੀ 2019 ’ਚ ਐੱਨ.ਆਰ.ਸੀ.ਪੀ. ਦੇ ਅਧੀਨ ਦੇਵਿਕਾ ਅਤੇ ਤਵੀ ਨਦੀਆਂ ਦੇ ਪ੍ਰਦੂਸ਼ਣ ਨੂੰ ਘੱਟ ਕਰਨ ਦੇ ਮਕਸਦ ਨਾਲ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਇਸ ਸਾਲ ਦੀ ਸ਼ੁਰੂਆਤ ’ਚ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਦੇਵਿਕਾ ਰੀਜੁਵੇਨੇਸ਼ਨ ਪ੍ਰਾਜੈਕਟ ਸਥਾਨ ਦਾ ਦੌਰਾ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਜੰਮੂ ਕਸ਼ਮੀਰ ’ਚ ਦੇਵਿਕਾ ਨਦੀ ਰਾਸ਼ਟਰੀ ਪ੍ਰਾਜੈਕਟ ਸਾਡੇ ਸਮੂਹਕ ਮਾਣ ਅਤੇ ਵਿਸ਼ਵਾਸ ਨੂੰ ਦਰਸਾਏਗੀ ਅਤੇ ਉੱਤਰ ਭਾਰਤ ’ਚ ਆਪਣੀ ਤਰ੍ਹਾਂ ਦਾ ਇਹ ਪਹਿਲਾ ਪ੍ਰਾਜੈਕਟ ਹੋਵੇਗਾ। ਪਿਛਲੇ ਸਾਲ ਜੂਨ ’ਚ ਡਾ. ਸਿੰਘ ਨੇ ਊਧਮਪੁਰ ’ਚ ਦੇਵਿਕਾ ਬਰਿੱਜ ਦਾ ਉਦਘਾਟਨ ਵੀ ਕੀਤਾ ਸੀ। ਆਵਾਜਾਈ ਦੀ ਭੀੜ ਨਾਲ ਨਜਿੱਠਣ ਤੋਂ ਇਲਾਵਾ ਪੁਲ ਫ਼ੌਜ ਦੇ ਕਾਫ਼ਲੇ ਅਤੇ ਵਾਹਨਾਂ ਦੀ ਸੁਰੱਖਿਆ ਮਾਰਗ ’ਚ ਮਦਦ ਕਰਨ ਲਈ ਵੀ ਹੈ। ਸਥਾਨਕ ਲੋਕਾਂ ਨੇ ਸਰਕਾਰ ਅਤੇ ਸੰਬੰਧਤ ਅਧਿਕਾਰੀਆਂ ਦੀ ਸ਼ਲਾਘਾ ਕੀਤੀ ਹੈ, ਜਿਨ੍ਹਾਂ ਨੇ ਇਹ ਕੰਮ ਕੀਤਾ ਹੈ।
ਇਹ ਵੀ ਪੜ੍ਹੋ : ਭਾਜਪਾ ’ਚ ਸ਼ਾਮਲ ਹੋਏ ਮਨਜਿੰਦਰ ਸਿੰਘ ਸਿਰਸਾ
ਊਧਮਪੁਰ ਵਾਸੀ ਰੋਹਿਤ ਸੇਠੀ ਨੇ ਕਿਹਾ,‘‘ਸੁੰਦਰੀਕਰਨ ਕੰਮ ਸੈਲਾਨੀਆਂ ਨੂੰ ਮੰਤਰਮੁਗਧ ਕਰ ਦੇਵੇਗਾ। ਊਧਮਪੁਰ ’ਚ ਵੀ ਸੈਲਾਨੀਆਂ ਦੀ ਗਿਣਤੀ ਵਧੇਗੀ, ਕਿਉਂਕਿ ਲੋਕ ਦੇਵਿਕਾ ਨਦੀ ਨੂੰ ਦੇਖਣੇ ਆਉਣਗੇ, ਜਿਵੇਂ ਲੋਕ ਪਵਿੱਤਰ ਗੰਗਾ ਨਦੀ ਲਈ ਹਰਿਦੁਆਰ ਜਾਂਦੇ ਹਨ। ਇੱਥੇ ਇਕ ਵਿਸ਼ਾਲ ਸ਼ਿਵ ਮੂਰਤੀ ਦੀ ਸਥਾਪਨਾ ਕੀਤੀ ਗਈ ਹੈ।’’ ਇਕ ਹੋਰ ਸਥਾਨਕ ਸੁਨੀਲ ਪਾਰੋਚ ਨੇ ਕਿਹਾ,‘‘ਦੇਵਿਕਾ ਘਾਟ ਦਾ ਦੌਰਾ ਕਰਨ ਤੋਂ ਬਾਅਦ, ਮੈਨੂੰ ਲੱਗਾ ਕਿ ਮੈਂ ਊਧਮਪੁਰ ’ਚ ਨਹੀਂ ਸਗੋਂ ਹਰਿਦੁਆਰ ’ਚ ਹਾਂ। ਇਸ ਸੁੰਦਰੀਕਰਨ ਕੰਮ ਕਾਰਨ, ਇੱਥੇ ਸੈਲਾਨੀਆਂ ਦੀ ਗਿਣਤੀ ਵਧੇਗੀ। ਸਥਾਨਕ ਲੋਕਾਂ ਅਤੇ ਨੌਜਵਾਨਾਂ ਨੂੰ ਵੀ ਰੁਜ਼ਗਾਰ ਮਿਲੇਗਾ।’’
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈੰਟ ਬਾਕਸ ’ਚ ਦਿਓ ਜਵਾਬ