ਨਦੀ ਦੇ ਕੰਢੇ ਅੰਤਿਮ ਸੰਸਕਾਰ, ਫਿਰ ਅਚਾਨਕ ਬਲਦੀ ਚਿਖਾ ਨੂੰ ਚੁੱਕ ਕੇ ਭੱਜੇ ਲੋਕ

Saturday, Mar 01, 2025 - 01:01 PM (IST)

ਨਦੀ ਦੇ ਕੰਢੇ ਅੰਤਿਮ ਸੰਸਕਾਰ, ਫਿਰ ਅਚਾਨਕ ਬਲਦੀ ਚਿਖਾ ਨੂੰ ਚੁੱਕ ਕੇ ਭੱਜੇ ਲੋਕ

ਹਮੀਰਪੁਰ- ਹਿਮਾਚਲ ਪ੍ਰਦੇਸ਼ 'ਚ ਪਿਛਲੇ ਤਿੰਨ ਦਿਨਾਂ ਤੋਂ ਮੋਹਲੇਧਾਰ ਮੀਂਹ ਅਤੇ ਬਰਫ਼ਬਾਰੀ ਕਾਰਨ ਤਬਾਹੀ ਮਚੀ ਹੋਈ ਹੈ। ਮੀਂਹ ਕਾਰਨ ਹੇਠਲੇ ਇਲਾਕਿਆਂ ਵਿਚ ਹਾਲਾਤ ਜ਼ਿਆਦਾ ਬੱਦਤਰ ਬਣੇ ਹੋਏ ਹਨ। 583 ਸੜਕਾਂ 'ਤੇ ਆਵਾਜਾਈ ਬੰਦ ਹੋ ਗਈ ਹੈ। ਉੱਥੇ ਹੀ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ 'ਚ ਵਿਆਸ ਨਦੀ ਦੇ ਕੰਢੇ ਕੁਝ ਲੋਕ ਲਾਸ਼ ਦਾ ਅੰਤਿਮ ਸੰਸਕਾਰ ਕਰ ਰਹੇ ਸਨ। ਇਸ ਦੌਰਾਨ ਅਚਾਨਕ ਨਦੀ ਦੇ ਪਾਣੀ ਦਾ ਪੱਧਰ ਵੱਧ ਗਿਆ ਅਤੇ ਉੱਥੇ ਮੌਜੂਦ ਲੋਕਾਂ ਦੀਆਂ ਜਾਨਾਂ ਖ਼ਤਰੇ ਵਿਚ ਪੈ ਗਈਆਂ।

ਇਹ ਵੀ ਪੜ੍ਹੋ-  ਹਰ ਪਾਸੇ ਤਬਾਹੀ; 583 ਸੜਕਾਂ ਬੰਦ, ਬਿਜਲੀ-ਪਾਣੀ ਦੀ ਸਪਲਾਈ ਠੱਪ

ਪਾਣੀ ਇੰਨਾ ਜ਼ਿਆਦਾ ਵੱਧ ਗਿਆ ਬਲਦੀ ਹੋਈ ਚਿਖਾ ਵੀ ਵਹਿਣ ਲੱਗੀ। ਇਸ ਦੌਰਾਨ ਲੋਕਾਂ ਨੇ ਟਰੈਕਟਰ ਦੀ ਮਦਦ ਨਾਲ ਜਿਵੇਂ-ਤਿਵੇਂ ਲੱਕੜਾਂ ਵਿਚੋਂ ਲਾਸ਼ ਨੂੰ ਬਾਹਰ ਕੱਢਿਆ ਅਤੇ ਨਦੀ ਵਿਚੋਂ ਲਾਸ਼ ਨੂੰ ਚੁੱਕ ਕੇ ਬਾਹਰ ਵੱਲ ਨੂੰ ਭੱਜੇ। ਉਨ੍ਹਾਂ ਨੇ ਕਿਸੇ ਹੋਰ ਥਾਂ 'ਤੇ ਅੰਤਿਮ ਸੰਸਕਾਰ ਕਰਨ ਦਾ ਫ਼ੈਸਲਾ ਲਿਆ। ਵਿਆਸ ਨਦੀ ਵਿਚ ਪਾਣੀ ਦੇ ਵਧਦੇ ਪੱਧਰ ਦੌਰਾਨ ਵਾਪਰੀ ਇਸ ਪੂਰੀ ਘਟਨਾ ਨੂੰ ਕਿਸੇ ਨੇ ਆਪਣੇ ਕਮਰੇ 'ਚ ਕੈਦ ਕਰ ਲਿਆ ਅਤੇ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਨਾਦੋਨ ਅਤੇ ਕਾਂਗੜਾ ਜ਼ਿਲ੍ਹੇ ਦੇ ਨਾਲ ਲੱਗਦੇ ਭਦੋਲੀ ਪਿੰਡ ਦੇ ਲੋਕ ਵਿਆਸ ਨਦੀ 'ਚ ਹੀ ਮ੍ਰਿਤਕ ਦੇਹ ਦਾ ਸਸਕਾਰ ਕਰਦੇ ਹਨ।

 

ਇਹ ਵੀ ਪੜ੍ਹੋ- ਗੁਰਦੁਆਰਾ ਸ੍ਰੀ ਮਣੀਕਰਨ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖ਼ਬਰ

ਓਧਰ ਸਬ ਡਿਵੀਜ਼ਨਲ ਮੈਜਿਸਟ੍ਰੇਟ (SDM) ਨਾਇਡੂਨ ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਦੁਪਹਿਰ ਦੀ ਦੱਸੀ ਜਾ ਰਹੀ ਹੈ ਅਤੇ ਪ੍ਰਸ਼ਾਸਨ ਨੂੰ ਇਸ ਬਾਰੇ ਵੀਡੀਓ ਰਾਹੀਂ ਹੀ ਪਤਾ ਲੱਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਇਹ ਪੁਸ਼ਟੀ ਨਹੀਂ ਹੋ ਸਕੀ ਕਿ ਕਿਸ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਸੀ ਕਿਉਂਕਿ ਜਿਸ ਥਾਂ 'ਤੇ ਵੀਡੀਓ ਦਿਖਾਇਆ ਗਿਆ ਹੈ ਉਹ ਕਾਂਗੜਾ ਜ਼ਿਲ੍ਹੇ ਦੀ ਹੱਦ 'ਚ ਆਉਂਦਾ ਹੈ, ਫਿਰ ਵੀ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Tanu

Content Editor

Related News