ਇਕੋ ਦਿਨ ਸੇਵਾਮੁਕਤ ਹੋ ਕੇ ਘਰ ਪਰਤੇ ਦੋ ਫ਼ੌਜੀ ਭਰਾ, ਬਣਿਆ ਖੁਸ਼ੀ ਦਾ ਮਾਹੌਲ

Friday, May 02, 2025 - 06:03 PM (IST)

ਇਕੋ ਦਿਨ ਸੇਵਾਮੁਕਤ ਹੋ ਕੇ ਘਰ ਪਰਤੇ ਦੋ ਫ਼ੌਜੀ ਭਰਾ, ਬਣਿਆ ਖੁਸ਼ੀ ਦਾ ਮਾਹੌਲ

ਹਮੀਰਪੁਰ- ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਵਿਧਾਨ ਸਭਾ ਹਲਕੇ ਦੇ ਗ੍ਰਾਮ ਪੰਚਾਇਤ ਬਲੋਹ ਦੇ ਭਰਨੋਟ ਪਿੰਡ ਦੇ ਦੋ ਸਕੇ ਭਰਾ ਇਕੋ ਦਿਨ ਭਾਰਤੀ ਫੌਜ ਤੋਂ ਸੇਵਾਮੁਕਤ ਹੋਏ। ਦੋਵੇਂ ਭਰਾ ਸੇਵਾਮੁਕਤੀ ਤੋਂ ਬਾਅਦ ਸ਼ੁੱਕਰਵਾਰ ਨੂੰ ਆਪਣੇ ਘਰ ਪਹੁੰਚੇ। ਵੱਡਾ ਭਰਾ ਸੂਬੇਦਾਰ ਸੰਸਾਰ ਚੰਦ (30 ਸਾਲ) ਅਤੇ ਛੋਟਾ ਭਰਾ ਹੌਲਦਾਰ ਕਮਲਦੇਵ (26 ਸਾਲ) ਭਾਰਤੀ ਫੌਜ ਵਿਚ ਸੇਵਾ ਨਿਭਾਉਣ ਤੋਂ ਬਾਅਦ ਸੇਵਾਮੁਕਤ ਹੋ ਕੇ ਘਰ ਪਰਤ ਆਏ।

ਸਦਰ ਦੇ ਵਿਧਾਇਕ ਅਸ਼ੀਸ਼ ਸ਼ਰਮਾ ਨੇ ਇਨ੍ਹਾਂ ਦੋਵਾਂ ਸੇਵਾਮੁਕਤ ਫ਼ੌਜੀਆਂ ਦਾ ਉਨ੍ਹਾਂ ਦੇ ਘਰ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ। ਤੁਹਾਨੂੰ ਦੱਸ ਦੇਈਏ ਕਿ ਇਸ ਪਰਿਵਾਰ ਦੀਆਂ ਚਾਰ ਪੀੜ੍ਹੀਆਂ ਭਾਰਤੀ ਫੌਜ 'ਚ ਸੇਵਾ ਨਿਭਾ ਰਹੀਆਂ ਹਨ। ਦੋਵਾਂ ਸੇਵਾਮੁਕਤ ਭਰਾਵਾਂ ਦੇ ਦਾਦਾ, ਪਿਤਾ, ਤਿੰਨੋਂ ਭਰਾ ਫੌਜ ਵਿਚ ਰਹਿ ਚੁੱਕੇ ਹਨ ਅਤੇ ਭਤੀਜਾ ਵੀ ਭਾਰਤੀ ਫੌਜ ਵਿਚ ਸੇਵਾ ਨਿਭਾ ਰਿਹਾ ਹੈ।


author

Tanu

Content Editor

Related News