ਮੰਦਰ ਦੀ ਪਰਿਕਰਮਾ ਲਈ ਬਜ਼ਿਦ ਸ਼ੰਕਰਾਚਾਰੀਆ ਨੂੰ ਪੁਲਸ ਨੇ ਰੋਕਿਆ, ਛਾਉਣੀ ’ਚ ਤਬਦੀਲ ਹੋਇਆ ਸ਼੍ਰੀ ਵਿਦਿਆ ਮੱਠ
Tuesday, Jan 30, 2024 - 09:18 AM (IST)
ਵਾਰਾਣਸੀ (ਇੰਟ.) - ਸ਼ੰਕਰਾਚਾਰੀਆ ਸਵਾਮੀ ਅਵਿਮੁਕਤੇਸ਼ਵਰਾਨੰਦ ਨੂੰ ਸੋਮਵਾਰ ਕੇਦਾਰਘਾਟ ਸਥਿਤ ਸ਼੍ਰੀ ਵਿਦਿਆਮਠ ਵਿਖੇ ਪੁਲਸ ਨੇ ਰੋਕ ਲਿਆ। ਇਸ ਪਿੱਛੋਂ ਪੁਲਸ ਅਤੇ ਮੱਠ ਦੇ ਲੋਕਾਂ ਦਰਮਿਆਨ ਕਾਫੀ ਧੱਕਾਮੱੁਕੀ ਹੋਈ। ਪੂਰਾ ਇਲਾਕਾ ਪਲਾਂ ’ਚ ਹੀ ਪੁਲਸ ਛਾਉਣੀ ਵਿੱਚ ਤਬਦੀਲ ਹੋ ਗਿਅਾ।
ਅਸਲ ’ਚ ਸ਼ੰਕਰਾਚਾਰੀਆ ਸਵਾਮੀ ਅਵਿਮੁਕਤੇਸ਼ਵਰਾਨੰਦ ਨੇ ਮੂਲ ਕਾਸ਼ੀ ਵਿਸ਼ਵਨਾਥ ਮੰਦਰ ਦੀ ਸੋਮਵਾਰ ਪਰਿਕਰਮਾ ਕਰਨ ਦਾ ਐਲਾਨ ਕੀਤਾ ਸੀ। ਪੁਲਸ ਪ੍ਰਸ਼ਾਸਨ ਉਨ੍ਹਾਂ ਨੂੰ ਪਰਿਕਰਮਾ ਨਾ ਕਰਨ ਲਈ ਮਨਾਉਣ ਦੀ ਕੋਸ਼ਿਸ਼ ਕਰਦਾ ਰਿਹਾ।
ਇਹ ਵੀ ਪੜ੍ਹੋ : Richest Person: Elon Musk ਨੂੰ ਪਛਾੜ ਕੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਬਰਨਾਰਡ ਅਰਨੌਲਟ
ਏ. ਸੀ. ਪੀ. ਅਵਧੇਸ਼ ਪਾਂਡੇ ਨੇ ਕਿਹਾ ਕਿ ਸਵਾਮੀ ਜੀ ਨਾਲ ਗੱਲਬਾਤ ਹੋਈ। ਉਨ੍ਹਾਂ ਨੂੰ ਬੇਨਤੀ ਕੀਤੀ ਗਈ ਕਿ ਅਜੇ ਤੱਕ ਕੋਈ ਲਿਖਤੀ ਅਦਾਲਤੀ ਹੁਕਮ ਨਹੀਂ ਆਇਆ। ਸਥਿਤੀ ਨਾਜ਼ੁਕ ਹੈ ਅਤੇ ਧਾਰਾ 144 ਵੀ ਲਾਈ ਗਈ ਹੈ, ਇਸ ਲਈ ਉਨ੍ਹਾਂ ਨੂੰ ਬਾਬਾ ਵਿਸ਼ਵਨਾਥ ਦੀ ਹੀ ਪੂਜਾ ਕਰਨੀ ਚਾਹੀਦੀ ਹੈ।
ਇਸ ਤੋਂ ਪਹਿਲਾਂ ਵੀ ਸਵਾਮੀ ਅਵਿਮੁਕਤੇਸ਼ਵਰਾਨੰਦ ਨੇ ਗਿਆਨਵਾਪੀ ’ਚ ਮਿਲੇ ਕਥਿਤ ਸ਼ਿਵਲਿੰਗ ਦੀ ਪੂਜਾ ਕਰਨ ਦੀ ਗੱਲ ਕਹੀ ਸੀ। ਸੋਮਵਾਰ ਸਵਾਮੀ ਅਵਿਮੁਕਤੇਸ਼ਵਰਾਨੰਦ ਅੜ ਗਏ ਅਤੇ ਮਸਜਿਦ ਵੱਲ ਜਾਣ ਲੱਗੇ। ਇਸ ਕਾਰਨ ਪੁਲਸ ਨੇ ਉਨ੍ਹਾਂ ਨੂੰ ਮੱਠ ਦੇ ਨੇੜੇ ਹੀ ਰੋਕ ਲਿਆ। ਇਸ ਦੇ ਵਿਰੋਧ ’ਚ ਸਵਾਮੀ ਅਵਿਮੁਕਤੇਸ਼ਵਰਾਨੰਦ ਆਸ਼ਰਮ ’ਚ ਹੀ ਅੰਨ-ਜਲ ਛੱਡ ਦਿੱਤਾ।
ਇਹ ਵੀ ਪੜ੍ਹੋ : ਗਰੀਬਾਂ ਦਾ ਪੱਕਾ ਮਕਾਨ ਬਣਾਉਣ ਦਾ ਸੁਪਨਾ ਹੋਵੇਗਾ ਪੂਰਾ, ਕੇਂਦਰ ਸਰਕਾਰ ਲਿਆ ਸਕਦੀ ਹੈ ਨਵੀਂ ਆਵਾਸ ਯੋਜਨਾ
ਦੱਸਣਯੋਗ ਹੈ ਕਿ ਇਸ ਮਾਮਲੇ ਵਿੱਚ ਸਵਾਮੀ ਅਵਿਮੁਕਤੇਸ਼ਵਰਾਨੰਦ ਨੇ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ਦੀ ਸੁਣਵਾਈ ਵਾਰਾਣਸੀ ਜ਼ਿਲਾ ਅਦਾਲਤ ਵਿੱਚ ਚੱਲ ਰਹੀ ਹੈ। ਸੋਮਵਾਰ ਨੂੰ ਪੁਲਸ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਕੇਦਾਰ ਮੱਠ ’ਚ ਹੀ ਰੋਕ ਲਿਆ ਸੀ।
ਪੁਲਸ ਨਾਲ ਝੜਪ
ਇਸ ਦੌਰਾਨ ਵੱਡੀ ਗਿਣਤੀ ’ਚ ਇਕੱਠੇ ਹੋਏ ਸੰਤਾਂ ਅਤੇ ਪੁਲਸ ਪ੍ਰਸ਼ਾਸਨ ਵਿਚਾਲੇ ਹੱਥੋਪਾਈ ਵੀ ਹੋਈ। ਸਵਾਮੀ ਅਵਿਮੁਕਤੇਸ਼ਵਰਾਨੰਦ ਇਸ ਗੱਲ ’ਤੇ ਬਜ਼ਿਦ ਸਨ ਕਿ ਉਹ ਪਰਿਕਰਮਾ ਲਈ ਜਾਣਗੇ। ਪ੍ਰਸ਼ਾਸਨ ਸਾਨੂੰ ਸਾਡੇ ਧਰਮ ਦੀ ਪਾਲਣਾ ਕਰਨ ਤੋਂ ਕਿਵੇਂ ਰੋਕ ਸਕਦਾ ਹੈ?
ਇਹ ਵੀ ਪੜ੍ਹੋ : ਸੋਨੇ-ਚਾਂਦੀ ਦੇ ਧਾਗਿਆਂ ਨਾਲ ਬਣੀ 'ਭਗਵਾਨ ਰਾਮ' ਦੀ ਪੌਸ਼ਾਕ, ਜਾਣੋ ਕਿਸ ਨੇ ਤੇ ਕਿਵੇਂ ਬਣਾਇਆ ਇਹ ਖ਼ਾਸ ਪਹਿਰਾਵਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8