ਅਜਬ-ਗਜ਼ਬ: ਇੰਦੌਰ ’ਚ ਦਿਸਿਆ ਅਨੋਖ਼ਾ ਨਜ਼ਾਰਾ, ਕੂਲਰਾਂ ਨਾਲ ਨਿਕਲੀ ਬਾਰਾਤ
Friday, Jun 16, 2023 - 12:35 AM (IST)
ਇੰਦੌਰ (ਭਾਸ਼ਾ)– ਇੰਦੌਰ ਦੇ ਇਕ ਹੋਟਲ ਮਾਲਕ ਨੇ ਆਪਣੇ ਵਿਆਹ ਵਿਚ ਸ਼ਾਮਲ ਮਹਿਮਾਨਾਂ ਨੂੰ ਭਿਆਨਕ ਗਰਮੀ ਤੋਂ ਬਚਾਉਣ ਲਈ ਬਾਰਾਤ ਵਿਚ ਚੱਲਦੇ ਕੂਲਰਾਂ ਦਾ ਇੰਤਜ਼ਾਮ ਕੀਤਾ। ਇਸ ਅਨੋਖੀ ਬਾਰਾਤ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਗੁਜਰਾਤ ਪਹੁੰਚਿਆ ਚੱਕਰਵਾਤ 'ਬਿਪਰਜੋਏ', ਝੱਖੜ-ਤੂਫ਼ਾਨ ਨਾਲ ਤੇਜ਼ ਬਾਰਿਸ਼; ਅੱਧੀ ਰਾਤ ਤੱਕ ਮਚਾਏਗਾ ਤਬਾਹੀ!
ਰਾਜਬਾੜਾ ਖੇਤਰ ਵਿਚ ਇਕ ਹੋਟਲ ਚਲਾਉਣ ਵਾਲੇ ਸੁਧਾਂਸ਼ੂ ਰਘੁਵੰਸ਼ੀ ਨੇ ਵੀਰਵਾਰ ਨੂੰ ਦੱਸਿਆ ਕਿ ਇੰਦੌਰ ਵਿਚ ਇਨ੍ਹੀਂ ਦਿਨੀਂ ਭਿਆਨਕ ਗਰਮੀ ਪੈ ਰਹੀ ਹੈ। ਮੇਰੀ ਬਾਰਾਤ ਵਿਚ ਸ਼ਾਮਲ ਮਹਿਮਾਨਾਂ ਨੂੰ ਗਰਮੀ ਤੋਂ ਪ੍ਰੇਸ਼ਾਨੀ ਨਾ ਹੋਵੇ ਅਤੇ ਉਹ ਆਰਾਮ ਨਾਲ ਡਾਂਸ ਕਰ ਸਕਣ, ਇਸ ਲਈ ਮੈਂ ਬਾਰਾਤ ਵਿਚ ਟਰਾਲੀ ’ਤੇ ਚੱਲਣ ਵਾਲੇ 11 ਵੱਡੇ ਕੂਲਰਾਂ ਦਾ ਇੰਤਜ਼ਾਮ ਕੀਤਾ ਸੀ।
ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਘਰ ਜਾ ਵੜੇ 2 ਅਣਪਛਾਤੇ ਵਿਅਕਤੀ, 'ਮਾਸਟਰ' ਬੈੱਡਰੂਮ 'ਚ ਕੀਤੀ ਫ਼ਰੋਲਾ-ਫ਼ਰਾਲੀ
ਉਨ੍ਹਾਂ ਦੱਸਿਆ ਕਿ ਸ਼ਹਿਰ ਵਿਚ 7 ਜੂਨ ਨੂੰ ਨਿਕਲੀ ਉਨ੍ਹਾਂ ਦੀ ਬਾਰਾਤ ਨੇ ਲਗਭਗ 1.5 ਕਿਲੋਮੀਟਰ ਦਾ ਰਸਤਾ ਤੈਅ ਕੀਤਾ ਅਤੇ ਇਸ ਵਿਚ ਲਗਭਗ 400 ਮਹਿਮਾਨ ਸ਼ਾਮਲ ਹੋਏ। ਰਘੁਵੰਸ਼ੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਬਾਰਾਤ ਰਾਜਬਾੜਾ ਚੌਰਾਹੇ ਤੋਂ ਲੰਘੀ ਤਾਂ ਕਿਸੇ ਸਥਾਨਕ ਵਿਅਕਤੀ ਨੇ ਆਪਣੇ ਘਰ ਦੀ ਛੱਤ ਤੋਂ ਇਸ ਦੀ ਵੀਡੀਓ ਬਣਾਈ ਅਤੇ ਇਸ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।