ਰਾਹੁਲ ਨੂੰ ''ਨਰਵਸ'' ਕਹਿਣ ''ਤੇ ਭਾਜਪਾ ਦਾ ਤੰਜ਼, ਕਾਂਗਰਸ ਨੇ ਕਿਹਾ- ''ਮੁਆਫ਼ੀ ਮੰਗ ਓਬਾਮਾ''

11/13/2020 5:02:07 PM

ਨਵੀਂ ਦਿੱਲੀ- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਲੈ ਕੇ ਇਕ ਕਿਤਾਬ 'ਚ ਜ਼ਿਕਰ ਕੀਤਾ ਹੈ। ਜਿਸ ਤੋਂ ਬਾਅਦ ਭਾਰਤ 'ਚ ਕਾਂਗਰਸ ਸਮਰਥਕਾਂ ਨੇ ਨਾਰਾਜ਼ਗੀ ਜਤਾਈ ਹੈ। ਬਰਾਕ ਓਬਾਮਾ ਨੇ ਆਪਣੇ ਕਿਤਾਬੀ ਯਾਦਗੀਰੀ 'ਏ ਪ੍ਰਾਮਿਸਡ ਲੈਂਡ' 'ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਬਾਰੇ ਟਿੱਪਣੀ ਕੀਤੀ ਹੈ। ਇਸ ਕਿਤਾਬ 'ਚ ਰਾਹੁਲ ਗਾਂਧੀ ਬਾਰੇ ਲਿਖਦੇ ਹੋਏ ਓਬਾਮਾ ਨੇ ਲਿਖਿਆ ਹੈ,''ਰਾਹੁਲ ਗਾਂਧੀ 'ਨਰਵਸ ਅਤੇ ਬੇਡੌਲ ਗੁਣਵੱਤਾ' ਵਾਲੇ ਨੇਤਾ ਹਨ। ਉਨ੍ਹਾਂ ਦੀ ਇਸ ਟਿੱਪਣੀ ਨੂੰ ਲੈ ਕੇ ਹੁਣ ਭਾਜਪਾ ਨੇ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਣਾ ਸ਼ੁਰੂ ਕਰ ਦਿੱਤਾ ਹੈ।

PunjabKesari

ਇਹ ਵੀ ਪੜ੍ਹੋ : ਰਾਹੁਲ ਗਾਂਧੀ ਨੂੰ ਲੈ ਕੇ ਕੀ ਸੋਚਦੇ ਹਨ ਸਾਬਕਾ ਅਮਰੀਕੀ ਰਾਸ਼ਟਰਪਤੀ ਓਬਾਮਾ, ਕਿਤਾਬ 'ਚ ਕੀਤਾ ਜ਼ਿਕਰ

ਉੱਥੇ ਹੀ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ, ਗਿਰੀਰਾਜ ਸਿੰਘ ਨੇ ਵੀ ਰਾਹੁਲ 'ਤੇ ਹਮਲਾ ਕੀਤਾ ਹੈ। ਇਸ ਦੌਰਾਨ ਇਕ ਕਾਂਗਰਸ ਸੰਸਦ ਮੈਂਬਰ ਨੇ ਤਾਂ ਬਰਾਕ ਓਬਾਮਾ ਨੂੰ ਟਵਿੱਟਰ 'ਤੇ ਅਨਫੋਲੋਅ ਵੀ ਕਰ ਦਿੱਤਾ ਹੈ। ਉੱਥੇ ਹੀ ਟਵਿੱਟਰ 'ਤੇ ਵੀ 'ਮੁਆਫ਼ੀ ਮੰਗ ਓਬਾਮਾ' ਦਾ ਹੈੱਸ਼ਟੈਗ ਚਲਣਾ ਸ਼ੁਰੂ ਹੋ ਗਿਆ ਹੈ। ਕਾਂਗਰਸ ਸਮਰਥਕਾਂ ਨੇ ਇਸ ਨੂੰ ਇਕ ਮੁਹਿੰਮ ਦਾ ਰੂਪ ਦੇ ਦਿੱਤਾ ਹੈ ਅਤੇ ਓਬਾਮਾ ਤੋਂ ਮੁਆਫ਼ੀ ਮੰਗਣ ਲਈ ਕਿਹਾ ਜਾ ਰਿਹਾ ਹੈ। 

ਇਹ ਵੀ ਪੜ੍ਹੋ : ਦੀਵਾਲੀ ਮੌਕੇ ਬੁਝਿਆ ਘਰ ਦਾ ਚਿਰਾਗ, ਜੋਤ ਜਗਾ ਕੇ ਵਾਪਸ ਆ ਰਹੇ ਨੌਜਵਾਨ ਨਾਲ ਵਾਪਰਿਆ ਦਰਦਨਾਕ ਹਾਦਸਾ

ਰਾਹੁਲ ਗਾਂਧੀ 'ਤੇ ਹਮਲਾ ਕਰਦੇ ਹੋਏ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਹੈ ਕਿ ਕਿਸੇ ਦੀਆਂ ਬੇਵਕੂਫੀਆਂ ਦੇ ਚਰਚੇ ਅੰਤਰਰਾਸ਼ਟਰੀ ਹੋਣ ਜਾਣ ਤਾਂ ਇੰਨਾ ਹੀ ਕਹਿ ਸਕਦੇ ਹਾਂ ਕਿ ਅੱਜ-ਕੱਲ ਉਨ੍ਹਾਂ ਦੀ ਬੇਵਕੂਫ਼ੀ ਦੇ ਚਰਚੇ ਹਰ ਜ਼ੁਬਾਨ 'ਤੇ ਹਨ ਅਤੇ ਸਾਰਿਆਂ ਨੂੰ ਪਤਾ ਹੈ, ਸਾਰਿਆਂ ਨੂੰ ਖ਼ਬਰ ਹੋ ਗਈ। ਉਨ੍ਹਾਂ ਨੇ ਕਿਹਾ ਕਿ ਇੰਨਾ ਹੀ ਕਹਿ ਸਕਦੇ ਹਾਂ ਹੋਰ ਕੀ ਕਹੀਏ।


DIsha

Content Editor

Related News