ਬੈਂਕਾਂ ''ਚ ਸ਼ੁੱਕਰਵਾਰ ਨੂੰ ਛੁੱਟੀ ਦਾ ਐਲਾਨ
Friday, Mar 28, 2025 - 06:42 PM (IST)

ਨਵੀਂ ਦਿੱਲੀ, ਦੇਸ਼ ਦੇ ਕੁਝ ਸੂਬਿਆਂ ਅੰਦਰ 28 ਮਾਰਚ 2025 ਸ਼ੁੱਕਰਵਾਰ ਨੂੰ ਬੈਂਕ ਬੰਦ ਰਹਿਣਗੇ। ਜੇਕਰ ਤੁਸੀਂ ਬੈਂਕ ਨਾਲ ਸੰਬੰਧਤ ਕੋਈ ਕੰਮ ਕਰਨਾ ਹੈ ਤਾਂ RBI ਵਲੋਂ ਜਾਰੀ ਕੀਤੀ ਗਈ ਸੂਚੀ ਨੂੰ ਜ਼ਰੂਰ ਦੇਖ ਲੈਣਾ ਚਾਹੀਦਾ ਹੈ। ਕਿਉਂਕਿ ਆਉਣ ਵਾਲੇ ਕੁਝ ਦਿਨਾਂ ਤਾਂ ਹੋ ਸਕਦਾ ਹੈ ਕਿ ਹਾਲੇ ਬੈਂਕ ਨਾ ਖੁੱਲ੍ਹਣ।
ਬੈਂਕ ਕਦੋਂ-ਕਦੋਂ ਬੰਦ ਰਹਿਣਗੇ ਤਹਾਨੂੰ ਇਹ ਵੀ ਜਾਣਕਾਰੀ ਦੇਵਾਂਗੇ ਪਰ ਉਸ ਤੋਂ ਪਹਿਲਾਂ ਤਹਾਨੂੰ ਦੱਸ ਦਿੰਦੇ ਹਾਂ ਕਿ ਕਲ ਸ਼ੁੱਕਰਵਾਰ ਨੂੰ ਆਖਿਰ ਬੈਂਕਾਂ ਅੰਦਰ ਛੁੱਟੀ ਕਿਉਂ ਤੇ ਕਿਥੇ-ਕਿਥੇ ਐਲਾਨੀ ਗਈ ਹੈ।
ਆਰਬੀਆਈ ਵੱਲੋਂ ਜਾਰੀ ਕੀਤੀ ਗਈ ਸੂਚੀ ਦੇ ਅਨੁਸਾਰ, ਜੰਮੂ ਅਤੇ ਸ਼੍ਰੀਨਗਰ ਦੇ ਸਾਰੇ ਨਿੱਜੀ ਅਤੇ ਸਰਕਾਰੀ ਬੈਂਕ 28 ਮਾਰਚ ਨੂੰ ਬੰਦ ਰਹਿਣਗੇ। ਮੁਸਲਿਮ ਭਾਈਚਾਰੇ ਦੇ ਲੋਕ ਆਉਣ ਵਾਲੇ ਸ਼ੁੱਕਰਵਾਰ ਨੂੰ ਆਖਰੀ ਜੁਮਾ ਸ਼ੁੱਕਰਵਾਰ ਵਜੋਂ ਮਨਾਉਣਗੇ। ਜਿਸ ਕਾਰਨ ਜੰਮੂ-ਕਸ਼ਮੀਰ ਵਿੱਚ ਬੈਂਕ ਬੰਦ ਰਹਿਣਗੇ। ਇਸ ਦਿਨ ਲੋਕ ਅੱਲ੍ਹਾ ਅੱਗੇ ਰਹਿਮ ਅਤੇ ਮਾਫ਼ੀ ਲਈ ਪ੍ਰਾਰਥਨਾ ਕਰਦੇ ਹਨ।
ਜੰਮੂ ਅਤੇ ਸ੍ਰੀਨਗਰ ਤੋਂ ਇਲਾਵਾ, ਬਾਕੀ ਸੂਬਿਆਂ ਵਿੱਚ ਨਿੱਜੀ ਅਤੇ ਸਰਕਾਰੀ ਬੈਂਕ ਖੁੱਲ੍ਹੇ ਰਹਿਣਗੇ। ਜਿਸਦਾ ਮਤਲਬ ਹੈ ਕਿ ਤੁਸੀਂ ਇਨ੍ਹਾਂ ਦੋ ਰਾਜਾਂ ਨੂੰ ਛੱਡ ਕੇ ਹਰ ਥਾਂ ਬੈਂਕ ਦੀਆਂ ਸੇਵਾਵਾਂ ਪ੍ਰਾਪਤ ਕਰ ਸਕਦੇ ਹੋ।
ਦੂਜੇ ਪਾਸੇ ਜੇਕਰ ਹੋਰ ਦਿਨਾਂ ਦੀ ਗੱਲ ਕਰੀਏ ਤਾਂ ਦੱਸ ਦਈਏ ਕਿ 30 ਮਾਰਚ ਨੂੰ ਐਤਵਾਰ ਕਾਰਨ ਸਾਰੇ ਬੈਂਕ ਬੰਦ ਰਹਿਣਗੇ। 31 ਮਾਰਚ ਨੂੰ ਈਦ ਹੋਣ ਕਾਰਨ ਲਗਭਗ ਸਾਰੇ ਸੂਬਿਆਂ ਅੰਦਰ ਬੈਂਕ ਬੰਦ ਰਹਿਣਗੇ। ਹਲਾਂਕਿ ਕੁਝ ਸੂਬਿਆਂ ਅੰਦਰ ਇਸ ਦਿਨ ਵੀ ਬੈਂਕ ਖੋਲ੍ਹੇ ਜਾਣ ਦਾ ਐਲਾਨ ਕੀਤਾ ਗਿਆ ਹੈ।