ਕੁੱਲ 9 ਦਿਨ ਲਈ ਬੈਂਕ ਬੰਦ! ਦੇਖੋ ਛੁੱਟੀਆਂ ਦੀ ਪੂਰੀ ਲਿਸਟ
Wednesday, Oct 23, 2024 - 12:24 PM (IST)
ਨੈਸ਼ਨਲ ਡੈਸਕ- ਦੀਵਾਲੀ 30 ਅਤੇ 31 ਅਕਤੂਬਰ ਨੂੰ ਮਨਾਈ ਜਾਵੇਗੀ ਪਰ ਨਵੰਬਰ 'ਚ ਵੀ ਤਿਉਹਾਰਾਂ ਦੀ ਸੂਚੀ ਲੰਬੀ ਹੋਵੇਗੀ। ਇਸ ਸਮੇਂ ਦੌਰਾਨ, ਗੋਵਰਧਨ, ਭਾਈ ਦੂਜ ਅਤੇ ਛੱਠ ਵਰਗੇ ਵੱਡੇ ਤਿਉਹਾਰਾਂ ਦੇ ਮੌਕੇ 'ਤੇ ਵੱਖ-ਵੱਖ ਰਾਜਾਂ 'ਚ ਬੈਂਕਾਂ ਦੀਆਂ ਛੁੱਟੀਆਂ ਰਹਿਣਗੀਆਂ। ਜੇਕਰ ਤੁਹਾਡੇ ਕੋਲ ਬੈਂਕ ਨਾਲ ਸਬੰਧਤ ਕੋਈ ਕੰਮ ਹੈ, ਤਾਂ ਇਹ ਜਾਣਨਾ ਜ਼ਰੂਰੀ ਹੈ ਕਿ ਨਵੰਬਰ 2024 'ਚ ਬੈਂਕ ਕਿਹੜੇ ਦਿਨ ਬੰਦ ਰਹਿਣਗੇ।
ਇਹ ਵੀ ਪੜ੍ਹੋ : ਦੀਵਾਲੀ ਮੌਕੇ ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ, ਸਰਕਾਰ ਨੇ ਲਿਆ ਵੱਡਾ ਫ਼ੈਸਲਾ
ਨਵੰਬਰ 2024 'ਚ ਬੈਂਕ ਦੀਆਂ ਛੁੱਟੀਆਂ
1 ਨਵੰਬਰ 2024 (ਸ਼ੁੱਕਰਵਾਰ)- ਦੀਵਾਲੀ ਦੇ ਮੌਕੇ 'ਤੇ ਬੈਂਕਾਂ ਦੀ ਛੁੱਟੀ।
2 ਨਵੰਬਰ 2024 (ਸ਼ਨੀਵਾਰ)- ਦੀਵਾਲੀ ਦੀ ਵਾਧੂ ਛੁੱਟੀ।
3 ਨਵੰਬਰ 2024 (ਐਤਵਾਰ)- ਭਾਈ ਦੂਜ ਦੇ ਮੌਕੇ 'ਤੇ ਬੈਂਕ ਬੰਦ ਰਹਿਣਗੇ।
9 ਨਵੰਬਰ 2024 (ਸ਼ਨੀਵਾਰ)- ਦੂਜਾ ਸ਼ਨੀਵਾਰ, ਬੈਂਕ ਬੰਦ।
10 ਨਵੰਬਰ 2024 (ਐਤਵਾਰ)- ਹਫ਼ਤਾਵਾਰੀ ਛੁੱਟੀ।
15 ਨਵੰਬਰ 2024 (ਸ਼ੁੱਕਰਵਾਰ)- ਗੁਰੂ ਨਾਨਕ ਜਯੰਤੀ 'ਤੇ ਬੈਂਕ ਛੁੱਟੀ।
17 ਨਵੰਬਰ 2024 (ਐਤਵਾਰ)- ਹਫ਼ਤਾਵਾਰੀ ਛੁੱਟੀ।
23 ਨਵੰਬਰ 2024 (ਸ਼ਨੀਵਾਰ)- ਚੌਥਾ ਸ਼ਨੀਵਾਰ, ਬੈਂਕ ਬੰਦ।
24 ਨਵੰਬਰ 2024 (ਐਤਵਾਰ)- ਹਫ਼ਤਾਵਾਰੀ ਛੁੱਟੀ।
ਇਹ ਵੀ ਪੜ੍ਹੋ : ਟਰੇਨ ਦੀ ਚਾਦਰ ਤੇ ਕੰਬਲ ਲੈਣ ਤੋਂ ਪਹਿਲਾਂ ਪੜ੍ਹ ਲਓ ਇਹ ਰਿਪੋਰਟ, ਹੋਏ ਹੈਰਾਨ ਕਰਨ ਵਾਲੇ ਖੁਲਾਸੇ
ਛਠ ਤਿਉਹਾਰ 'ਤੇ ਬੰਦ ਰਹਿਣਗੇ ਬੈਂਕ?
ਛੱਠ ਦੇ ਤਿਉਹਾਰ ਮੌਕੇ ਬੈਂਕਾਂ ਦੀਆਂ ਛੁੱਟੀਆਂ ਰਹਿਣਗੀਆਂ ਪਰ ਇਹ ਛੁੱਟੀ ਸਾਰੇ ਰਾਜਾਂ 'ਚ ਨਹੀਂ ਹੋਵੇਗੀ।
7 ਨਵੰਬਰ 2024 ਨੂੰ ਉੱਤਰ ਪ੍ਰਦੇਸ਼, ਸਿੱਕਮ, ਕਰਨਾਟਕ, ਉੱਤਰਾਖੰਡ, ਗੁਜਰਾਤ, ਮਹਾਰਾਸ਼ਟਰ ਅਤੇ ਰਾਜਸਥਾਨ 'ਚ ਬੈਂਕ ਬੰਦ ਰਹਿਣਗੇ।
8 ਨਵੰਬਰ 2024 ਨੂੰ ਪੱਛਮੀ ਬੰਗਾਲ, ਝਾਰਖੰਡ ਅਤੇ ਬਿਹਾਰ 'ਚ ਛਠ ਤਿਉਹਾਰ ਕਾਰਨ ਬੈਂਕ ਬੰਦ ਰਹਿਣਗੇ।
ਇਹ ਵੀ ਪੜ੍ਹੋ : ਅਨੋਖਾ ਪਿੰਡ, ਜਿੱਥੇ ਇਕ ਵੀ ਘਰ ਨੂੰ ਨਹੀਂ ਲੱਗਾ ਦਰਵਾਜ਼ਾ, ਫਿਰ ਵੀ ਨਹੀਂ ਹੁੰਦੀ ਚੋਰੀ
ਬੈਂਕ ਬੰਦ ਹੋਣ 'ਤੇ ਕੀ ਕਰ ਸਕਦੇ ਹਾਂ?
ਜੇਕਰ ਤੁਹਾਡੇ ਸ਼ਹਿਰ 'ਚ ਬੈਂਕ ਬੰਦ ਹਨ ਤਾਂ ਡਰਾਫਟ ਜਾਂ ਚੈੱਕ ਜਮ੍ਹਾ ਕਰਵਾਉਣ ਵਰਗੀਆਂ ਚੀਜ਼ਾਂ ਨਹੀਂ ਕੀਤੀਆਂ ਜਾ ਸਕਦੀਆਂ ਪਰ ਹੋਰ ਬੈਂਕਿੰਗ ਸੇਵਾਵਾਂ ਜਿਵੇਂ ਪੈਸੇ ਕੱਢਵਾਉਣ, ਟਰਾਂਜੈਕਸ਼ਨ ਆਦਿ ਲਈ ਏ.ਟੀ.ਐੱਮ. ਅਤੇ ਆਨਲਾਈ ਬੈਕਿੰਗ ਸੇਵਾਵਾਂ ਉਪਲੱਬਧ ਰਹਿਣਗੀਆਂ। ਤੁਸੀਂ ਡੈਬਿਟ ਕਾਰਡ ਨਾਲ ATM ਤੋਂ ਪੈਸੇ ਕਢਵਾ ਸਕਦੇ ਹੋ ਜਾਂ ਆਨਲਾਈਨ ਬੈਂਕਿੰਗ ਰਾਹੀਂ ਪੈਸੇ ਟਰਾਂਸਫਰ ਕਰ ਸਕਦੇ ਹੋ। ਇਸ ਲਈ ਜੇਕਰ ਤੁਸੀਂ ਨਵੰਬਰ 'ਚ ਕੋਈ ਬੈਂਕਿੰਗ ਕੰਮ ਕਰਨਾ ਹੈ, ਤਾਂ ਇਨ੍ਹਾਂ ਛੁੱਟੀਆਂ ਨੂੰ ਧਿਆਨ 'ਚ ਰੱਖਦੇ ਹੋਏ ਆਪਣੇ ਕੰਮ ਦੀ ਯੋਜਨਾ ਬਣਾਓ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8