ਭਾਰਤ ''ਚ ਘੁਸਪੈਠ ਕਰਨ ਦੀ ਫਿਰਾਕ ''ਚ ਬੰਗਲਾਦੇਸ਼ੀ ਅੱਤਵਾਦੀ, ਅਲਰਟ ਮੋਡ ''ਤੇ BSF

Thursday, Aug 08, 2024 - 12:42 PM (IST)

ਭਾਰਤ ''ਚ ਘੁਸਪੈਠ ਕਰਨ ਦੀ ਫਿਰਾਕ ''ਚ ਬੰਗਲਾਦੇਸ਼ੀ ਅੱਤਵਾਦੀ, ਅਲਰਟ ਮੋਡ ''ਤੇ BSF

ਨਵੀਂ ਦਿੱਲੀ- ਬੰਗਲਾਦੇਸ਼ ਵਿਚ ਹਿੰਸਾ ਕਾਰਨ ਇੱਥੇ ਹਾਲਾਤ ਵਿਗੜੇ ਹੋਏ ਹਨ। ਜਿਸ ਤੋਂ ਬਾਅਦ BSF ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਖ਼ੁਫੀਆ ਰਿਪੋਰਟ ਮੁਤਾਬਕ ਬੰਗਲਾਦੇਸ਼ੀ ਅੱਤਵਾਦੀ ਭਾਰਤ ਵਿਚ ਘੁਸਪੈਠ ਕਰਨ ਦੀ ਫਿਰਾਕ ਵਿਚ ਹਨ। ਦਰਅਸਲ ਬੰਗਲਾਦੇਸ਼ ਵਿਚ ਜੋ ਇਸ ਸਮੇਂ ਹਾਲਾਤ ਹਨ, ਉਸ ਨੂੰ ਵੇਖਦੇ ਹੋਏ ਭਾਰਤ-ਬੰਗਲਾਦੇਸ਼ ਬਾਰਡਰ 'ਤੇ ਬੰਗਲਾਦੇਸ਼ੀ ਨਾਗਰਿਕ ਭਾਰਤ ਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦਰਮਿਆਨ ਭੀੜ ਦਾ ਸਹਾਰਾ ਲੈ ਕੇ ਬੰਗਲਾਦੇਸ਼ੀ ਅੱਤਵਾਦੀ ਭਾਰਤ ਵਿਚ ਦਾਖ਼ਲ ਹੋ ਸਕਦੇ ਹਨ। ਇਸ ਦੇ ਚਲਦੇ BSF ਨੂੰ ਵੱਡੇ ਪੱਧਰ 'ਤੇ ਚੌਕੰਨਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ- 'ਰੱਦ ਹੋ ਗਈਆਂ ਸਾਰੀਆਂ ਟਰੇਨਾਂ', ਬੰਗਲਾਦੇਸ਼ 'ਚ ਵਿਗੜੇ ਹਲਾਤਾਂ ਵਿਚਾਲੇ ਭਾਰਤ ਸਰਕਾਰ ਦਾ ਫ਼ੈਸਲਾ

ਸੁਰੱਖਿਆ ਏਜੰਸੀਆਂ ਨੇ ਅਲਰਟ ਜਾਰੀ ਕਰ ਕੇ ਕਿਹਾ ਹੈ ਕਿ ਬੰਗਲਾਦੇਸ਼ ਤੋਂ ਪਾਬੰਦੀਸ਼ੁਦਾ ਇਸਲਾਮੀ ਅੱਤਵਾਦੀ ਸੰਗਠਨ ਜਮਾਤ-ਉਲ-ਮੁਜਾਹੀਦੀਨ ਬੰਗਲਾਦੇਸ਼ ਅਤੇ ਅੰਸਾਰੂਲਾਹ ਬੰਗਲਾ ਟੀਮ ਦੇ ਅੱਤਵਾਦੀਆਂ ਨਾਲ ਹੀ ਦੂਜੇ ਅਪਰਾਧੀਆਂ ਨਾਲ ਉਥੋਂ ਜੇਲ੍ਹਾਂ ਵਿਚੋਂ ਦੌੜ ਗਏ ਹਨ। ਇਹ ਅੱਤਵਾਦੀ ਭਾਰਤ ਵਿਚ ਘੁਸਪੈਠ ਕਰ ਸਕਦੇ ਹਨ। ਦੱਸ ਦੇਈਏ ਕਿ ਸ਼ੇਖ ਹਸੀਨਾ ਦੇ ਅਸਤੀਫਾ ਦੇਣ ਅਤੇ ਭਾਰਤ ਆਉਣ ਮਗਰੋਂ ਮੁਹੰਮਦ ਯੂਨੁਸ ਨੂੰ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੀ ਅਗਵਾਈ ਲਈ ਚੁਣਿਆ ਗਿਆ ਹੈ।

ਇਹ ਵੀ ਪੜ੍ਹੋ- ਬੰਗਲਾਦੇਸ਼ ’ਚ ਜੋ ਹੋ ਰਿਹਾ ਹੈ, ਉਹ ਇੱਥੇ ਵੀ ਹੋ ਸਕਦੈ : ਸਲਮਾਨ ਖੁਰਸ਼ੀਦ

 

ਦੱਸਣਯੋਗ ਹੈ ਕਿ  ਬੰਗਲਾਦੇਸ਼ 1971ਵਿਚ ਆਜ਼ਾਦ ਹੋਇਆ ਸੀ। ਇਸ ਸਾਲ ਹੀ ਉਥੇ 80 ਫ਼ੀਸਦੀ ਕੋਟਾ ਸਿਸਟਮ ਲਾਗੂ ਕੀਤਾ ਗਿਆ। ਬੰਗਲਾਦੇਸ਼ੀ ਅਖ਼ਬਾਰ ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਇਸ 'ਚ ਆਜ਼ਾਦੀ ਘੁਲਾਟੀਆਂ ਦੇ ਬੱਚਿਆਂ ਨੂੰ ਨੌਕਰੀਆਂ 'ਚ 30 ਫ਼ੀਸਦੀ, ਪਛੜੇ ਵਰਗਾਂ ਲਈ 40 ਫ਼ੀਸਦੀ ਅਤੇ ਔਰਤਾਂ ਨੂੰ 10 ਫ਼ੀਸਦੀ ਰਾਖਵਾਂਕਰਨ ਦਿੱਤਾ ਗਿਆ ਹੈ। ਜਨਰਲ ਵਿਦਿਆਰਥੀਆਂ ਲਈ ਸਿਰਫ਼ 20 ਫ਼ੀਸਦੀ ਸੀਟਾਂ ਰੱਖੀਆਂ ਗਈਆਂ ਸਨ। ਪਹਿਲਾਂ ਸਿਰਫ਼ ਆਜ਼ਾਦੀ ਘੁਲਾਟੀਆਂ ਦੇ ਪੁੱਤਰਾਂ-ਧੀਆਂ ਨੂੰ ਹੀ ਰਾਖਵਾਂਕਰਨ ਮਿਲਦਾ ਸੀ। ਹਾਲਾਂਕਿ 2009 ਵਿਚ ਆਜ਼ਾਦੀ ਘੁਲਾਟੀਆਂ ਦੇ ਪੋਤੇ-ਪੋਤੀਆਂ ਨੂੰ ਵੀ ਰਾਖਵਾਂਕਰਨ ਮਿਲਣਾ ਸ਼ੁਰੂ ਹੋ ਗਿਆ। ਇਸ ਨਾਲ ਆਮ ਵਿਦਿਆਰਥੀਆਂ ਦੀ ਨਾਰਾਜ਼ਗੀ ਵਧ ਗਈ। ਇਸ ਨਾਲ ਜਨਰਲ ਵਰਗ ਦੇ ਵਿਦਿਆਰਥੀ ਭੜਕ ਗਏ ਅਤੇ ਸੜਕਾਂ 'ਤੇ ਆ ਗਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Tanu

Content Editor

Related News