''ਏਅਰ ਬਬਲ'' ਵਿਵਸਥਾ ਤਹਿਤ ਇਸ ਤਾਰੀਖ਼ ਤੋਂ ਮੁੜ ਸ਼ੁਰੂ ਹੋਵੇਗੀ ਬੰਗਲਾਦੇਸ਼-ਭਾਰਤ ਲਈ ਉਡਾਣਾਂ

Sunday, Oct 18, 2020 - 01:48 PM (IST)

''ਏਅਰ ਬਬਲ'' ਵਿਵਸਥਾ ਤਹਿਤ ਇਸ ਤਾਰੀਖ਼ ਤੋਂ ਮੁੜ ਸ਼ੁਰੂ ਹੋਵੇਗੀ ਬੰਗਲਾਦੇਸ਼-ਭਾਰਤ ਲਈ ਉਡਾਣਾਂ

ਨੈਸ਼ਨਲ ਡੈਸਕ— ਬੰਗਲਾਦੇਸ਼ ਅਤੇ ਭਾਰਤ ਵਿਚਾਲੇ 28 ਅਕਤੂਬਰ ਤੋਂ 'ਏਅਰ ਬਬਲ' ਵਿਵਸਥਾ ਤਹਿਤ ਜਹਾਜ਼ ਸੇਵਾ ਸ਼ੁਰੂ ਹੋ ਜਾਵੇਗੀ। ਬੰਗਲਾਦੇਸ਼ ਦੇ ਵਿਦੇਸ਼ ਮੰਤਰਾਲਾ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਕੋਰੋਨਾ ਵਾਇਰਸ ਮਹਾਮਾਰੀ ਕਾਰਨ ਦੋਹਾਂ ਦੇਸ਼ਾਂ ਵਿਚਾਲੇ ਕਰੀਬ 8 ਮਹੀਨਿਆਂ ਤੋਂ ਸੰਚਾਰ ਬੰਦ ਸੀ। 

ਬੰਗਲਾਦੇਸ਼ ਵਿਦੇਸ਼ ਮੰਤਰਾਲਾ ਨੇ ਸ਼ਨੀਵਾਰ ਨੂੰ ਦੱਸਿਆ ਕਿ ਦੋ-ਪੱਖੀ ਏਅਰ ਬਬਲ ਪੈਕਟ ਤਹਿਤ ਦੋਹਾਂ ਦੇਸ਼ਾਂ ਦੀ ਏਅਰਲਾਈਨਜ਼ ਕੁਝ ਪਾਬੰਦੀਆਂ ਨਾਲ ਕੌਮਾਂਤਰੀ ਉਡਾਣਾਂ ਸ਼ੁਰੂ ਕਰ ਸਕਦੀਆਂ ਹਨ। ਦੱਸ ਦੇਈਏ ਕਿ ਜੁਲਾਈ ਤੋਂ ਬਾਅਦ ਭਾਰਤ ਨੇ ਅਮਰੀਕਾ, ਬ੍ਰਿਟੇਨ, ਫਰਾਂਸ ਅਤੇ ਜਰਮਨੀ ਸਮੇਤ ਕਈ ਦੇਸ਼ਾਂ ਨਾਲ ਏਅਰ ਬਬਲ ਵਿਵਸਥਾ 'ਤੇ ਕਰਾਰ ਕੀਤਾ ਹੈ। ਅਜਿਹੇ ਵਿਚ ਬੰਗਲਾਦੇਸ਼ ਨੇ ਮੁੜ ਤੋਂ ਉਡਾਣਾਂ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ। ਜਨਵਰੀ 2018 ਤੋਂ ਮਾਰਚ 2019 ਤੱਕ ਲੱਗਭਗ 28,76,000 ਬੰਗਲਾਦੇਸ਼ੀਆਂ ਨੇ ਭਾਰਤ ਦਾ ਸਫਰ ਕੀਤਾ ਅਤੇ ਇਨ੍ਹਾਂ 'ਚੋਂ 10 ਫੀਸਦੀ ਭਾਰਤੀ ਡਾਕਟਰ ਇਲਾਜ ਲਈ ਆਏ। 

ਓਧਰ ਬੰਗਲਾਦੇਸ਼ ਦੇ ਨਾਗਰਿਕ ਹਵਾਬਾਜ਼ੀ ਅਤੇ ਸੈਰ-ਸਪਾਟਾ ਮੰਤਰਾਲਾ ਨੇ ਦੱਸਿਆ ਕਿ ਫਿਲਹਾਲ ਸ਼ੁਰੂਆਤ 'ਚ 3 ਬੰਗਲਾਦੇਸ਼ੀ ਏਅਰਲਾਈਨਜ਼- ਬਿਮਾਨ ਬੰਗਲਾਦੇਸ਼ੀ ਏਅਰਲਾਈਨਜ਼, ਯੂ. ਐੱਸ. ਬੰਗਲਾ ਏਅਰਲਾਈਜ਼, ਨੋਵੋ ਏਅਰ ਇਕ ਹਫ਼ਤੇ ਵਿਚ 28 ਉਡਾਣਾਂ ਸ਼ੁਰੂ ਕਰੇਗੀ ਅਤੇ 5 ਭਾਰਤੀ ਏਅਰਲਾਈਨਜ਼— ਏਅਰ ਇੰਡੀਆ, ਇੰਡੀਗੋ, ਸਪਾਈਸਜੈੱਟ, ਵਿਸਤਾਰਾ ਅਤੇ ਗੋਅ ਏਅਰ ਹਫ਼ਤੇ ਵਿਚ 28 ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ। ਤਿੰਨ ਬੰਗਲਾਦੇਸ਼ ਦੇ ਜਹਾਜ਼, ਬਿਮਾਨ ਢਾਕਾ-ਦਿੱਲੀ ਅਤੇ ਢਾਕਾ ਕੋਲਕਾਤਾ ਮਾਰਗਾਂ 'ਤੇ ਉਡਾਣ ਭਰਨਗੇ। ਉੱਥੇ ਹੀ ਢਾਕਾ-ਚੇਨਈ 'ਤੇ ਯੂ. ਐੱਸ. ਬੰਗਲਾ ਏਅਰਲਾਈਨਜ਼ ਅਤੇ ਢਾਕਾ-ਕੋਲਕਾਤਾ ਮਾਰਗ 'ਤੇ ਨੋਵੋ ਏਅਰ ਉਡਾਣਾਂ ਸ਼ੁਰੂ ਕਰੇਗੀ।

ਭਾਰਤ ਏਅਰਲਾਈਨਜ਼ ਢਾਕਾ-ਦਿੱਲੀ, ਢਾਕਾ-ਕੋਲਕਾਤਾ, ਢਾਕਾ-ਚੇਨਈ ਅਤੇ ਢਾਕਾ-ਮੁੰਬਈ ਮਾਰਗਾਂ 'ਤੇ ਉਡਾਣਾਂ ਸ਼ੁਰੂ ਕਰੇਗੀ। ਖ਼ਬਰਾਂ ਮੁਤਾਬਕ ਦੋਹਾਂ ਦੇਸ਼ਾਂ ਦੇ ਲੱਗਭਗ 5,000 ਯਾਤਰੀ ਯਾਤਰਾ ਕਰ ਸਕਣਗੇ। ਯਾਤਰੀਆਂ ਨੂੰ ਜਹਾਜ਼ ਵਿਚ ਸਵਾਰ ਹੋਣ ਤੋਂ ਪਹਿਲਾਂ ਕੋਵਿਡ-19 ਦੀ ਜਾਂਚ ਕਰਾਉਣੀ ਹੋਵੇਗੀ।


author

Tanu

Content Editor

Related News