ਬਾਂਦੀਪੋਰਾ ਦੇ ਜੰਗਲਾਂ ’ਚ ਮੁਕਾਬਲਾ, ਇਕ ਅੱਤਵਾਦੀ ਢੇਰ

Tuesday, Nov 05, 2024 - 11:33 PM (IST)

ਬਾਂਦੀਪੋਰਾ ਦੇ ਜੰਗਲਾਂ ’ਚ ਮੁਕਾਬਲਾ, ਇਕ ਅੱਤਵਾਦੀ ਢੇਰ

ਜੰਮੂ/ਸ਼੍ਰੀਨਗਰ, (ਅਰੁਣ)– ਉੱਤਰੀ ਕਸ਼ਮੀਰ ਦੇ ਜ਼ਿਲਾ ਬਾਂਦੀਪੋਰਾ ਦੇ ਸਰਹੱਦੀ ਇਲਾਕੇ ਕਟਸੁਨਾ ਦੇ ਸੰਘਣੇ ਜੰਗਲਾਂ ’ਚ ਸੁਰੱਖਿਆ ਫੋਰਸਾਂ ਨੇ ਮੁਕਾਬਲੇ ਦੌਰਾਨ ਇਕ ਅੱਤਵਾਦੀ ਨੂੰ ਢੇਰ ਕਰ ਦਿੱਤਾ, ਜਦੋਂਕਿ ਦੂਜਾ ਅੱਤਵਾਦੀ ਸੁਰੱਖਿਆ ਫੋਰਸਾਂ ਦੇ ਘੇਰੇ ਵਿਚ ਫਸਿਆ ਹੋਇਆ ਹੈ।

ਭਾਰਤੀ ਫੌਜ, ਜੰਮੂ-ਕਸ਼ਮੀਰ ਪੁਲਸ ਤੇ ਸੀ. ਆਰ. ਪੀ. ਐੱਫ. ’ਤੇ ਆਧਾਰਤ ਸੁਰੱਖਿਆ ਫੋਰਸਾਂ ਦੀ ਇਕ ਸਾਂਝੀ ਟੀਮ ਨੂੰ ਇਲਾਕੇ ਵਿਚ 2 ਹਥਿਆਰਬੰਦ ਅੱਤਵਾਦੀਆਂ ਬਾਰੇ ਸੂਚਨਾ ਮਿਲੀ ਜਿਨ੍ਹਾਂ ਦੇ ਵਿਦੇਸ਼ੀ ਹੋਣ ਦਾ ਸ਼ੱਕ ਹੈ। ਖੁਫੀਆ ਜਾਣਕਾਰੀ ਦੇ ਆਧਾਰ ’ਤੇ ਸੁਰੱਖਿਆ ਫੋਰਸਾਂ ਨੇ ਘੇਰਾਬੰਦੀ ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਜਵਾਬੀ ਗੋਲੀਬਾਰੀ ਉਪਰੰਤ ਉੱਥੇ ਮੁਕਾਬਲਾ ਸ਼ੁਰੂ ਹੋ ਗਿਆ, ਜਿਸ ਵਿਚ ਇਕ ਅੱਤਵਾਦੀ ਮਾਰਿਆ ਗਿਆ।

ਇਸ ਵਿਚਾਲੇ ਸੁਰੱਖਿਆ ਫੋਰਸਾਂ ਨੇ ਮੰਗਲਵਾਰ ਨੂੰ ਉੱਤਰੀ ਕਸ਼ਮੀਰ ਦੇ ਜ਼ਿਲਾ ਕੁਪਵਾੜਾ ਦੇ ਹੰਦਵਾੜਾ ਇਲਾਕੇ ’ਚ ਇਕ ਅੱਤਵਾਦੀ ਸਹਿਯੋਗੀ ਆਸ਼ਿਕ ਹੁਸੈਨ ਵਾਸੀ ਸੋਪੋਰ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਕਬਜ਼ੇ ’ਚੋਂ ਹਥਿਆਰ ਤੇ ਗੋਲਾ-ਬਾਰੂਦ ਬਰਾਮਦ ਕੀਤਾ ਹੈ।


author

Rakesh

Content Editor

Related News