ਬਾਲਾਕੋਟ ਤਬਾਹੀ ਲੁਕਾ ਰਿਹੈ ਪਾਕਿ, ਤੀਜੀ ਵਾਰ ਖਾਲੀ ਹੱਥ ਵਾਪਸ ਆਏ ਪੱਤਰਕਾਰ

Saturday, Mar 09, 2019 - 12:32 PM (IST)

ਬਾਲਾਕੋਟ ਤਬਾਹੀ ਲੁਕਾ ਰਿਹੈ ਪਾਕਿ, ਤੀਜੀ ਵਾਰ ਖਾਲੀ ਹੱਥ ਵਾਪਸ ਆਏ ਪੱਤਰਕਾਰ

ਨਵੀਂ ਦਿੱਲੀ— ਪੁਲਵਾਮਾ 'ਚ 14 ਫਰਵਰੀ ਨੂੰ ਸੀ.ਆਰ.ਪੀ.ਐੱਫ. ਦੇ ਕਾਫਲੇ 'ਤੇ ਹੋਏ ਅੱਤਵਾਦੀਆਂ ਹਮਲੇ 'ਚ 40 ਜਵਾਨ ਸ਼ਹੀਦ ਹੋ ਗਏ ਸਨ। 26 ਫਰਵਰੀ ਨੂੰ ਦੇਰ ਰਾਤ ਭਾਰਤ ਨੇ ਇਸ ਦਾ ਬਦਲਾ ਲਿਆ। ਭਾਰਤੀ ਹਵਾਈ ਫੌਜ ਦੇ ਜਹਾਜ਼ ਮਿਰਾਜ ਨੇ ਰਾਤ ਲਗਭਗ 3.30 ਵਜੇ ਬਾਲਾਕੋਟ ਦੇ ਜਾਬਾ 'ਤੇ ਬੰਬ ਸੁੱਟੇ। ਭਾਰਤੀ ਖੁਫੀਆ ਏਜੰਸੀਆਂ ਨੂੰ ਸੂਚਨਾ ਮਿਲੀ ਸੀ ਕਿ ਇਸ ਜਗ੍ਹਾ 'ਤੇ ਜੈਸ਼ ਦੇ ਟਰੇਨਰ, ਕਮਾਂਡਰ ਅਤੇ ਜਿਹਾਦੀ ਵੱਡੀ ਗਿਣਤੀ 'ਚ ਮੌਜੂਦ ਸਨ। ਉੱਥੇ ਹੀ ਬਾਲਾਕੋਟ 'ਚ ਹਮਲੇ ਦੀ ਜਗ੍ਹਾ 'ਤੇ ਪੁੱਜਣ ਦੀ ਕੋਸ਼ਿਸ਼ ਕਰ ਰਹੇ ਵਿਦੇਸ਼ੀ ਮੀਡੀਆ ਦੇ ਪੱਤਰਕਾਰਾਂ ਨੂੰ ਪਾਕਿਸਤਾਨ ਦੇ ਅਧਿਕਾਰੀਆਂ ਨੇ ਤੀਜੀ ਵਾਰ ਵਾਪਸ ਭੇਜ ਦਿੱਤਾ ਹੈ। ਕੌਮਾਂਤਰੀ ਸਮਾਚਾਰ ਏਜੰਸੀ ਦੇ ਪੱਤਰਕਾਰ ਪਿਛਲੇ 9 ਦਿਨਾਂ 'ਚ ਤੀਜੀ ਵਾਰ ਜਾਬਾ ਟਾਪ 'ਤੇ ਪੁੱਜਣ ਦੀ ਕੋਸ਼ਿਸ਼ ਕਰ ਚੁਕੇ ਹਨ ਪਰ ਤਿੰਨੋਂ ਹੀ ਵਾਰ ਪਾਕਿਸਤਾਨ ਅਧਿਕਾਰੀਆਂ ਨੇ ਵਿਦੇਸ਼ੀ ਮੀਡੀਆ ਦੇ ਪੱਤਰਕਾਰਾਂ ਦਾ ਰਸਤਾ ਰੋਕ ਦਿੱਤਾ। ਪਾਕਿਤਾਨੀ ਅਧਿਕਾਰੀਆਂ ਨੇ ਬਾਲਾਕੋਟ 'ਚ ਸਥਿਤ ਜਾਬਾ ਰੋਡ 'ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਪੱਤਰਕਾਰਾਂ ਦੀ ਟੀਮ ਨੂੰ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਉੱਥੇ ਜਾਣ ਤੋਂ ਮਨ੍ਹਾ ਕਰ ਦਿੱਤਾ। 
 

ਕੀ ਲੁੱਕਾ ਰਿਹੈ ਪਾਕਿਸਤਾਨ
ਭਾਰਤ ਦੇ ਵਿਦੇਸ਼ ਸਕੱਤਰ ਵਿਜੇ ਗੋਖਲੇ ਨੇ 27 ਫਰਵਰੀ ਨੂੰ ਕਿਹਾ ਕਿ ਇਸ ਟਰੇਨਿੰਗ ਕੈਂਪ 'ਚ ਲੁਕੇ ਜੈਸ਼ ਦੇ ਅੱਤਵਾਦੀਆਂ ਨੂੰ ਭਾਰਤ ਨੇ ਮਾਰ ਸੁੱਟਿਆ ਹੈ। ਮੀਡੀਆ ਰਿਪੋਰਟਸ ਅਨੁਸਾਰ ਇਨ੍ਹਾਂ ਦੀ ਗਿਣਤੀ 300 ਤੋਂ ਵਧ ਸੀ। ਭਾਰਤ ਦੇ ਹਮਲੇ ਤੋਂ ਬਾਅਦ ਪਾਕਿਸਤਾਨ ਨੇ ਇਸ ਇਲਾਕੇ ਦੇ ਨੇੜੇ-ਤੇੜੇ ਪਹਿਰਾ ਲੱਗਾ ਦਿੱਤਾ ਹੈ ਅਤੇ ਕਿਸੇ ਨੂੰ ਵੀ ਉੱਪਰ ਜਾਣ ਦੀ ਇਜਾਜ਼ਤ ਨਹੀਂ ਹੈ। ਜਾਬਾ ਟਾਪ ਜਾਣ ਵਾਲੇ ਰਸਤੇ 'ਤੇ ਖੜ੍ਹੇ ਪਾਸਿਕਤਾਨ ਦੇ ਅਧਿਕਾਰੀਆਂ ਅਤੇ ਸੁਰੱਖਿਆ ਕਰਮਚਾਰੀਆਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਸੁਰੱਖਿਆ ਕਾਰਨਾਂ ਕਰ ਕੇ ਕਿਸੇ ਨੂੰ ਵੀ ਉੱਥੇ ਨਹੀਂ ਜਾਣ ਦਿੱਤਾ ਜਾ ਰਿਹਾ ਹੈ। ਇਨ੍ਹਾਂ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਭਾਰਤ ਦੀ ਬੰਬਾਰੀ 'ਚ ਕਿਸੇ ਵੀ ਬਿਲਡਿੰਗ ਨੂੰ ਨੁਕਸਾਨ ਨਹੀਂ ਪਹੁੰਚਿਆ ਹੈ ਅਤੇ ਨਾ ਹੀ ਇਸ ਹਮਲੇ 'ਚ ਕਿਸੇ ਦੀ ਜਾਨ ਗਈ ਹੈ। ਇੱਥੇ ਇਸ ਗੱਲ ਦੀ ਚਰਚਾ ਦਿਲਚਸਪ ਹੈ ਕਿ ਜੇਕਰ ਪਾਕਿਸਤਾਨ ਦਾਅਵਾ ਕਰਦਾ ਹੈ ਕਿ ਭਾਰਤ ਦੇ ਹਮਲੇ 'ਚ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ ਹੈ ਤਾਂ ਫਿਰ ਕੌਮਾਂਤਰੀ ਮੀਡੀਆ ਨੂੰ ਉੱਥੇ ਜਾਣ ਦੀ ਮਨ੍ਹਾਹੀ ਕਿਉਂ ਹੈ?
 

2 ਵਾਰ ਵਾਪਸ ਭੇਜਿਆ ਪੱਤਰਕਾਰਾਂ ਨੂੰ
ਜ਼ਿਕਰਯੋਗ ਹੈ ਕਿ ਇਲਾਹਾਬਾਦ 'ਚ ਫੌਜ ਦੇ ਬੁਲਾਰੇ ਨੇ ਵਿਦੇਸ਼ੀ ਮੀਡੀਆ ਨੂੰ ਇਸ ਜਗ੍ਹਾ 2 ਵਾਰ ਲਿਜਾਉਣ ਦਾ ਵਾਅਦਾ ਕੀਤਾ ਸੀ ਪਰ ਦੋਹਾਂ ਵਾਰ ਖਰਾਬ ਮੌਸਮ ਅਤੇ ਦੂਜੀਆਂ ਪਰੇਸ਼ਾਨੀਆਂ ਦਾ ਹਵਾਲਾ ਦੇ ਕੇ ਇਸ ਦੌਰੇ ਨੂੰ ਟਾਲ ਦਿੱਤਾ ਗਿਆ। ਫੌਜ ਬੁਲਾਰੇ ਨੇ ਕਿਹਾ ਕਿ ਸੁਰੱਖਿਆ ਕਾਰਨਾਂ ਕਰ ਕੇ ਕੁਝ ਦਿਨ ਹੋਰ ਇੱਥੇ ਦਾ ਦੌਰਾ ਸੰਭਵ ਨਹੀਂ ਹੋ ਸਕੇਗਾ। ਮੀਡੀਆ ਟੀਮ ਨੇ ਕਿਹਾ ਕਿ ਉਨ੍ਹਾਂ ਨੇ ਲਗਭਗ 100 ਮੀਟਰ ਦੂਰ ਤੋਂ ਪਹਾੜੀ 'ਤੇ ਉਸ ਮਦਰਸੇ ਨੂੰ ਦੇਖਣ ਦੀ ਕੋਸ਼ਿਸ਼ ਕੀਤੀ। ਇੱਥੋਂ ਦੇਵਦਾਰ ਦੇ ਦਰੱਖਤਾਂ ਦਰਮਿਆਨ ਘਿਰੇ ਉਸ ਮਦਰਸੇ ਦੀ ਧੁੰਦਲੀ ਤਸਵੀਰ ਹੀ ਉਨ੍ਹਾਂ ਨੂੰ ਦਿੱਸੀ। ਪੱਤਰਕਾਰਾਂ ਨੇ ਕਿਹਾ ਕਿ ਉਨ੍ਹਾਂ ਨੂੰ  ਹੇਠਾਂ ਤੋਂ ਮਦਰਸੇ ਨੂੰ ਹੋਏ ਨੁਕਸਾਨ ਦਾ ਕੋਈ ਅੰਦਾਜਾ ਨਹੀਂ ਹੋ ਸਕਿਆ। ਨੇੜੇ-ਤੇੜੇ ਮੌਜੂਦ ਲੋਕਾਂ ਨੇ ਦੱਸਆਿ ਕਿ ਇੱਥੇ ਇਕ ਸੂਕਲ ਸੀ ਪਰ ਉਸ ਨੂੰ ਪਿਛਲੇ ਸਾਲ ਜੂਨ 'ਚ ਹੀ ਬੰਦ ਕਰ ਦਿੱਤਾ ਸੀ। ਹਾਲਾਂਕਿ ਪੱਤਕਾਰਾਂ ਨੇ ਦੱਸਿਆ ਕਿ ਸਾਬਕਾ ਜਦੋਂ ਉਨ੍ਹਾਂ ਦੀ ਟੀਮ ਇੱਥੇ ਆਈ ਸੀ ਤਾਂ ਉਨ੍ਹਾਂ ਸਥਾਨਕ ਲੋਕਾਂ ਨੇ ਦੱਸਿਆ ਸੀ ਕਿ ਇਸ ਮਦਰਸੇ ਨੂੰ ਜੈਸ਼-ਏ-ਮੁਹੰਮਦ ਵਲੋਂ ਹੀ ਚਲਾਇਆ ਜਾਂਦਾ ਸੀ।


author

DIsha

Content Editor

Related News