ਬਾਲਾਕੋਟ ਏਅਰ ਸਟਰਾਈਕ ਦੇ 2 ਸਾਲ ਪੂਰੇ, ਰਾਜਨਾਥ ਸਿੰਘ ਨੇ ਭਾਰਤੀ ਫ਼ੌਜ ਦੇ ਸਾਹਸ ਨੂੰ ਕੀਤਾ ਸਲਾਮ
Friday, Feb 26, 2021 - 01:16 PM (IST)

ਨਵੀਂ ਦਿੱਲੀ- ਬਾਲਾਕੋਟ ਏਅਰ ਸਟਰਾਈਕ ਨੂੰ ਅੱਜ ਪੂਰੇ 2 ਸਾਲ ਹੋ ਗਏ ਹਨ। ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਬਾਲਾਕੋਟ ਏਅਰ ਸਟਰਾਈਕ ਦੀ ਸਫ਼ਲਤਾ ਅੱਤਵਾਦ ਵਿਰੁੱਧ ਭਾਰਤ ਦੀ ਮਜ਼ਬੂਤ ਇੱਛਾ ਸ਼ਕਤੀ ਦਰਸਾਉਂਦੀ ਹੈ। ਰਾਜਨਾਥ ਨੇ ਟਵੀਟ ਕੀਤਾ,''ਬਾਲਾਕੋਟ ਏਅਰ ਸਟਰਾਈਕ ਦੀ ਵਰ੍ਹੇਗੰਢ 'ਤੇ ਮੈਂ ਭਾਰਤੀ ਹਵਾਈ ਫ਼ੌਜ ਦੇ ਸਾਹਸ ਅਤੇ ਸ਼ੌਰਿਆ ਨੂੰ ਸਲਾਮ ਕਰਦਾ ਹਾਂ। ਬਾਲਾਕੋਟ ਏਅਰ ਸਟਰਾਈਕ ਅੱਤਵਾਦ ਵਿਰੁੱਧ ਭਾਰਤ ਦੀ ਮਜ਼ਬੂਤ ਇੱਛਾ ਸ਼ਕਤੀ ਦਰਸਾਉਂਦੀ ਹੈ। ਸਾਨੂੰ ਆਪਣੀਆਂ ਫ਼ੌਜ ਫੋਰਸਾਂ 'ਤੇ ਮਾਣ ਹੈ, ਜੋ ਭਾਰਤ ਦੀ ਰੱਖਿਆ ਲਈ ਤਿਆਰ ਰਹਿੰਦੇ ਹਨ।''
ਦੱਸਣਯੋਗ ਹੈ ਕਿ ਭਾਰਤੀ ਹਵਾਈ ਫ਼ੌਜ ਦੇ ਲੜਾਕੂ ਜਹਾਜ਼ਾਂ ਨੇ 26 ਫਰਵਰੀ 2019 ਨੂੰ ਕੰਟਰੋਲ ਰੇਖਾ ਪਾਰ ਕਰ ਕੇ ਪਾਕਿਸਤਾਨ ਦੇ ਬਾਲਾਕੋਟ 'ਚ ਅੱਤਵਾਦੀ ਟਿਕਾਣਿਆਂ ਨੂੰ ਨਸ਼ਟ ਕੀਤਾ ਸੀ। ਜੰਮੂ ਕਸ਼ਮੀਰ ਦੇ ਪੁਲਵਾਮਾ 'ਚ 14 ਫਰਵਰੀ ਨੂੰ ਅੱਤਵਾਦੀ ਹਮਲੇ 'ਚ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਦੇ 40 ਜਵਾਨਾਂ ਦੇ ਸ਼ਹੀਦ ਹੋਣ ਦੀ ਘਟਨਾ ਤੋਂ ਬਾਅਦ ਇਹ ਏਅਰ ਸਟਰਾਈਕ ਕੀਤੀ ਗਈ ਸੀ।