ਸ਼ਾਹੀ ਪਰਿਵਾਰ ਦੀ ਇਹ ਰਾਜਕੁਮਾਰੀ ਹੋਈ ''ਮਸਤਾਨੀ'' ਦੀ ਫੈਨ, ਫਿਲਮ ਲਈ ਫੇਸਬੁੱਕ ਪੇਜ਼ ''ਤੇ ਲਿਖਿਆ...(ਦੇਖੋ ਤਸਵੀਰਾਂ)

Friday, Dec 18, 2015 - 04:02 PM (IST)

ਸ਼ਾਹੀ ਪਰਿਵਾਰ ਦੀ ਇਹ ਰਾਜਕੁਮਾਰੀ ਹੋਈ ''ਮਸਤਾਨੀ'' ਦੀ ਫੈਨ, ਫਿਲਮ ਲਈ ਫੇਸਬੁੱਕ ਪੇਜ਼ ''ਤੇ ਲਿਖਿਆ...(ਦੇਖੋ ਤਸਵੀਰਾਂ)


ਜੈਪੁਰ— ਬਾਲੀਵੁੱਡ ਸਿਤਾਰੇ ਦੀਪਿਕਾ ਪਾਦੁਕੋਣ, ਰਣਵੀਰ ਸਿੰਘ ਅਤੇ ਪ੍ਰਿਯੰਕਾ ਚੋਪੜਾ ਦੀ ਫਿਲਮ ''ਬਾਜੀਰਾਓ ਮਸਤਾਨੀ'' ਅੱਜ ਯਾਨੀ ਸ਼ੁੱਕਰਵਾਰ ਨੂੰ ਸਿਨੇਮਾਘਰਾਂ ''ਚ ਰਿਲੀਜ਼ ਹੋ ਗਈ ਹੈ। ਇਸ ਫਿਲਮ ''ਚ ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਨੇ ਮੁੱਖ ਕਿਰਦਾਰ ਅਦਾ ਕੀਤੇ ਹਨ। ਦੱਸਣਯੋਗ ਹੈ ਜੈਪੁਰ ਰਾਜਪਰਿਵਾਰ ਦੀ ਰਾਜਕੁਮਾਰੀ ਦੀਆ ਕੁਮਾਰੀ ਫਿਲਮ ਦੀ ਰਿਲੀਜ਼ਿੰਗ ਤੋਂ ਪਹਿਲਾਂ ਹੀ ਇਸ ਦੀ ਦੀਵਾਨੀ ਹੋ ਗਈ। ਉਸ ਨੇ ਆਪਣੇ ਫੇਸਬੁੱਕ ਪੇਜ਼ ''ਤੇ ਵੀ ਇਸ ਫਿਲਮ ਬਾਰੇ ਜ਼ਿਕਰ ਕੀਤਾ ਹੈ। ਉਸ ਨੇ ਆਪਣੇ ਫੇਸਬੁੱਕ ਪੇਜ਼ ''ਤੇ ਲਿਖਿਆ, ''''ਲੋਕ ਜ਼ਰੂਰ ਇਸ ਫਿਲਮ ਨੂੰ ਦੇਖਣ।'''' ਦੁਨੀਆ ਦੀ ਸਭ ਤੋਂ ਖੂਬਸੂਰਤ ਮਹਿਲਾ ਗਾਇਤਰੀ ਦੇਵੀ ਦੀ ਪੋਤੀ ਦੀਆ ਕੁਮਾਰੀ ਦੇ ਨਾਲ ਦੀਪਿਕਾ ਨੇ ਫਿਲਮ ਦੀ ਸ਼ੂਟਿੰਗ ਦੌਰਾਨ ਇਕ ਦਿਨ ਬਤੀਤ ਕੀਤਾ ਸੀ। ਦੀਆ ਨੇ ਦੱਸਿਆ ਕਿ ਜਦੋਂ ਦੀਪਿਕਾ ਉਸ ਦੇ ਇਥੇ ਮਹਿਮਾਨ ਦੇ ਤੌਰ ''ਤੇ ਆਈ ਸੀ ਤਾਂ ਉਹ ਪੂਰੀ ਉਸ ਦੇ ਪਰਿਵਾਰ ਦੀ ਮੈਂਬਰ ਲੱਗ ਰਹੀ ਸੀ। 
ਮਹਿਮਾਨ ਦੇ ਤੌਰ ''ਤੇ ਸਿਟੀ ਪੈਲੇਸ ''ਚ ਪਹੁੰਚੀ ਦੀਪਿਕਾ ਨੇ ਰਾਜਕੁਮਾਰੀ ਦੀਆ ਕੁਮਾਰੀ ਅਤੇ ਉਸ ਦੀ ਮਾਂ ਪਦਮਨੀ ਦੇਵੀ ਤੋਂ ਪੁੱਛਿਆ ਸੀ ਕਿ ਕੀ ਸ਼ਾਹੀ ਪਰਿਵਾਰ ਦਾ ਜੀਵਨ ਸੁੱਖਦ ਹੁੰਦਾ ਜਾਂ ਉਸ ''ਚ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ? ਇਸ ਦੇ ਜਵਾਬ ''ਚ ਪਦਮਨੀ ਨੇ ਦੱਸਿਆ ਸੀ ਕਿ ਮੈਂ ਦੋਵੇਂ ਤਰ੍ਹਾਂ ਦੇ ਸਮੇਂ ਦੇਖੇ ਹਨ। ਆਜ਼ਾਦੀ ਤੋਂ ਪਹਿਲਾਂ ਵੀ ਅਤੇ ਆਜ਼ਾਦੀ ਤੋਂ ਬਾਅਦ ''ਚ ਵੀ ਰਾਜਪਰਿਵਾਰ ਦੀਆਂ ਕੁਝ ਜ਼ਿੰਮੇਵਾਰੀਆਂ ਹੁੰਦੀਆਂ ਹਨ ਉਸ ਨੂੰ ਉਨ੍ਹਾਂ ਨੂੰ ਪੂਰਾ ਕਰਨਾ ਹੀ ਪੈਂਦਾ ਹੈ ਜਦਕਿ ਦੀਆ ਨੇ ਕਿਹਾ ਕਿ ਪਰੀਆਂ ਦੀਆਂ ਕਹਾਣੀਆਂ ਵਰਗਾ ਮੇਰਾ ਸਮਾਂ ਗਿਆ, ਹੁਣ ਮੈਂ ਰਾਜਨੀਤੀ ਦੇ ਨਾਲ-ਨਾਲ ਸੋਸ਼ਲ ਵਰਕ ਨਾਲ ਜੁੜ ਚੁੱਕੀ ਹਾਂ ਇਸ ਲਈ ਇਸ ''ਚ ਪਰੇਸ਼ਾਨੀ ਦੇ ਵਿਚ ਕੰਮ ਦਾ ਆਪਣਾ ਵੱਖਰਾ ਹੀ ਸਕੂਨ ਹੈ। ਰਾਜਪਰਿਵਾਰ ਦੇ ਮੈਂਬਰ ਪਹਿਲਾਂ ਵੀ ਜਨਤਾ ਦੀ ਸੇਵਾ ਕਰਦੇ ਹਨ ਅਤੇ ਲੋਕਤੰਤਰ ਆਉਣ ਤੋਂ ਬਾਅਦ ਵੀ ਉਂਝ ਹੀ ਕਰ ਰਹੇ ਹਨ।


Related News