ਜ਼ਮਾਨਤ ''ਤੇ ਰਿਹਾਅ ਹੋਏ ਚੰਦਰਸ਼ੇਖਰ, ਸੰਵਿਧਾਨ ਦੀ ਕਾਪੀ ਲੈ ਕੇ ਪੁੱਜੇ ਜਾਮਾ ਮਸਜਿਦ
Friday, Jan 17, 2020 - 02:29 PM (IST)

ਨਵੀਂ ਦਿੱਲੀ— ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਅਤੇ ਨੈਸ਼ਨਲ ਨਾਗਰਿਕਤਾ ਰਜਿਸਟਰ (ਐੱਨ.ਆਰ.ਸੀ.) ਦੇ ਵਿਰੋਧ 'ਚ ਅੱਜ ਯਾਨੀ ਸ਼ੁੱਕਰਵਾਰ ਨੂੰ ਜਾਮਾ ਮਸਿਜਦ 'ਚ ਹੋ ਰਹੇ ਪ੍ਰਦਰਸ਼ਨ 'ਚ ਚੰਦਰਸ਼ੇਖਰ ਆਜ਼ਾਦ ਸ਼ਾਮਲ ਹੋਏ। ਭੀਮ ਆਰਮੀ ਮੁਖੀ ਚੰਦਰਸ਼ੇਖਰ ਵੀਰਵਾਰ ਨੂੰ ਹੀ ਸ਼ਰਤਾਂ ਨਾਲ ਜ਼ਮਾਨਤ 'ਤੇ ਰਿਹਾਅ ਹੋਏ ਹਨ। ਪ੍ਰਦਰਸ਼ਨ 'ਚ ਪੁੱਜੇ ਚੰਦਰਸ਼ੇਖਰ ਨੇ ਕਿਹਾ ਕਿ ਕੋਰਟ ਦੀਆਂ ਸਾਰੀਆਂ ਸ਼ਰਤਾਂ ਨੂੰ ਮੰਨਾਂਗੇ ਅਤੇ ਅੱਜ ਸ਼ਾਮ ਤੱਕ ਆਰਮੀ ਚੀਫ ਨੇ ਮੀਡੀਆ ਦੇ ਸਾਹਮਣੇ ਭਾਰਤੀ ਸੰਵਿਧਾਨ ਦੀ ਕਾਪੀ ਦਿਖਾਈ ਅਤੇ ਕਿਹਾ ਕਿ ਉਹ ਅੱਜ ਸ਼ਾਮ ਹੀ ਸਹਾਰਨਪੁਰ ਆ ਰਹੇ ਹਨ।
ਬੁੱਧਵਾਰ ਨੂੰ ਦਿੱਤੀ ਗਈ ਸੀ ਜ਼ਮਾਨਤ
ਦਿੱਲੀ ਦੀ ਇਕ ਕੋਰਟ ਨੇ ਭੀਮ ਆਰਮੀ ਚੀਫ ਚੰਦਰਸ਼ੇਖਰ ਆਜ਼ਾਦ ਨੂੰ ਬੁੱਧਵਾਰ ਨੂੰ ਜ਼ਮਾਨਤ ਦਿੱਤੀ ਸੀ। ਆਜ਼ਾਦ 'ਤੇ ਜਾਮਾ ਮਸਜਿਦ ਇਲਾਕੇ 'ਚ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਵਿਰੁੱਧ ਹੋ ਰਹੇ ਪ੍ਰਦਰਸ਼ਨ ਦੌਰਾਨ ਭੀੜ ਨੂੰ ਉਕਸਾਉਣ ਦਾ ਦੋਸ਼ ਹੈ। ਉਨ੍ਹਾਂ 'ਤੇ ਇਹ ਦੋਸ਼ ਵੀ ਹੈ ਕਿ ਉਨ੍ਹਾਂ ਨੇ ਬਿਨਾਂ ਮਨਜ਼ੂਰੀ ਮਾਰਚ ਕੱਢਿਆ। 20 ਦਸੰਬਰ ਨੂੰ ਮਾਰਚ ਕੱਢਣ ਦੇ ਅਗਲੇ ਹੀ ਦਿਨ 21 ਦਸੰਬਰ ਨੂੰ ਉਨ੍ਹਾਂ ਨੂੰ ਹਿਰਾਸਤ 'ਚ ਲਿਆ ਗਿਆ ਸੀ।
ਆਜ਼ਾਦ ਨੂੰ ਕੁਝ ਸ਼ਰਤਾਂ ਨਾਲ ਦਿੱਤੀ ਗਈ ਹੈ ਜ਼ਮਾਨਤ
ਐਡੀਸ਼ਨਲ ਸੈਸ਼ਨ ਜੱਜ ਨੇ ਆਜ਼ਾਦ ਨੂੰ ਕੁਝ ਸ਼ਰਤਾਂ ਨਾਲ ਜ਼ਮਾਨਤ ਦਿੱਤੀ। ਕੋਰਟ ਨੇ ਉਨ੍ਹਾਂ ਨੂੰ 16 ਫਰਵਰੀ ਤੱਕ ਦਿੱਲੀ 'ਚ ਕਿਸੇ ਤਰ੍ਹਾਂ ਦਾ ਪ੍ਰਦਰਸ਼ਨ ਨਾ ਕਰਨ ਦੇ ਆਦੇਸ਼ ਦਿੱਤੇ ਹਨ। ਜੱਜ ਨੇ ਆਜ਼ਾਦ ਨੂੰ 25 ਹਜ਼ਾਰ ਰੁਪਏ ਦਾ ਜ਼ਮਾਨਤ ਬਾਂਡ ਵੀ ਪੇਸ਼ ਕਰਨ ਨੂੰ ਕਿਹਾ। ਕੋਰਟ ਨੇ ਇਹ ਵੀ ਕਿਹਾ ਕਿ ਸਹਾਰਨਪੁਰ ਜਾਣ ਤੋਂ ਪਹਿਲਾਂ ਆਜ਼ਾਦ ਜਾਮਾ ਮਸਜਿਦ ਸਮੇਤ ਦਿੱਲੀ 'ਚ ਕਿਤੇ ਵੀ ਜਾਣਾ ਚਾਹੁੰਦੇ ਹਨ ਤਾਂ ਪੁਲਸ ਉਨ੍ਹਾਂ ਨੂੰ ਐਸਕਾਰਟ (ਸੁਰੱਖਿਆ) ਕਰੇਗੀ। ਜੱਜ ਨੇ ਕਿਹਾ ਕਿ ਵਿਸ਼ੇਸ਼ ਹਾਲਾਤਾਂ 'ਚ ਵਿਸ਼ੇਸ਼ ਸ਼ਰਤਾਂ ਦੀ ਜ਼ਰੂਰਤ ਹੁੰਦੀ ਹੈ। ਫੈਸਲਾ ਸੁਣਾਏ ਜਾਣ ਦੌਰਾਨ ਆਜ਼ਾਦ ਵਲੋਂ ਪੇਸ਼ ਹੋਏ ਵਕੀਲ ਨੇ ਕਿਹਾ ਕਿ ਭੀਮ ਆਰਮੀ ਦੇ ਮੁਖੀ ਨੂੰ ਉੱਤਰ ਪ੍ਰਦੇਸ਼ 'ਚ ਖਤਰਾ ਹੈ।