ਬੈਗ ਖੋਹ ਕੇ ਦੌੜਿਆ ਬਾਂਦਰ, ਵਾਪਸ ਲੈਣ ਦੀ ਕੋਸ਼ਿਸ਼ ''ਚ ਡੂੰਘੀ ਖੱਡ ''ਚ ਡਿੱਗਣ ਨਾਲ ਟੀਚਰ ਦੀ ਮੌਤ
Saturday, Nov 07, 2026 - 02:26 PM (IST)
ਨਾਗਪੁਰ (ਏਜੰਸੀ)- ਮੱਧ ਪ੍ਰਦੇਸ਼ ਦੇ ਪਚਮੜੀ ਦੇ ਸਨਰਾਈਜ਼ ਵਿਊ ਪੁਆਇੰਟ 'ਤੇ ਬਾਂਦਰ ਵਲੋਂ ਖੋਹਿਆ ਗਿਆ ਬੈਗ ਵਾਪਸ ਲੈਣ ਦੀ ਕੋਸ਼ਿਸ਼ 'ਚ ਕਰੀਬ 150 ਫੁੱਟ ਡੂੰਘੀ ਖੱਡ 'ਚ ਡਿੱਗਣ ਨਾਲ ਨਾਗਪੁਰ ਦੇ ਇਕ ਅਧਿਆਪਕ ਦੀ ਮੌਤ ਹੋ ਗਈ। ਉਹ ਸਕੂਲੀ ਬੱਚਿਆਂ ਨਾਲ ਇਕ ਵਿਦਿਅਕ ਯਾਤਰਾ 'ਤੇ ਆਏ ਸੀ। ਮ੍ਰਿਤਕ ਦੀ ਪਛਾਣ ਨਾਗਪੁਰ ਦੇ ਰਾਮਦਾਸਪੇਠ ਸਥਿਤ ਸੋਮਲਵਾਰ ਸਕੂਲ ਦੇ ਐੱਨ.ਸੀ.ਸੀ. ਅਧਿਆਪਕ ਵਿਜੇ ਨਾਇਕ ਵਜੋਂ ਹੋਈ ਹੈ। ਉਹ 20 ਸਕੂਲੀ ਬੱਚਿਆਂ, ਸਾਥੀ ਅਧਿਆਪਕਾਂ ਅਤੇ ਆਪਣੇ ਪਿਤਾ ਨਾਲ ਹਿੱਲ ਸਟੇਸ਼ਨ ਪਹੁੰਚੇ ਸੀ।
ਰਿਪੋਰਟਾਂ ਅਨੁਸਾਰ, ਇਹ ਘਟਨਾ ਸ਼ੁੱਕਰਵਾਰ ਸਵੇਰੇ 6:45 ਵਜੇ ਦੇ ਕਰੀਬ ਵਾਪਰੀ, ਜਦੋਂ ਵਿਊ ਪੁਆਇੰਟ 'ਤੇ ਇਕ ਬਾਂਦਰ ਸਮੂਹ ਨਾਲ ਮੌਜੂਦ ਸਕੂਲੀ ਵਿਦਿਆਰਥਣ ਦਾ ਬੈਗ ਖੋਹ ਲਿਆ। ਦੱਸਿਆ ਜਾ ਰਿਹਾ ਹੈ ਕਿ ਨਾਇਕ ਬੈਗ ਵਾਪਸ ਲੈਣ ਲਈ ਸੁਰੱਖਿਆ ਰੇਲਿੰਗ ਪਾਰ ਕਰ ਗਏ। ਬਾਂਦਰ ਦਾ ਪਿੱਛਾ ਕਰਦੇ ਸਮੇਂ ਇਨ੍ਹਾਂ ਦਾ ਸੰਤੁਲਨ ਵਿਗੜ ਅਤੇ ਉਹ ਖੱਡ 'ਚ ਡਿੱਗ ਗਏ। ਪੁਲਸ ਅਤੇ ਸਥਾਨਕ ਲੋਕਾਂ ਨੇ ਬਚਾਅ ਕਾਰਜ ਸ਼ੁਰੂ ਕੀਤਾ। ਤੰਗ ਇਲਾਕੇ ਕਾਰਨ, ਬਚਾਅ ਟੀਮਾਂ ਨੂੰ ਘਟਨਾ ਸਥਾਨ ਤੱਕ ਪਹੁੰਚਣ ਲਈ ਲਗਭਗ ਤਿੰਨ ਕਿਲੋਮੀਟਰ ਪੈਦਲ ਚੱਲਣਾ ਪਿਆ। ਲਗਭਗ ਸਾਢੇ ਤਿੰਨ ਘੰਟਿਆਂ ਦੀ ਮਿਹਨਤ ਤੋਂ ਬਾਅਦ, ਸਵੇਰੇ ਲਗਭਗ 9:30 ਵਜੇ ਲਾਸ਼ ਨੂੰ ਸਟ੍ਰੈਚਰ ਦੀ ਮਦਦ ਨਾਲ ਖੱਡ 'ਚੋਂ ਬਾਹਰ ਕੱਢਿਆ ਗਿਆ। ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜਿਆ ਗਿਆ ਅਤੇ ਬਾਅਦ 'ਚ ਪਰਿਵਾਰ ਨੂੰ ਸੌਂਪ ਦਿੱਤਾ ਗਿਆ। ਇਸ ਤੋਂ ਬਾਅਦ ਪਰਿਵਾਰ ਲਾਸ਼ ਲੈ ਕੇ ਨਾਗਪੁਰ ਲਈ ਰਵਾਨਾ ਹੋ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
