''ਸਾਨੂੰ ਮੁਆਫ਼ ਕਰ ਦਿਓ...'', ਮਾਪੇ ਟੋਕਰੀ ''ਚ ਛੱਡ ਗਏ ਜਵਾਕ

Sunday, Jun 29, 2025 - 04:56 PM (IST)

''ਸਾਨੂੰ ਮੁਆਫ਼ ਕਰ ਦਿਓ...'', ਮਾਪੇ ਟੋਕਰੀ ''ਚ ਛੱਡ ਗਏ ਜਵਾਕ

ਮੁੰਬਈ- ਨਵੀਂ ਮੁੰਬਈ ਦੇ ਪਨਵੇਲ ਇਲਾਕੇ ਵਿਚ ਇਕ ਤਿੰਨ ਦਿਨਾਂ ਦੀ ਨਵਜਨਮੀ ਬੱਚੀ ਨੂੰ ਲਵਾਰਿਸ ਹਾਲਤ ਵਿਚ ਟੋਕਰੀ 'ਚ ਛੱਡ ਦਿੱਤਾ ਗਿਆ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਬੱਚੀ ਦੇ ਨਾਲ ਇਕ ਨੋਟ ਵੀ ਮਿਲਿਆ ਹੈ, ਜਿਸ ਵਿਚ ਉਸਦੇ ਮਾਪਿਆਂ ਨੇ ਲਿਖਿਆ ਹੈ ਕਿ ਉਹ ਮਾੜੀ ਵਿੱਤੀ ਹਾਲਤ ਕਾਰਨ ਉਸ ਨੂੰ ਪਾਲਣ-ਪੋਸ਼ਣ ਕਰਨ ਵਿਚ ਅਸਮਰੱਥ ਹਨ। ਪੁਲਸ ਅਨੁਸਾਨ ਸ਼ਨੀਵਾਰ ਨੂੰ ਇਕ ਸਥਾਨਕ ਨਿਵਾਸੀ ਨੇ ਪਨਵੇਲ ਇਲਾਕੇ ਦੀ ਟੱਕਾ ਕਾਲੋਨੀ ਵਿਚ ਸੜਕ ਕਿਨਾਰੇ ਇਕ ਨੀਲੇ ਰੰਗ ਦੀ ਟੋਕਰੀ ਵਿਚ ਇਕ ਨਵਜਨਮੀ ਬੱਚੀ ਨੂੰ ਦੇਖਿਆ ਅਤੇ ਪੁਲਸ ਨੂੰ ਸੂਚਿਤ ਕੀਤਾ।

ਇਕ ਅਧਿਕਾਰੀ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਬੱਚੀ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ। ਉਨ੍ਹਾਂ ਕਿਹਾ ਕਿ ਟੋਕਰੀ ਵਿਚ ਇਕ ਨੋਟ ਵੀ ਮਿਲਿਆ ਹੈ, ਜੋ ਅੰਗਰੇਜ਼ੀ ਵਿਚ ਲਿਖਿਆ ਹੈ। ਇਸ ਵਿਚ ਬੱਚੀ ਦੇ ਮਾਪਿਆਂ ਨੇ ਲਿਖਿਆ ਹੈ ਕਿ ਉਹ ਬਹੁਤ ਗਰੀਬ ਹਨ ਅਤੇ ਬੱਚੀ ਨੂੰ ਪਾਲਣ ਦੇ ਯੋਗ ਨਹੀਂ ਹਨ, ਇਸ ਲਈ ਉਨ੍ਹਾਂ ਨੂੰ ਇਹ ਕਦਮ ਚੁੱਕਣਾ ਪਿਆ। ਉਨ੍ਹਾਂ ਨੇ ਨੋਟ ਵਿਚ "ਮੁਆਫ਼ੀ" ਲਿਖਦੇ ਹੋਏ ਅਫਸੋਸ ਵੀ ਪ੍ਰਗਟ ਕੀਤਾ ਹੈ।

PunjabKesari

ਪੁਲਸ ਤੁਰੰਤ ਬੱਚੀ ਨੂੰ ਬਾਲ ਰੋਗਾਂ ਦੇ ਡਾਕਟਰ ਕੋਲ ਲੈ ਗਈ, ਜਿੱਥੇ ਜਾਂਚ ਤੋਂ ਬਾਅਦ ਉਸ ਦੀ ਹਾਲਤ ਸਥਿਰ ਪਾਈ ਗਈ। ਅਧਿਕਾਰੀ ਨੇ ਕਿਹਾ ਕਿ ਬੱਚੀ ਦੇ ਮਾਪਿਆਂ ਦੀ ਭਾਲ ਜਾਰੀ ਹੈ। ਪਨਵੇਲ ਟਾਊਨ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਭਾਰਤੀ ਨਿਆਂ ਕੋਡ (BNS) ਦੀਆਂ ਸਬੰਧਤ ਧਾਰਾਵਾਂ ਤਹਿਤ ਇਕ ਨਵਜਨਮੀ ਬੱਚੀ ਨੂੰ ਛੱਡਣ ਦਾ ਮਾਮਲਾ ਦਰਜ ਕੀਤਾ ਹੈ।


 


author

Tanu

Content Editor

Related News