ਨਿੱਕੀ ਉਮਰੇ ਮੁੰਡੇ ਨੇ ਬਣਾਇਆ ਵਰਲਡ ਰਿਕਾਰਡ, ਵਿਗਿਆਨੀ ਵੀ ਹੈਰਾਨ
Monday, May 05, 2025 - 02:15 PM (IST)

ਜੀਂਦ- 8 ਮਹੀਨੇ 23 ਦਿਨ ਦੀ ਉਮਰ ਦਾ ਬੱਚਾ ਹਰ ਇਕ ਲਈ ਹੈਰਾਨੀ ਦਾ ਕਾਰਨ ਬਣਿਆ ਹੋਇਆ ਹੈ। ਇਸ ਬੱਚੇ ਨੇ ਇੰਨੀ ਨਿੱਕੀ ਉਮਰ ਵਿਚ ਹੀ ਵਰਲਡ ਵਾਈਡ ਬੁੱਕ ਆਫ਼ ਰਿਕਾਰਡਜ਼ ਵਿਚ ਆਪਣਾ ਨਾਂ ਦਰਜ ਕਰਵਾ ਕੇ ਅਨੋਖਾ ਕਾਰਨਾਮਾ ਕਰ ਵਿਖਾਇਆ ਹੈ। ਦਰਅਸਲ ਹਰਿਆਣਾ ਦੇ ਜੀਂਦ ਜ਼ਿਲ੍ਹੇ 'ਚ ਜਨਮੇ ਰੁਦਰਾਸ ਕੁਮਾਰ ਦੇ 8 ਦੰਦ ਨਿਕਲ ਆਏ ਹਨ, ਜੋ ਮੈਡੀਕਲ ਵਿਗਿਆਨ ਦੀ ਦ੍ਰਿਸ਼ਟੀ ਤੋਂ ਇਕ ਦੁਰਲੱਭ ਘਟਨਾ ਹੈ।
ਰੁਦਰਾਸ ਕੁਮਾਰ ਦੀ ਮਾਂ ਰਮਿਸ਼ ਪੇਸ਼ੇ ਤੋਂ ਡਾਕਟਰ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਉਮਰ ਵਿਚ ਸਭ ਤੋਂ ਵੱਧ 8 ਦੰਦ ਆਉਣ 'ਤੇ ਉਸ ਦਾ ਨਾਂ ਦਰਜ ਹੋਇਆ ਹੈ। ਆਮ ਤੌਰ 'ਤੇ 8 ਮਹੀਨੇ ਦੇ ਬੱਚੇ ਦੇ 2 ਤੋਂ 3 ਦੰਦ ਹੀ ਆਉਂਦੇ ਹਨ। ਰੁਦਰਾਸ ਦਾ ਨਾਂ ਵਰਲਡ ਵਾਈਲਡ ਬੁੱਕ ਆਫ਼ ਰਿਕਾਰਡਜ਼ ਵਿਚ ਦਰਜ ਹੋਇਆ ਹੈ।
ਆਨਲਾਈਨ ਐਪ ਜ਼ਰੀਏ ਉਸ ਦਾ ਨਾਂ ਦਰਜ ਕਰਵਾਇਆ ਗਿਆ ਹੈ। ਦੰਦਾਂ ਦੀ ਤਸਵੀਰ ਅਤੇ ਵੀਡੀਓ ਬਣਾ ਕੇ ਐਪ 'ਤੇ ਅਪਲੋਡ ਕਰਨੀ ਪੈਂਦੀ ਹੈ। ਨਾਂ ਦਰਜ ਕਰਵਾਉਣ ਮਗਰੋਂ ਜੋ ਪਰੂਫ ਹੁੰਦੇ ਹਨ, ਉਹ ਭੇਜਣੇ ਪੈਂਦੇ ਹਨ। ਇਨ੍ਹਾਂ ਸਾਰੇ ਪਰੂਫਾਂ ਦੀ ਜਾਂਚ ਮਗਰੋਂ ਹੀ ਰਿਕਾਰਡਜ਼ ਵਿਚ ਨਾਂ ਦਰਜ ਹੁੰਦਾ ਹੈ। ਹੁਣ ਵਰਲਡ ਵਾਈਲਡ ਬੁੱਕ ਆਫ਼ ਰਿਕਾਰਡਜ਼ ਨੇ ਰਿਕਾਰਡ ਦੀ ਜਾਣਕਾਰੀ ਆਪਣੀ ਸਾਈਟ 'ਤੇ ਅਪਲੋਡ ਕਰ ਦਿੱਤੀ ਹੈ।