...ਜਦੋਂ ਅਯੁੱਧਿਆ ''ਚ ਭੀੜ ਨੇ ਢਾਹ ਦਿੱਤੀ ਬਾਬਰੀ ਮਸਜਿਦ

Friday, Dec 06, 2024 - 12:04 PM (IST)

...ਜਦੋਂ ਅਯੁੱਧਿਆ ''ਚ ਭੀੜ ਨੇ ਢਾਹ ਦਿੱਤੀ ਬਾਬਰੀ ਮਸਜਿਦ

ਨਵੀਂ ਦਿੱਲੀ- ਇਤਿਹਾਸ ਵਿਚ 6 ਦਸੰਬਰ ਦਾ ਦਿਨ ਬਹੁਤ ਸਾਰੀਆਂ ਮਹੱਤਵਪੂਰਨ ਘਟਨਾਵਾਂ ਨਾਲ ਦਰਜ ਹੈ। ਅੱਜ ਹੀ ਦੇ ਦਿਨ ਅਯੁੱਧਿਆ ਵਿਚ ਵਿਵਾਦਿਤ ਜ਼ਮੀਨ 'ਤੇ ਬਣੀ ਬਾਬਰੀ ਮਸਜਿਦ ਨੂੰ ਢਾਹਿਆ ਗਿਆ ਸੀ। ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿਚ ਵਾਪਰੀ ਇਹ ਘਟਨਾ ਇਤਿਹਾਸ ਵਿਚ ਪ੍ਰਮੁੱਖਤਾ ਨਾਲ ਦਰਜ ਹੈ, ਜਦੋਂ ਰਾਮ ਮੰਦਰ ਦੀ ਨੀਂਹ ਰੱਖਣ ਲਈ ਉਮੜੀ ਭੀੜ ਨੇ ਬਾਬਰੀ ਮਸਜਿਦ ਢਾਹ ਦਿੱਤੀ ਸੀ। ਇਸ ਘਟਨਾ ਮਗਰੋਂ ਦੇਸ਼ ਦੇ ਕਈ ਇਲਾਕਿਆਂ ਵਿਚ ਫਿਰਕੂ ਦੰਗੇ ਭੜਕ ਉੱਠੇ ਜਿਸ ਵਿਚ ਜਾਨੀ-ਮਾਲੀ ਦਾ ਭਾਰੀ ਨੁਕਸਾਨ ਹੋਇਆ ਸੀ। 

ਦੇਸ਼ ਦੁਨੀਆ ਦੇ ਇਤਿਹਾਸ 'ਚ 6 ਦਸੰਬਰ ਦੀ ਤਾਰੀਖ਼ 'ਤੇ ਦਰਜ ਹੋਰ ਮਹੱਤਵਪੂਰਨ ਘਟਨਾਵਾਂ ਦਾ ਸਿਲਸਿਲੇਵਾਰ ਬਿਓਰਾ ਇਸ ਤਰ੍ਹਾਂ ਹੈ-

1732: ਵਾਰਨ ਹੇਸਟਿੰਗਜ਼ ਦਾ ਜਨਮ। ਬਰਤਾਨੀਆ ਦੇ ਆਕਸਫੋਰਡਸ਼ਾਇਰ 'ਚ ਜਨਮੇ ਵਾਰਨ ਦਾ ਨਾਂ ਭਾਰਤ 'ਚ ਈਸਟ ਇੰਡੀਆ ਕੰਪਨੀ ਦੇ ਪਹਿਲੇ ਗਵਰਨਰ ਜਨਰਲ ਵਜੋਂ ਇਤਿਹਾਸ 'ਚ ਦਰਜ ਹੈ।

1907: ਆਜ਼ਾਦੀ ਸੰਗਰਾਮ ਨਾਲ ਸਬੰਧਤ ਲੁੱਟ ਦੀ ਪਹਿਲੀ ਘਟਨਾ ਚਿੰਗਰੀਪੋਟਾ ਰੇਲਵੇ ਸਟੇਸ਼ਨ 'ਤੇ ਵਾਪਰੀ। ਇਹ ਸਥਾਨ ਹੁਣ ਬੰਗਲਾਦੇਸ਼ ਵਿੱਚ ਹੈ। 

1917: ਫਿਨਲੈਂਡ ਨੇ ਆਪਣੇ ਆਪ ਨੂੰ ਰੂਸ ਤੋਂ ਆਜ਼ਾਦ ਐਲਾਨ ਕੀਤਾ।

1921: ਬ੍ਰਿਟਿਸ਼ ਸਰਕਾਰ ਅਤੇ ਆਇਰਿਸ਼ ਨੇਤਾਵਾਂ ਵਿਚਕਾਰ ਇਕ ਸੰਧੀ ਦੇ ਬਾਅਦ ਆਇਰਲੈਂਡ ਨੂੰ ਇਕ ਆਜ਼ਾਦ ਰਾਸ਼ਟਰ ਅਤੇ ਬ੍ਰਿਟਿਸ਼ ਕਾਮਨਵੈਲਥ ਦਾ ਇਕ ਸੁਤੰਤਰ ਮੈਂਬਰ  ਐਲਾਨ ਕੀਤਾ ਗਿਆ।

1946: ਭਾਰਤ 'ਚ ਹੋਮ ਗਾਰਡ ਦੀ ਸਥਾਪਨਾ।

1956: ਭਾਰਤੀ ਰਾਜਨੀਤੀ ਦੇ ਮਾਹਿਰ ਵਿਦਵਾਨ, ਸਿੱਖਿਆ ਸ਼ਾਸਤਰੀ ਅਤੇ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦਾ ਦਿਹਾਂਤ।

1978: ਸਪੇਨ ਵਿੱਚ 40 ਸਾਲਾਂ ਦੇ ਤਾਨਾਸ਼ਾਹੀ ਸ਼ਾਸਨ ਤੋਂ ਬਾਅਦ, ਦੇਸ਼ ਦੇ ਨਾਗਰਿਕਾਂ ਨੇ ਲੋਕਤੰਤਰ ਦੀ ਸਥਾਪਨਾ ਲਈ ਵੋਟ ਦਿੱਤੀ। ਇਹ ਰਾਏਸ਼ੁਮਾਰੀ ਸੰਵਿਧਾਨ ਨੂੰ ਮਨਜ਼ੂਰੀ ਦੇਣ ਲਈ ਕਰਵਾਈ ਗਈ ਸੀ।

1992: ਅਯੁੱਧਿਆ ਵਿਚ ਰਾਮ ਜਨਮ ਭੂਮੀ ਵਾਲੀ ਥਾਂ 'ਤੇ ਮੰਦਰ ਦੀ ਨੀਂਹ ਰੱਖਣ ਲਈ ਇਕੱਠੀ ਹੋਈ ਭੀੜ ਨੇ ਬਾਬਰੀ ਮਸਜਿਦ ਨੂੰ ਢਾਹ ਦਿੱਤਾ, ਜਿਸ ਤੋਂ ਬਾਅਦ ਦੇਸ਼ ਦੇ ਕਈ ਸ਼ਹਿਰਾਂ 'ਚ ਦੰਗੇ ਹੋਏ।

2007: ਆਸਟ੍ਰੇਲੀਆ ਦੇ ਸਕੂਲਾਂ 'ਚ ਸਿੱਖ ਵਿਦਿਆਰਥੀਆਂ ਨੂੰ ਕਿਰਪਾਨ ਅਤੇ ਮੁਸਲਿਮ ਕੁੜੀਆਂ ਨੂੰ ਹਿਜਾਬ ਪਹਿਨਣ ਦੀ ਇਜਾਜ਼ਤ ਦਿੱਤੀ ਗਈ।

2023: ਗੁਜਰਾਤ ਦਾ ਪ੍ਰਸਿੱਧ ਗਰਬਾ ਨਾਚ ਯੂਨੈਸਕੋ ਦੀ 'ਇਨਟੈਂਜਿਬਲ ਕਲਚਰਲ ਹੈਰੀਟੇਜ ਆਫ਼ ਹਿਊਮੈਨਿਟੀ (ICH) ਦੀ ਪ੍ਰਤੀਨਿਧੀ ਸੂਚੀ' 'ਚ ਸ਼ਾਮਲ।


author

Tanu

Content Editor

Related News