''ਖ਼ਤਮ ਹੋ ਜਾਣਗੀਆਂ ਭਾਵਨਾਵਾਂ...'', ਬਾਬਾ ਵੇਂਗਾ ਦੀ ਡਰਾਉਣੀ ਭਵਿੱਖਬਾਣੀ

Friday, May 02, 2025 - 03:36 PM (IST)

''ਖ਼ਤਮ ਹੋ ਜਾਣਗੀਆਂ ਭਾਵਨਾਵਾਂ...'', ਬਾਬਾ ਵੇਂਗਾ ਦੀ ਡਰਾਉਣੀ ਭਵਿੱਖਬਾਣੀ

ਨੈਸ਼ਨਲ ਡੈਸਕ- ਦੁਨੀਆ ਭਰ 'ਚ ਆਪਣੀ ਸਟੀਕ ਭਵਿੱਖਬਾਣੀਆਂ ਲਈ ਮਸ਼ਹੂਰ ਬਾਬਾ ਵੇਂਗਾ ਦੀ ਇਕ ਹੋਰ ਚਿਤਾਵਨੀ ਅੱਜ ਦੀ ਜ਼ਿੰਦਗੀ ਨਾਲ ਮੇਲ ਖਾਂਦੀ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਸਾਲਾਂ ਪਹਿਲਾਂ ਕਿਹਾ ਸੀ ਕਿ ਜੇਕਰ ਇਨਸਾਨ ਮੋਬਾਇਲ ਫੋਨ ਅਤੇ ਡਿਜੀਟਲ ਯੰਤਰਾਂ 'ਤੇ ਲੋੜ ਨਾਲੋਂ ਜ਼ਿਆਦਾ ਨਿਰਭਰ ਹੋ ਗਿਆ ਤਾਂ ਉਹ ਭਾਵਨਾਹੀਣ ਮਸ਼ੀਨ ਬਣ ਕੇ ਰਹਿ ਜਾਵੇਗਾ।

ਰਿਸ਼ਤਿਆਂ 'ਚ ਰਹਿ ਜਾਵੇਗਾ ਉੱਪਰੀ ਦਿਖਾਵਾ

ਬਾਬਾ ਵੇਂਗਾ ਦਾ ਮੰਨਣਾ ਸੀ ਕਿ ਤਕਨਾਲੋਜੀ ਦਾ ਜ਼ਿਆਦਾ ਇਸਤੇਮਾਲ ਇਨਸਾਨਾਂ ਨੂੰ ਭਾਵਨਾਤਮਕ ਰੂਪ ਨਾਲ ਕਮਜ਼ੋਰ ਬਣਾ ਦੇਵੇਗਾ। ਲੋਕ ਇਕ-ਦੂਜੇ ਨੇੜੇ ਰਹਿਣਗੇ ਪਰ ਮਨ ਤੋਂ ਦੂਰ ਹੁੰਦੇ ਚੱਲੇ ਜਾਣਗੇ। ਰਿਸ਼ਤਿਆਂ ਵਿਚ ਮੋਹ ਦੀ ਥਾਂ ਸਿਰਫ਼ ਉੱਪਰੀ ਦਿਖਾਵਾ ਰਹਿ ਜਾਵੇਗਾ।

ਸੋਸ਼ਲ ਮੀਡੀਆ 'ਤੇ 'ਲਾਈਕ' ਨਾਲ ਨਹੀਂ ਮਿਲੇਗੀ ਸੱਚੀ ਖੁਸ਼ੀ

ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਲੋਕ ਸੋਸ਼ਲ ਮੀਡੀਆ 'ਤੇ 'ਲਾਈਕ' ਅਤੇ 'ਫਾਲੋਅਰਜ਼' ਜ਼ਰੀਏ ਖੁਦ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਨਗੇ ਪਰ ਇਹ ਸੰਤੁਸ਼ਟੀ ਸਿਰਫ਼ ਦਿਖਾਵਟੀ ਹੋਵੇਗੀ। ਅੰਦਰ ਤੋਂ ਲੋਕ ਇਕੱਲਾਪਣ, ਉਦਾਸੀ ਅਤੇ ਤਣਾਅ ਦਾ ਸ਼ਿਕਾਰ ਬਣਨਗੇ। ਹੌਲੀ-ਹੌਲੀ ਇਹ ਸਥਿਤੀ ਡਿਪਰੈਸ਼ਨ, ਭਾਵਨਾਤਮਕ ਟੁੱਟਣ ਅਤੇ ਖੁਦਕੁਸ਼ੀ ਵਰਗੀਆਂ ਗੰਭੀਰ ਸਮੱਸਿਆਵਾਂ ਵਿਚ ਬਦਲ ਸਕਦੀ ਹੈ।

ਹੁਣ ਵਿਗਿਆਨਕ ਸ਼ੋਧ ਵੀ ਕਰ ਰਹੇ ਪੁਸ਼ਟੀ

ਬਾਬਾ ਵੇਂਗਾ ਦੀ ਇਸ ਭਵਿੱਖਬਾਣੀ ਦੀ ਪੁਸ਼ਟੀ ਹੁਣ ਮਾਨਸਿਕ ਸਿਹਤ ਨਾਲ ਜੁੜੇ ਮਾਹਰਾਂ ਅਤੇ ਵਿਗਿਆਨਕ ਸ਼ੋਧ ਵੀ ਕਰ ਰਹੇ ਹਨ। ਰਿਪੋਟਰਾਂ ਮੁਤਾਬਕ ਜ਼ਿਆਦਾ ਸਮਾਂ ਮੋਬਾਇਲ ਜਾਂ ਸਕ੍ਰੀਨ 'ਤੇ ਗੁਜ਼ਾਰਨਾ ਨਾ ਸਿਰਫ਼ ਮਾਨਸਿਕ ਸਿਹਤ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਸਗੋਂ ਰਿਸ਼ਤਿਆਂ ਵਿਚ ਦੂਰੀ, ਗੱਲਬਾਤ ਦੀ ਕਮੀ ਅਤੇ ਸਮਾਜ ਤੋਂ ਅਲੱਗ-ਥਲੱਗ ਪੈਣ ਵਰਗੀਆਂ ਪਰੇਸ਼ਾਨੀਆਂ ਵੀ ਵੱਧ ਰਹੀਆਂ ਹਨ। ਬੱਚੇ ਹੋਣ ਜਾਂ ਬਜ਼ੁਰਗ, ਹਰ ਕੋਈ ਪੂਰਾ ਦਿਨ ਸਕ੍ਰੀਨ ਵਿਚ ਗੁਆਚਿਆਂ ਰਹਿੰਦਾ ਹੈ। ਇਸ ਨਾਲ ਵਿਅਕਤੀਗਤ ਰਿਸ਼ਤੇ ਕਮਜ਼ੋਰ ਹੋ ਰਹੇ ਹਨ ਅਤੇ ਇਨਸਾਨ ਦਾ ਭਾਵਨਾਤਮਕ ਸੰਤੁਲਨ ਵੀ ਵਿਗੜ ਰਿਹਾ ਹੈ।


author

Tanu

Content Editor

Related News